ਪੰਜਾਬ : ਐਕਸਾਈਜ਼ ਵਿਭਾਗ ਨੇ ਦੇਸੀ ਸ਼ਰਾਬ ਅਤੇ ਲਾਹਣ ਦਾ ਜ਼ਖੀਰਾ ਕੀਤਾ ਬਰਾਮਦ, ਦੇਖੋ ਵੀਡਿਓ

ਪੰਜਾਬ : ਐਕਸਾਈਜ਼ ਵਿਭਾਗ ਨੇ ਦੇਸੀ ਸ਼ਰਾਬ ਅਤੇ ਲਾਹਣ ਦਾ ਜ਼ਖੀਰਾ ਕੀਤਾ ਬਰਾਮਦ, ਦੇਖੋ ਵੀਡਿਓ

ਗੁਰਦਾਸਪੁਰ : ਮਾਨਜੋਗ ਡਿਪਟੀ ਕਮਿਸ਼ਨਰ ਐਕਸਾਈਜ਼ ਵਿਭਾਗ ਦੇ ਆਦੇਸ਼ਾ ਤੇ ਪੰਜਾਬ ਸਰਕਾਰ ਵਲੋਂ ਦੇਸੀ ਸ਼ਰਾਬ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਜਿਸ ਦੇ ਚਲਦੇ ਆਬਕਾਰੀ ਵਿਭਾਗ ਦੇ ਅਧਕਾਰੀਆਂ ਵਲੋਂ ਬਿਆਸ ਦਰਿਆ ਦੇ ਕੰਢੇ ਵੱਡੀ ਤਾਦਾਦ ਚ ਦੇਸੀ ਸ਼ਰਾਬ ਅਤੇ ਲਾਹਣ ਦਾ ਜ਼ਖੀਰਾ ਦਰਿਆ ਦੇ ਕੰਢੇ ਸ਼ਾਮਲਾਟ ਥਾਵਾਂ ਤੇ ਰੈਡ ਕਰ ਜਬਤ ਕੀਤਾ। ਇਹ ਜਹਿਰ ਰੂਪੀ ਦੇਸੀ ਲਾਹਣ ਬਿਆਸ ਦਰਿਆ ਦੇ ਕੰਡੇ ਤਰਪਾਲਾਂ 'ਚ ਜਮੀਨ ਹੇਠ ਦਬੀ ਸੀ। ਉਥੇ ਹੀ ਐਕਸਾਈਜ਼ ਵਿਭਾਗ ਦੇ ਅਧਿਕਾਰੀ ਦੀਵਾਨ ਚੰਦ ਸ਼ਰਮਾ ਮੁਤਾਬਿਕ ਉਹਨਾਂ ਵਲੋਂ ਬਿਆਸ ਦਰਿਆ ਦੇ ਕੰਢੇ ਵਸੇ ਪਿੰਡ ਮੌਜਪੁਰ, ਮਿਠਾ ਪੁਰ, ਬੁੱਢਾ ਬਾਲਾ, ਭੈਣੀ ਭਸਵਾਲ ਜਦ ਜਾਕੇ ਦੇਖਿਆ ਤਾ ਬਿਆਸ ਦਰਿਆ ਕੰਡੇ ਇਹਨਾਂ ਸ਼ਰਾਬ ਦੇ ਕਾਲਾ ਧੰਦਾ ਕਰਨ ਵਾਲਿਆਂ ਵਲੋਂ ਲਾਹਣ (ਕੱਚੀ) ਸ਼ਰਾਬ ਤੋਂ 320 ਬੋਤਲਾਂ, ਤਿਆਰ ਕੀਤੀ ਦੇਸੀ ਸ਼ਰਾਬ ਅਤੇ 86 ਹਜਾਰ ਲੀਟਰ ਲਾਹਣ ਜਬਤ ਕੀਤੀ।

ਜਦਕਿ ਮੌਕੇ ਤੋਂ ਸ਼ਰਾਬ ਤਸਕਰ ਫਰਾਰ ਹੋ ਗਏ। ਲੇਕਿਨ ਸ਼ਰਾਬ ਦੀਆ ਭੱਠੀਆਂ ਅਤੇ ਤਿਆਰ ਦੇਸੀ ਸ਼ਰਾਬ ਅਤੇ ਭਾਂਡੇ ਕਬਜ਼ੇ ਚ ਲਾਏ ਗਏ ਹਨ। ਜਦਕਿ ਜਬਤ ਕੀਤੀ ਲਾਹਣ ਅਤੇ ਦੇਸੀ ਸ਼ਰਾਬ ਨੂੰ ਨਸ਼ਟ ਕੀਤਾ ਗਿਆ। ਲਾਹਣ ਦੇ ਡਰਮ ਅਤੇ ਬੁਰੇ ਹਾਲਾਤਾਂ ਚ ਜ਼ਮੀਨ ਦੇ ਥੱਲੇ ਤਰਪਾਲਾਂ ਚ ਦੱਬੀ ਕਰੀਬ 86 ਹਜਾਰ ਲੀਟਰ ਲਾਹਣ ਬਰਾਮਦ ਕੀਤੀ ਹੈ। ਜਿਸ ਤੋਂ ਹਜਾਰਾਂ ਲੀਟਰ ਸ਼ਰਾਬ ਤਿਆਰ ਹੋਣੀ ਸੀ। ਉਸਦੇ ਨਾਲ ਹੀ ਦੇਸੀ ਸ਼ਰਾਬ ਵੀ ਜਬਤ ਕਰ ਮੌਕੇ ਤੇ ਉਸ ਨੂੰ ਨਸ਼ਟ ਕੀਤੀ ਗਈ। ਉਹਨਾਂ ਕਿਹਾ ਮਾਮਲਾ ਦਰਜ ਕਰਵਾਕੇ ਜਲਦ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ |