ਪੰਜਾਬ : ਕਿਸਾਨਾਂ ਦਾ ਕਾਫਲਾ ਸੈਂਕੜੇ ਟ੍ਰੈਕਟਰ ਟਰਾਲੀਆ ਦੀ ਗਿਣਤੀ 'ਚ ਹੋਇਆ ਰਵਾਨਾ, ਦੇਖੋ ਵੀਡਿਓ

ਪੰਜਾਬ : ਕਿਸਾਨਾਂ ਦਾ ਕਾਫਲਾ ਸੈਂਕੜੇ ਟ੍ਰੈਕਟਰ ਟਰਾਲੀਆ ਦੀ ਗਿਣਤੀ 'ਚ ਹੋਇਆ ਰਵਾਨਾ, ਦੇਖੋ ਵੀਡਿਓ

ਫਿਰੋਜ਼ਪੁਰ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲਾ ਫਿਰੋਜ਼ਪੁਰ ਦਾ ਵੱਡਾ ਜੱਥਾ ਸੈਕੜੇ ਟ੍ਰੈਕਟਰ ਟਰਾਲੀਆ ਤੇ ਸਵਾਰ ਹੋ ਕੇ ਦਿੱਲੀ-2 ਲੱਗ ਰਹੇ ਧਰਨੇ ਵਿੱਚ ਸਾਮਿਲ ਹੋਣ ਲਈ ਗੁਰਦੁਆਰਾ ਨਾਨਕਸਰ ਕਲੇਰਾ ਜਗਰਾਉ ਤੋਂ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ ਤੇ ਜਿਲਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਤੜਕਸਾਰ ਚੜਦੀ ਕਲਾਂ ਦੇ ਜੈਕਾਰਿਆ ਦੀ ਗੂੰਜ ਵਿੱਚ ਰਵਾਨਾ ਹੋਇਆ। ਇਸ ਲੱਗ ਰਹੇ ਮੋਰਚੇ ਬਾਰੇ ਜਾਣਕਾਰੀ ਦਿੰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਜਿਨਾਂ ਚਿਰ ਮੋਦੀ ਸਰਕਾਰ ਕਾਰਪੋਰੇਟ ਪੱਖੀ ਨੀਤੀਆਂ ਨੂੰ ਰੱਦ ਕਰਕੇ ਕਿਸਾਨਾਂ ਮਜ਼ਦੂਰਾਂ ਦੀਆ ਮੰਨੀਆ ਹੋਈਆ ਮੰਗਾਂ ਜਿਵੇਂ 23 ਫਸਲਾਂ ਦੀ 2c ਧਾਰਾ ਮੁਤਾਬਕ 50 % ਮੁਨਾਫਾ ਜੋੜ ਕੇ M.S.P ਦਾ ਗਾਰੰਟੀ ਕਾਨੂੰਨ ਲਾਗੂ ਕਰਨ, ਭਾਰਤ ਸਰਕਾਰ ਵਿਸ਼ਵ ਵਪਾਰ ਸੰਸਥਾ ਦੀਆ ਨੀਤੀਆਂ ਵਿੱਚੋਂ ਬਾਹਰ ਆਵੇ।

ਲਖੀਮਪੁਰ ਖੀਰੀ ਕਾਂਡ ਦਾ ਇਨਸਾਫ ਦਿੱਤਾ ਜਾਵੇ। ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜਾ ਖ਼ਤਮ ਕੀਤਾ ਜਾਵੇ, ਬਿਜਲੀ ਸੋਧ ਬਿੱਲ ਰੱਦ ਕਰਨ , ਪ੍ਰਦੂਸ਼ਣ ਐਕਟ ਵਿਚੋ ਕਿਸਾਨੀ ਖੇਤਰ ਨੂੰ ਬਾਹਰ ਕੀਤਾ ਜਾਵੇ। ਮਜ਼ਦੂਰਾਂ ਨੂੰ ਮਨਰੇਗਾ ਤਹਿਤ 365 ਦਿਨ ਕੰਮ ਤੇ ਦਿਹਾੜੀ ਦੁੱਗਣੀ ਕੀਤੀ ਜਾਵੇ, 58 ਸਾਲ ਤੋਂ ਵੱਧ ਉਮਰ ਦੇ ਕਿਸਾਨਾਂ ਮਜ਼ਦੂਰਾਂ ਨੂੰ 10 ਹਜ਼ਾਰ ਪੈਨਸ਼ਨ ਦਿੱਤੀ ਜਾਵੇ। ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿਤੇ ਜਾਣ, ਭੂਮੀ ਗ੍ਰਹਿਣ ਐਕਟ ਵਿਚ ਕੀਤੀਆਂ ਸੋਧਾਂ ਰੱਦ ਕੀਤੀਆਂ ਜਾਣ ਅਤੇ ਕਿਸਾਨਾਂ ਮਜ਼ਦੂਰਾ ਤੇ ਵੱਖ ਵੱਖ ਕਿਸਾਨੀ ਅੰਦੋਲਨਾਂ ਦੌਰਾਨ ਪਾਏ ਪਰਚੇ ਰੱਦ ਕੀਤੇ ਜਾਣ ਆਦਿ। ਇਸ ਤੋਂ ਅੱਗੇ ਕਿਸਾਨ ਆਗੂਆਂ ਨੇ ਸਮੁੱਚੇ ਪੰਜਾਬ ਅਤੇ ਦੇਸ਼ ਦੇ ਸਾਰੇ ਵਰਗਾਂ, ਬੁੱਧੀਜੀਵੀਆਂ, ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਜਥੇਬੰਦੀਆਂ, ਸਿੰਗਰਾਂ, ਖਿਡਾਰੀਆਂ, ਪੱਤਰਕਾਰਾਂ ਅਤੇ ਦੁਕਾਨਦਾਰਾਂ ਆਦਿ ਨੂੰ ਇਸ ਮੋਰਚੇ ਵਿਚ ਵੱਧ ਤੋਂ ਵੱਧ ਗਿਣਤੀ ਲੈ ਕੇ ਸਾਮਿਲ ਹੋ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ l