ਜਲੰਧਰ : ਕੌਮੀ ਲੋਕ ਅਦਾਲਤ ‘ਚ 60 ਹਜ਼ਾਰ ਤੋ ਵੀ ਵੱਧ ਮਾਮਲਿਆਂ ਦਾ ਕੀਤਾ ਨਿਪਟਾਰਾ, ਦੇਖੋ ਵੀਡਿਓ

ਜਲੰਧਰ : ਕੌਮੀ ਲੋਕ ਅਦਾਲਤ ‘ਚ 60 ਹਜ਼ਾਰ ਤੋ ਵੀ ਵੱਧ ਮਾਮਲਿਆਂ ਦਾ ਕੀਤਾ ਨਿਪਟਾਰਾ, ਦੇਖੋ ਵੀਡਿਓ

ਕੌਮੀ ਲੋਕ ਅਦਾਲਤ ਨੂੰ ਮਿਲ ਰਿਹਾ ਭਰਵਾ ਹੁੰਗਾਰਾ

ਜਲੰਧਰ : ਅੱਜ ਜਲੰਧਰ ਚ ਕੌਮੀ ਲੋਕ ਅਦਾਲਤ ਲਗਾਈ ਗਈ। ਜਿਸ ਵਿਚ 60 ਹਜ਼ਾਰ ਤੋ ਵੀ ਵੱਧ ਲੋਕਾਂ ਦੇ ਨਿਪਟਾਰੇ ਕੀਤੇ ਗਏ। ਗੱਲਬਾਤ ਦੌਰਾਨ ਸੈਸ਼ਨ ਜੱਜ ਨੇ ਦੱਸਿਆ ਕਿ ਹਰ ਬਾਰ ਦੀ ਤਰ੍ਹਾਂ ਇਸ ਵਾਰ ਵੀ ਲੋਕ ਅਦਾਲਤ ਲਗਾਈ ਗਈ ਜਿਸ ਵਿੱਚ 60 ਹਾਜਰ ਤੋ ਵੀ ਵੱਧ ਲੋਕਾਂ ਦੇ ਫੈਸਲੇ ਕੀਤੇ ਗਏ ਉਥੇ ਹੀ ਉਹਨਾਂ ਨੇ ਦੱਸਿਆ ਕਿ ਜਲੰਧਰ ਦੇ ਵਿਚ ਤਕਰੀਬਨ 21 ਬੈਂਚ ਲੋਕ ਅਦਾਲਤ ਦੇ ਲਗਾਏ ਗਏ ਨੇ ਜਿਥੇ 2 ਬੈਂਚ ਫਿਲੌਰ 2 ਬੈਂਚ ਨਕੋਦਰ ਲਗਾਏ ਗਏ ਨੇ ਜਿਸ ਵਿਚ ਟਰੈਫਿਕ ਚਲਾਨ 138 ਨੇਗੋਸੇਬਲ ਇੰਸਟਰੂਮੈਂਟ ਐਕਟ ਕੇਸ, ਕੰਪਾਉਡੇਬਲ ਆਈਪੀਸੀ ਕੇਸ, ਮੋਟਸਾਈਕਲਾ ਐਕਸੀਡੈਂਟਲ ਕਲੇਮ ਕੇਸ ਅਤੇ ਹੋਰ ਕਈ ਕੇਸਾਂ ਦੇ ਸਮਝੌਤੇ ਅਤੇ ਫੈਸਲੇ ਸੁਣਾਏ ਗਏ ।

ਉਥੇ ਹੀ ਉਹਨਾਂ ਨੇ ਇਹ ਵੀ ਦਸਿਆ ਕਿ ਜਿੱਥੇ ਇੰਨੇ ਸਾਰੇ ਕੇਸ ਆ ਰਹੇ ਨੇ ਜਿਸ ਕਾਰਨ ਕੋਰਟ ਦਾ ਸਮਾਂ 1 ਘੰਟਾ ਵਧਾਇਆ ਗਿਆ ਹੈ। ਉਹਨਾਂ ਨੇ ਦਸਿਆ ਕਿ ਇਸ ਕੌਮੀ ਲੋਕ ਅਦਾਲਤ ਦੀ ਇਕ ਖਾਸ ਗੱਲ ਇਹ ਕਿ ਟ੍ਰੈਫਿਕ ਚਲਾਨ ਦੇ ਭੁਗਤਾਨ ਲਈ ਲੋਕਾਂ ਨੂੰ ਦਿੱਕਤ ਨਾ ਆਵੇ ਜਿਸ ਕਾਰਨ ਉਹਨਾਂ ਨੇ ਕੋਰਟ ਵੈੱਬਸਾਈਟ ਤੇ ਟ੍ਰੈਫਿਕ ਚਲਾਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ ਤਾ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ।