ਜਲੰਧਰ:  ਇਸ ਥਾਣੇ 'ਚ ਕੈਪਰੀ ਨਿੱਕਰ ਪਾ ਕੇ ਦਾਖਲ ਹੋਣਾ ਮਨਾ ਦੇ ਲੱਗੇ ਪੋਸਟਰ, ਦੇਖੋ ਵੀਡੀਓ

ਜਲੰਧਰ:  ਇਸ ਥਾਣੇ 'ਚ ਕੈਪਰੀ ਨਿੱਕਰ ਪਾ ਕੇ ਦਾਖਲ ਹੋਣਾ ਮਨਾ ਦੇ ਲੱਗੇ ਪੋਸਟਰ, ਦੇਖੋ ਵੀਡੀਓ

ਜਲੰਧਰ, ENS:  ਸ਼ਹਿਰ ਦੇ ਅਲੱਗ-ਅਲੱਗ ਥਾਣਿਆਂ ਵਿੱਚ ਪੋਸਟਰ ਲਗਾਏ ਗਏ ਹਨ। ਜਿਨਾਂ ਉੱਪਰ ਲਿਖਿਆ ਹੋਇਆ ਕਿ ਥਾਣੇ ਅੰਦਰ ਕੈਪਰੀ ਨਿੱਕਰ ਪਾ ਕੇ ਦਾਖਲ ਹੋਣਾ ਮਨਾ ਹੈ। ਜਦੋਂ ਇਸ ਨੋਟੀਫਿਕੇਸ਼ਨ ਬਾਰੇ ਜਲੰਧਰ ਦੇ ਥਾਣਾ ਨੰਬਰ 4 ਵਿੱਚ ਤੈਨਾਤ ਐਡੀਸ਼ਨਲ SHO ਸੁਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਜਲੰਧਰ ਦੇ ਵੱਖ-ਵੱਖ ਥਾਣਿਆਂ ਵਿੱਚ ਅਜਿਹੇ ਪੋਸਟਰ ਲਗਾਏ ਗਏ ਹਨ।

ਉਹਨਾਂ ਨੇ ਕਿਹਾ ਇਹ ਪੋਸਟਰ ਬਹੁਤ ਪੁਰਾਣੇ ਲੱਗੇ ਹੋਏ ਹਨ। ਐਡੀਸ਼ਨਲ SHO ਨੇ ਕਿਹਾ ਕਿ ਕੁਝ ਮੀਡੀਆ ਕਰਮੀਆਂ ਵੱਲੋਂ ਇਹ ਪੋਸਟਰ ਅੱਜ ਦੇਖਣ ਤੇ ਇਹਨਾਂ ਦੀ ਖਬਰ ਲਗਾਈ ਗਈ ਹੈ। ਉਹਨਾਂ ਕਿਹਾ ਕਿ ਜੇਕਰ ਕੋਈ ਨਿੱਕਰ ਜਾਂ ਕੈਪਰੀ ਪਾ ਕੇ ਥਾਣੇ ਵਿੱਚ ਆਉਂਦਾ ਹੈ ਤਾਂ ਉਸ ਨੂੰ ਥਾਣੇ ਵਿੱਚ ਦਾਖਲ ਨਹੀਂ ਕੀਤਾ ਜਾਂਦਾ ਅਤੇ ਸਮਝਾਇਆ ਜਾਂਦਾ ਕਿ ਅਜਿਹੇ ਕੱਪੜੇ ਪਾ ਕੇ ਦਾਖਲ ਹੋਣਾ ਸਖਤ ਮਨਾ ਹੈ। ਉਹਨਾਂ ਕਿਹਾ ਕਿ ਇਸ ਨੋਟੀਫਿਕੇਸ਼ਨ ਦਾ ਮਕਸਦ ਥਾਣੇ ਦੇ ਡਿਸਿਪਲਿਨ ਨੂੰ ਮੈਂਟੇਨ ਕਰਨਾ ਹੈ। ਜੇਕਰ ਕੋਈ ਗਲਤੀ ਨਾਲ ਨਿਕਰ ਜਾਂ ਕੈਪਰੀ ਪਾ ਕੇ ਆਉਂਦਾ ਹੈ ਤਾਂ ਉਸ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ।