ਪੰਜਾਬ : ਨਗਰ ਕੋਂਸਲ ਦੇ ਮੀਤ ਪ੍ਰਧਾਨ ਤੇ ਉਪ ਮੀਤ ਪ੍ਰਧਾਨ ਦੀ ਹੋਈ ਸਰਬਸੰਮਤੀ ਨਾਲ ਚੋਣ, ਦੇਖੋ ਵੀਡਿਓ

ਪੰਜਾਬ :  ਨਗਰ ਕੋਂਸਲ ਦੇ ਮੀਤ ਪ੍ਰਧਾਨ ਤੇ ਉਪ ਮੀਤ ਪ੍ਰਧਾਨ ਦੀ ਹੋਈ ਸਰਬਸੰਮਤੀ ਨਾਲ ਚੋਣ, ਦੇਖੋ  ਵੀਡਿਓ

ਅਨੰਦਪੁਰ ਸਾਹਿਬ :  ਹਰਜੋਤ ਸਿੰਘ ਬੈਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਉਚੇਰੀ ਸਿੱਖਿਆ ਪੰਜਾਬ ਨੇ ਸ੍ਰੀ ਅਨੰਦਪੁਰ ਸਾਹਿਬ ਨਗਰ ਕੋਂਸਲ ਦੇ ਮੀਤ ਪ੍ਰਧਾਨ ਅਤੇ ਉਪ ਮੀਤ ਪ੍ਰਧਾਨ ਦੀ ਸਰਬਸੰਮਤੀ ਨਾਲ ਹੋਈ ਚੋਣ ਲਈ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਨਗਰ ਕੋਂਸਲ ਦੇ ਮੀਤ ਪ੍ਰਧਾਨ ਲਈ ਪ੍ਰਵੀਨ ਕੋਸ਼ਲ ਅਤੇ ਉਪ ਮੀਤ ਪ੍ਰਧਾਨ ਲਈ ਰੀਤਾ ਅਡਵਾਲ ਸਰਬਸੰਮਤੀ ਨਾਲ ਚੁਣੇ ਗਏ ਹਨ। ਇਸ ਚੋਣ ਪ੍ਰਕਿਰਿਆ ਦੇ ਮੁਕੰਮਲ ਹੋਣ ਨਾਲ ਵਿਕਾਸ ਦੀ ਰਫਤਾਰ ਨੂੰ ਹੋਰ ਗਤੀ ਮਿਲੇਗੀ। ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਗੁਰੂ ਸਹਿਬਾਨ ਦੀ ਚਰਨ ਛੋਹ ਪ੍ਰਾਪਤ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀ ਰਹਿਣ ਦਿੱਤੀ ਜਾਵੇਗੀ।

ਨਗਰ ਕੋਂਸਲ ਵਿੱਚ ਸ਼ਹਿਰ ਦੇ ਮਸਲੇ ਹੋਰ ਤੇਜੀ ਨਾਲ ਹੱਲ ਹੋਣਗੇ, ਡੇਂਗੂ ਅਤੇ ਹੋਰ ਮੌਸਮੀ ਬਿਮਾਰੀਆ ਨਾਲ ਨਜ਼ਿੱਠਣ ਲਈ ਨਗਰ ਕੋਂਸਲ ਵੱਲੋਂ ਫੋਗਿੰਗ, ਦਵਾਈਆਂ ਦਾ ਛਿੜਕਾਅ, ਸਵੱਛਤਾ ਦੀ ਵਿਆਪਕ ਮੁਹਿੰਮ ਅਰੰਭ ਕਰ ਦਿੱਤੀ ਹੈ। ਵਾਤਾਵਰਣ ਤੇ ਪੋਣ ਪਾਣੀ ਦੀ ਸਾਭ ਸੰਭਾਲ ਅਤੇ ਇਸ ਇਲਾਕੇ ਨੂੰ ਹਰਿਆ ਭਰਿਆ ਰੱਖਣ ਦੀ ਮੁਹਿੰਮ ਤਹਿਤ ਕੈਬਨਿਟ ਮੰਤਰੀ ਨੇ ਨਗਰ ਕੋਂਸਲ ਦੇ ਅਹਾਤੇ ਵਿੱਚ ਪੌਦਾ ਲਗਾਇਆ ਅਤੇ ਗੁਰੂ ਨਗਰੀ ਦੀ ਸਮੁੱਚੀ ਜਾਣਕਾਰੀ ਦੇਣ ਵਾਸਤੇ ਲਗਾਈ ਐਲ.ਈ.ਡੀ ਸਕਰੀਨ ਅਤੇ ਨਗਰ ਵਿੱਚ ਸਵੱਛਤਾ ਮੁਹਿੰਮ ਦੀ ਸੁਰੂਆਤ ਕੈਬਨਿਟ ਮੰਤਰੀ ਨੇ ਕੀਤੀ। ਉਨ੍ਹਾਂ ਨੇ ਇਸ ਚੋਣ ਪ੍ਰਕਿਰਿਆ ਨੂੰ ਸ਼ਹਿਰ ਦੇ ਵਿਕਾਸ ਦਾ ਮੀਲ ਪੱਥਰ ਦੱਸਦੇ ਹੋਏ ਕਿਹਾ ਕਿ ਸਾਰੇ ਕੋਂਸਲਰਾਂ ਨੇ ਸਰਬ ਸੰਮਤੀ ਨਾਲ ਇਸ ਚੋਣ ਪ੍ਰਕਿਰਿਆ ਨੂੰ ਮੁਕੰਮਲ ਕੀਤਾ ਹੈ, ਦੋਵੇ ਅਹੁਦਿਆਂ ਲਈ ਮਹਿਲਾ ਕੋਂਸਲਰ ਚੁਣੇ ਗਏ ਹਨ, ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ। ਹੁਣ ਵਿਕਾਸ ਲਈ ਹੋਰ ਕੰਮ ਕਰਾਗੇ, ਪਿਛਲੇ ਦਿਨਾਂ ਦੌਰਾਨ 1 ਕਰੋੜ ਰੁਪਏ ਦੇ ਵਿਕਾਸ ਦੇ ਕੰਮਾਂ ਨੂੰ ਸੁਰੂ ਕਰਵਾਇਆ ਹੈ, ਉਨ੍ਹਾਂ ਕਿਹਾ ਕਿ ਪਹਿਲਾ ਹੀ ਕਰੋੜਾ ਰੁਪਏ ਦੇ ਪ੍ਰੋਜੈਕਟ ਚੱਲ ਰਹੇ ਹਨ।