ਪੰਜਾਬ : ਤੇਜ਼ਧਾਰ ਹਥਿਆਰਾਂ ਨਾਲ ਹਮਲਾਵਰਾਂ ਨੇ ਘਰ 'ਚ ਕੀਤਾ ਹਮਲਾ, ਮਹਿਲਾ ਦੀ ਮੌਤ, ਦੇਖੋ ਵੀਡਿਓ

ਪੰਜਾਬ : ਤੇਜ਼ਧਾਰ ਹਥਿਆਰਾਂ ਨਾਲ ਹਮਲਾਵਰਾਂ ਨੇ ਘਰ 'ਚ ਕੀਤਾ ਹਮਲਾ, ਮਹਿਲਾ ਦੀ ਮੌਤ, ਦੇਖੋ ਵੀਡਿਓ

ਗੁਰਦਾਸਪੁਰ : ਕਸਬਾ ਕਾਦੀਆਂ ਦੇ ਪਿੰਡ ਨੰਗਲ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ। ਜਿੱਥੇ ਨਾਲ ਦੇ ਹੀ ਪਿੰਡ ਵਾਲੇ ਕੁਝ ਵਿਅਕਤਿਆਂ ਵੱਲੋਂ ਸਫਾਰੀ ਗੱਡੀ ਤੇ ਆ ਕੇ ਤੇਜ਼ਤਾਰ ਹਥਿਆਰਾਂ ਨਾਲ ਪਿੰਡ ਛੋਟਾ ਨੰਗਲ ਦੇ ਵਿਅਕਤੀ ਉੱਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ। ਇਸੇ ਗੁੰਡਗਰਦੀ ਦੌਰਾਨ ਇੱਕ ਬਜ਼ੁਰਗ ਔਰਤ ਜੋ ਆਪਣੇ ਪੋਤੇ ਨੂੰ ਛੁਡਾਉਣ ਲਈ ਆਏ ਸੀ ਦੀ ਮੌਤ ਹੋ ਗਈ। ਇਹ ਸਾਰੀ ਜਾਣਕਾਰੀ ਦਿੰਦਿਆਂ ਮ੍ਰਿਤਕ ਔਰਤ ਦੇ ਜੇਠ ਸਾਬਕਾ ਸੂਬੇਦਾਰ ਮਹਿੰਦਰ ਨਾਥ, ਮ੍ਰਿਤਕ ਦੇ ਚਾਚੇ ਸ਼ੰਮੀ ਕੁਮਾਰ ਨੇ ਦੱਸਿਆ ਕਿ ਨੇੜਲੇ ਪਿੰਡ ਵੱਡੇ ਨੰਗਲ ਤੋਂ ਕੁਝ ਵਿਅਕਤੀ ਸਫਾਰੀ ਗੱਡੀ ਤੇ ਆਏ ਅਤੇ ਉਹਨਾਂ ਦੇ ਬੇਟੇ ਨਾਲ ਮਾਰ ਕੁਟਾਈ ਕਰਨ ਲੱਗ ਪਏ। ਜਦੋਂ ਉਸ ਦੀ ਦਾਦੀ ਉਸਨੂੰ ਛੁਡਾਉਣ ਆਈ ਤਾਂ ਇਸ ਦੌਰਾਨ ਉਸ ਦੀ ਦਾਦੀ ਦੇ ਪਤਾ ਨਹੀਂ ਕੀ ਵਜ ਗਿਆ ਕਿ ਉਹ ਖੂਨ ਦੀ ਉਲਟੀਆਂ ਕਰਨ ਲੱਗ ਪਈ ਤੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਉਹਨਾਂ ਮੰਗ ਕੀਤੀ ਕਿ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

ਉਥੇ ਹੀ ਪਿੰਡ ਵਾਸੀ ਨਰਿੰਦਰ ਸਿੰਘ ਅਤੇ ਰਾਜਨ ਨੇ ਦੱਸਿਆ ਕਿ ਨੇੜੇ ਦੇ ਪਿੰਡ ਦੇ ਕੁਝ ਵਿਅਕਤਿਆਂ ਵੱਲੋਂ ਸਾਡੇ ਪਿੰਡ ਚ ਦੂਸਰੀ ਵਾਰ ਹਮਲਾ ਕੀਤਾ ਗਿਆ ਹੈ । ਹਮਲਾਵਰ ਆਪਣੀ ਸਫਾਰੀ ਗੱਡੀ ਇੱਥੇ ਹੀ ਛੱਡ ਕੇ ਭੱਜ ਗਏ ਹਨ। ਇਸ ਗੁੰਡਾਗਰਦੀ ਦੇ ਨਾਲ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਥਾਣਾ ਕਾਦੀਆਂ ਦੀ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਥੇ ਹੀ ਕਾਦੀਆਂ ਦੇ ਐਸਐਚਓ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਪਿੰਡ ਛੋਟਾ ਨੰਗਲ ਵਿੱਚ ਝਗੜਾ ਹੋਇਆ ਸੀ। ਜਿਸ ਵਿੱਚ ਇੱਕ ਔਰਤ ਦੀ ਮੌਤ ਹੋਈ ਹੈ। ਹਮਲਾਵਰਾਂ ਦੀ ਸਫਾਰੀ ਨੂੰ ਅਸੀਂ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਤੇ ਲਾਸ਼ ਨੂੰ ਵੀ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ।