ਪੰਜਾਬ : ਚੋਰੀ ਦੇ ਸਾਮਾਨ ਸਹਿਤ 3 ਕਾਬੂ, ਦੇਖੋ ਵੀਡਿਓ

ਪੰਜਾਬ : ਚੋਰੀ ਦੇ ਸਾਮਾਨ ਸਹਿਤ 3 ਕਾਬੂ, ਦੇਖੋ ਵੀਡਿਓ

ਸ੍ਰੀ ਅਨੰਦਪੁਰ ਸਾਹਿਬ/ ਸੰਦੀਪ ਸ਼ਰਮਾ: ਐਸ.ਐਸ.ਪੀ ਰੂਪਨਗਰ ਵਿਵੇਕਸ਼ੀਲ ਸੋਨੀ ਆਈ.ਪੀ.ਐਸ ਨੇ ਅੱਜ ਪੁਲਿਸ ਥਾਨਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 17 ਅਗਸਤ 2023 ਨੂੰ ਪਿੰਡ ਜਿੰਦਵੜੀ ਵਿਖੇ ਇਲਾਕੇ ਦੇ ਮੋਹਤਬਰ ਵਿਅਕਤੀ ਸੁਰਿੰਦਰ ਸਿੰਘ ਕੰਗ ਮਾਲਕ ਕੰਗ ਪੈਲੇਸ ਦੀ ਰਿਹਾਇਸ਼ ਵਿਖੇ ਤੜਕਸਾਰ ਨਾਂ ਮਾਲੂਮ ਵਿਅਕਤੀਆਂ ਵੱਲੋਂ ਗੰਨ ਪੁਆਇੰਟ ਤੇ ਡਕੈਤੀ ਕਿ ਵਾਰਦਾਤ ਕੋ ਅੰਜਾਮ ਦਿਤਾ ਸੀ। ਜਿਸ ਸਬੰਧੀ ਥਾਨਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੁਕੱਦਮਾ ਨੰਬਰ 100 ਮਿਤੀ 17 ਅਗਸਤ 2023 ਅ/ਧ 454,380,506,342,392,148,149 ਆਈ.ਪੀ.ਸੀ, 25/54/59 ਆਰਮਜ਼ ਐਕਟ ਥਾਨਾ ਸ੍ਰੀ ਅਨੰਦਪੁਰ ਸਾਹਿਬ ਦਰਜ ਰਜਿਸਟਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁਕੱਦਮੇ ਦੀ ਸੰਵੇਦਨਸ਼ੀਲਤਾ ਅਤੇ ਅਹਿਮੀਅਤ ਨੂੰ ਮੁੱਖ ਰੱਖਦੇ ਹੋਏ ਡਾਕਟਰ ਨਵਨੀਤ ਸਿੰਘ ਮਾਹਲ ਪੀ.ਪੀ.ਐਸ, ਕਪਤਾਨ ਪੁਲਿਸ, ਮਨਵੀਰ ਸਿੰਘ ਬਾਜਵਾ ਪੀ.ਪੀ.ਐਸ ਉਪ ਕਪਤਾਨ ਪੁਲਿਸ ਰੂਪਨਗਰ ਅਤੇ ਅਜੇ ਸਿੰਘ ਪੀ.ਪੀ.ਐਸ, ਡੀ.ਐਸ.ਪੀ ਦੀ ਨਿਗਰਾਨੀ ਹੇਠ, ਇੰਸਪੈਕਟਰ ਸਤਨਾਮ ਸਿੰਘ ਇੰਚਾਰਜ ਸੀ.ਆਈ.ਏ ਰੂਪਨਗਰ ਅਤੇ ਇੰਸੈਪਕਟਰ ਹਰਕੀਰਤ ਸਿੰਘ ਮੁੱਖ ਅਫਸਰ ਥਾਨਾ ਸ੍ਰੀ ਅਨੰਦਪੁਰ ਸਾਹਿਬ ਦੀ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਸੀ। 

ਉਨ੍ਹਾਂ ਦੱਸਿਆ ਕਿ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਨੇ ਗੈਂਗ ਲੀਡਰ ਗੁਰਨੂਰ ਕੌਰ ਸਿੱਧੂ ਪਤਨੀ ਦਿਲਪ੍ਰੀਤ ਸਿੰਘ ਵਾਸੀ ਹਰਿੰਦਰਾ ਨਗਰ, ਹਾਲ ਵਾਸੀ ਮੁਹੱਲਾ ਜੀ.ਕੇ ਬਿਹਾਰ ਲੁਧਿਆਣਾ, ਜਗਪ੍ਰੀਤ ਸਿੰਘ ਪੁੱਤਰ ਲਾਭ ਸਿੰਘ ਵਾਸੀ ਪਿੰਡ ਧਾਂਦਲਾ ਹਾਲ ਵਾਸੀ ਵਿਸਾਲ ਨਗਰ ਨੇੜੇ ਸ਼ਹੀਦ ਕਰਤਾਰ ਸਿੰਘ ਨਗਰ ਲੁਧਿਆਣਾ, ਅਤੇ ਜੁਗਿੰਦਰ ਸਿੰਘ ਪੁੱਤਰ ਛੱਤਰ ਸਿੰਘ ਵਾਸੀ ਮਕਾਨ ਨੰ: 334, ਫੇਜ਼ 1 ਰਾਮ ਦਰਬਾਰ ਚੰਡੀਗੜ੍ਹ ਨੂੰ 04 ਮਾਰੂ ਹਥਿਆਰਾ ਤੇ ਡਾਕੇ ਦੌਰਾਨ ਲੁੱਟੇ ਗਏ ਜੇਬਰਾਤ, ਸੋਨਾ ਸਮੇਤ ਗ੍ਰਿਫਤਾਰ ਕੀਤਾ ਹੈ।  ਐਸ.ਐਸ.ਪੀ ਨੇ ਦੱਸਿਆ ਕਿ ਇਸ ਡਕੈਤੀ ਕਰਨ ਵਾਲੇ ਗੈਂਗ ਦੀ ਮੁੱਖ ਸਰਗਨਾ ਇੱਕ ਔਰਤ ਹੈ। ਜਿਸ ਦਾ ਨਾਮ ਗੁਰਨੂਰ ਕੌਰ ਹੈ, ਜਿਸ ਵੱਲੋਂ ਆਪ ਰੈਕੀ ਕਰਕੇ ਆਪਣੇ ਗੁਰਗਿਆਂ ਨੂੰ ਭੇਜ ਕੇ ਉਕਤ ਡਾਕੇ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ, ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਜਾ ਰਿਹਾ ਹੈ।  ਉਨ੍ਹਾਂ ਦੱਸਿਆ ਕਿ ਹਾਲੇ ਦੋ ਹੋਰ ਦੋਸ਼ੀ ਫਰਾਰ ਹਨ, ਜ਼ਿਨ੍ਹਾਂ ਦੀ ਭਾਲ ਜਾਰੀ ਹੈ, ਡਕੈਤੀ ਲਈ ਵਰਤੇ ਸਮਾਨ 2 ਪਿਸਤੋਲ 32 ਬੂਰ, ਚਾਰ ਮੈਗਜ਼ੀਨ, 9 ਜਿੰਦਾ ਰੋਂਦ, 2 ਡੰਮੀ ਪਿਸਤੋਲ, ਸੋਨੇ ਅਤੇ ਹੀਰੇ ਦੇ ਗਹਿਣੇ ਬਰਾਮਦ ਕਰ ਲਏ ਹਨ।