ਪੰਜਾਬ : ਪ੍ਰਾਈਵੇਟ ਸਕੂਲ ਨੇ ਰੱਖਿਆ ਇੱਕ ਲੱਖ ਦਾ ਇਨਾਮ, ਦੇਖੋ ਵੀਡਿਓ

ਪੰਜਾਬ : ਪ੍ਰਾਈਵੇਟ ਸਕੂਲ ਨੇ ਰੱਖਿਆ ਇੱਕ ਲੱਖ ਦਾ ਇਨਾਮ, ਦੇਖੋ ਵੀਡਿਓ

ਬਠਿੰਡਾ : ਇੱਕ ਪਾਸੇ ਅੱਜ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਹੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਦੂਸਰੇ ਪਾਸੇ ਅੱਜ ਦਿਨ ਹੀ ਸਕੂਲ ਵਿੱਚ ਪੜ੍ਹਨ ਵਾਲੇ ਦਸਵੀਂ ਗਿਆਰਵੀਂ ਬਾਰਵੀਂ ਦੇ ਸਟੂਡੈਂਟ ਨੂੰ ਲੈ ਕੇ ਸ਼ਮਸ਼ਾਨ ਘਾਟ ਦੇ ਵਿੱਚ ਗਏ। ਸਕੂਲ ਦੇ ਸਟੂਡੈਂਟ ਨੇ ਦੱਸਿਆ ਕਿ ਸਾਡੇ ਸਕੂਲ ਦੇ ਤਰਫੋਂ ਸਾਨੂੰ ਅੱਜ ਸਮਸਾਨ ਘਾਟ ਵਿੱਚ ਲੇ ਕੇ ਆਇਆ ਗਿਆ ਹੈ। ਤਾਂ ਕਿ ਸਾਨੂੰ ਪਤਾ ਚੱਲ ਸਕੇ ਕਿ ਅੰਧ ਵਿਸ਼ਵਾਸ ਨਾਂ ਦੀ ਕੋਈ ਚੀਜ਼ ਦੁਨੀਆਂ ਵਿੱਚ ਨਹੀਂ ਹੈ ਅਤੇ ਨਾਂ ਹੀ ਕੋਈ ਭੂਤ ਪ੍ਰੇਤ ਹੈ। ਅਸੀਂ ਅੱਜ ਖੁਦ ਆ ਕੇ ਦੇਖਿਆ ਅਤੇ ਇਸ ਵਿੱਚ ਰਹਿਣ ਵਾਲੇ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਅਤੇ ਸਾਰੇ ਪੁਆਇੰਟ ਅਸੀਂ ਆਪਣੀ ਨੋਟ ਬੁੱਕ ਵਿੱਚ ਨੋਟ ਕੀਤੇ ਅਤੇ ਸਾਨੂੰ ਪਤਾ ਚੱਲਿਆ ਕਿ ਇੱਥੇ ਕੋਈ ਵੀ ਭੂਤ ਪ੍ਰੇਤ ਨਹੀਂ ਹੁੰਦਾ ਅਤੇ ਨਾ ਹੀ ਹੁਣ ਸਾਨੂੰ ਭੂਤ ਪ੍ਰੇਤ ਤੋਂ ਡਰ ਲੱਗਦਾ ਹੈ ਅਸੀਂ ਕਦੀ ਵੀ ਦਿਨ ਰਾਤ ਖੁਦ ਇੱਥੇ ਇਕੱਲੇ ਆ ਸਕਦੇ ਹਾਂ।

ਦੂਸਰੇ ਪਾਸੇ ਐਮਡੀ ਨੇ ਦੱਸਿਆ ਕਿ ਅੱਜ ਗੁਰਪੁਰਬ ਵਾਲੇ ਦਿਨ ਬੱਚਿਆਂ ਨੂੰ ਸ਼ਮਸ਼ਾਨ ਘਾਟ ਵਿੱਚ ਲਿਆਣ ਦਾ ਮਕਸਦ ਇੱਕੋ ਇੱਕ ਹੈ ਕਿ ਬੱਚਿਆਂ ਨੂੰ ਅੰਧ ਵਿਸ਼ਵਾਸ ਬਾਰੇ ਯੂਰਪ ਕਰਾਣਾ ਅਤੇ ਉਹਨਾਂ ਨੂੰ ਦੱਸਣਾ ਕਿ ਰਾਮ ਬਾਗ ਦੇ ਵਿੱਚ ਪ੍ਰੇਤ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਅੱਜ ਇੱਕ ਪਾਸੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਅਤੇ ਅੱਜ ਦੇ ਦਿਨ ਹੀ ਅਸੀਂ ਆਪਣੇ ਸਕੂਲ ਦੇ ਬੱਚਿਆਂ ਨੂੰ ਸ਼ਮਸ਼ਾਨ ਘਾਟ ਵਿੱਚ ਲੈ ਕੇ ਪਹੁੰਚੇ ਹਾਂ ਅਤੇ ਗੁਰੂਆਂ ਦੇ ਉਦੇਸ਼ਾਂ ਬਾਰੇ ਵੀ ਜਾਗਰੂਕ ਕਰਾਇਆ ਹੈ। ਅਸੀਂ ਹਰ ਸਾਲ ਗੁਰਪੁਰਬ ਵਾਲੇ ਦਿਨ ਆਪਣੇ ਸਕੂਲ ਦੇ ਬੱਚਿਆਂ ਨੂੰ ਸਨਮਾਨ ਘਾਟ ਵਿੱਚ ਲੈ ਕੇ ਆਉਂਦੇ ਹਾਂ ਪਿਛਲੇ 5 ਸਾਲਾਂ ਤੋਂ ਕੋਈ ਵੀ ਵਿਅਕਤੀ ਇਹ ਸਾਬਤ ਕਰ ਦੇਵੇ ਕਿ ਸ਼ਮਸ਼ਾਨ ਘਾਟ ਰਾਮ ਬਾਗ ਦੇ ਵਿੱਚ ਭੂਤ ਪ੍ਰੇਤ ਹੁੰਦੇ ਹਨ ਤਾਂ ਮੈਂ ਉਸਨੂੰ ਇਕ ਲੱਖ ਰੁਪਏ ਦਾ ਨਗਦ ਇਨਾਮ ਦੇਵਾਂਗਾ।