IPL 'ਚ ਪੰਜਾਬ ਦਾ ਨਮਨ ਧੀਰ ਮਚਾਵੇਗਾ ਧਮਾਲ, ਘਰ ਚ ਬਣਿਆ ਖੁਸ਼ੀ ਦਾ ਮਹੌਲ, ਦੇਖੋਂ ਵੀਡਿਓ

IPL 'ਚ ਪੰਜਾਬ ਦਾ ਨਮਨ ਧੀਰ ਮਚਾਵੇਗਾ ਧਮਾਲ, ਘਰ ਚ ਬਣਿਆ ਖੁਸ਼ੀ ਦਾ ਮਹੌਲ, ਦੇਖੋਂ ਵੀਡਿਓ

ਫਰੀਦਕੋਟ: ਪੰਜਾਬ ਦੇ ਨੌਜਵਾਨ ਜਿੱਥੇ ਦੇਸ਼ ਭਰ ਵਿਚ ਉੱਚੀਆਂ ਉਪਲੱਬਧੀਆਂ ਹਾਸਲ ਕਰ ਰਹੇ ਹਨ, ਉਥੇ ਹੀ ਬਾਬਾ ਫਰੀਦ ਜੀ ਦੀ ਚਰਨ ਛੋਅ ਪ੍ਰਾਪਤ ਧਰਤੀ ਫਰੀਦਕੋਟ ਦੇ ਨੌਜਵਾਨ,ਲੜਕੇ ਲੜਕੀਆਂ ਵੀ ਲਗਾਤਾਰ ਵੱਖ ਵੱਖ ਖੇਤਰਾਂ ਵਿਚ ਫਰੀਦਕੋਟ ਜ਼ਿਲੇ ਦਾ ਨਾਮ ਚਮਕਾ ਰਹੇ ਹਨ। ਤਾਜੀ ਮਿਸਾਲ ਫਿਰਤੋਂ ਫਰੀਦਕੋਟ ਤੋਂ ਦੇਖਣ ਨੂੰ ਮਿਲੀ ਹੈ। ਫਰੀਦਕੋਟ ਸ਼ਹਿਰ ਦੇ ਨੌਜਵਾਨ ਨਮਨ ਧੀਰ ਨੇ ਕ੍ਰਿਕਟ ਜਗਤ ਵਿਚ ਪੰਜਾਬ ਦਾ ਨਾਮ ਰੌਸ਼ਨ ਕਰ ਦਿਖਾਇਆ ਹੈ। ਜਿਸ ਨੂੰ ਆਈਪੀਏਲ (IPL) ਖੇਡਾਂ ਵਿੱਚ 20 ਲੱਖ ਰੁਪਏ ਵਿਚ ਮੁੰਬਈ ਇੰਡੀਅਨਜ਼ ਟੀਮ ਲਈ ਨਿਯੁਕਤ ਕੀਤਾ ਹੈ। ਜਿਹੜੀ ਪੰਜਾਬ ਲਈ ਇਕ ਬਹੁਤ ਵੱਡੀ ਉਪਲਬਧੀ ਹੈ। ਨਮਨ ਧੀਰ ਨੇ ਅੰਡਰ 16 ਵਿਚ 400 ਸਕੋਰ ਇੱਕਲੇ ਨੇ ਹੀ ਬਣਾਏ ਸਨ। ਜਿਹੜਾ ਕਿ ਉਸ ਲਈ ਜ਼ਿੰਦਗੀ ਨੂੰ ਬਦਲਣ ਵਾਲਾ ਸਕੋਰ ਸੀ। ਜਿਸ ਨੂੰ ਦੇਖ ਮੁੰਬਈ ਇੰਡੀਅਨਜ਼ ਵਲੋ ਉਸ ਨੂੰ ਖਰੀਦ ਕੇ IPL ਵਿਚ ਸ਼ਾਮਿਲ ਕੀਤਾ ਗਿਆ ਹੈ।

ਜਿਸ ਨੂੰ ਲੈ ਕੇ ਉਸ ਦੇ ਪਰਿਵਾਰ ਅਤੇ ਆਂਢ ਗੁਆਂਢ ਚ ਖ਼ੁਸ਼ੀਆਂ ਦਾ ਮਹੌਲ ਬਣਿਆ ਹੋਇਆ ਹੈ। ਉਨਾਂ ਦੇ ਰਿਸ਼ਤੇਦਾਰ,ਦੋਸਤ,ਮਿੱਤਰ ਅਤੇ ਫਰੀਦਕੋਟ ਵਾਸੀ ਨਮਨ ਧੀਰ ਦੇ ਘਰ ਪਹੁੰਚ ਕੇ ਵਧਾਈਆਂ ਦੇ ਰਹੇ ਹਨ ਅਤੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਖੁਸ਼ੀ ਮਨਾਈ ਜਾ ਰਹੀ। ਇਸ ਮੌਕੇ ਨਮਨ ਧੀਰ ਦੇ ਮਾਤਾ ਪਿਤਾ ਨੇ ਦੱਸਿਆ ਕਿ ਉਹ ਬੇਹੱਦ ਖੁਸ਼ੀ ਹੋਈ ਹੈ। ਕਿਉਂਕਿ ਉਨ੍ਹਾਂ ਦੇ ਪੁੱਤਰ ਨੇ ਉਨ੍ਹਾਂ ਦਾ ਨਾਮ ਪੂਰੀ ਦੁਨੀਆਂ ਚ ਰੌਸ਼ਨ ਕੀਤਾ ਹੈ। ਨਮਨ ਦੇ ਮਾਤਾ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਸ਼ੁਰੂ ਤੋ ਹੀ ਕ੍ਰਿਕਟ ਖੇਡਣ ਦਾ ਸ਼ੋਕ ਸੀ, ਜੋ ਉਨ੍ਹਾਂ ਪੂਰਾ ਕਰ ਦਿਖਾਇਆ ਹੈ। ਪਰ ਇਸ ਉਪਲਬਧੀ ਲਈ ਉਸ ਨੇ ਫਰੀਦਕੋਟ ਦੇ ਜਿਸ ਕੋਚ ਤੋ ਟ੍ਰੇਨਿੰਗ ਲਈ ਸੀ। ਉਹ ਅਗਰ ਅੱਜ ਦੁਨੀਆਂ ਵਿੱਚ ਜਿਉਦੇ ਹੁੰਦੇ ਤਾਂ ਉਹ ਬੇਹੱਦ ਖੁਸ਼ ਹੁੰਦੇ। ਉਹਨਾਂ ਨੇ ਕਿਹਾ ਕਿ ਹੁਣ ਅੱਗੇ ਉਨ੍ਹਾਂ ਦਾ ਸੁਫਨਾ ਆਪਣੇ ਪੁੱਤਰ ਨੂੰ ਇੰਡੀਆ ਟੀਮ ਵਿਚ ਦੇਖਣ ਦਾ ਹੋਵੇਗਾ।

ਇਸ ਮੌਕੇ ਨਮਨ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਪੁੱਤਰ ਦੀ ਸੁਰੂ ਤੋਂ ਲੈ ਕੇ ਪੂਰੀ ਮਦਦ ਕੀਤੀ ਸੀ। ਜਿਸ ਦਾ ਉਨ੍ਹਾਂ ਦੇ ਪੁੱਤਰ ਨੇ ਪੂਰਾ ਮੁੱਲ ਮੋੜਿਆ। ਉਹਨਾਂ ਨੇ ਕਿਹਾ ਕਿ ਉਸਦੀ ਮਿਹਨਤ ਰੰਗ ਲਿਆਈ ਹੈ। ਉਸਦਾ ਇਸ ਖੇਡ ਵੱਲ ਇਨ੍ਹਾਂ ਧਿਆਨ ਸੀ ਕਿ ਇੱਕ ਵਾਰ ਉਸਦੀ ਹਾਜਰੀ ਸਕੂਲ ਵਿੱਚ ਘੱਟ ਗਈ ਸੀ। ਉਸਨੂੰ ਸਕੂਲ ਵਲੋਂ ਪੇਪਰ ਨਹੀਂ ਦੇਣ ਦਿੱਤਾ ਗਿਆ,ਪਰ ਅੱਜ ਉਹ ਫੱਕਰ ਮਹਿਸੂਸ ਕਰਦੇ ਹਨ ਕਿ ਉਹਨਾ ਦਾ ਪੁੱਤਰ ਦੂਸਰਿਆ ਲਈ ਮਿਸਾਲ ਬਣ ਚੁੱਕਾ ਹੈ। ਇਸ ਮੌਕੇ ਨਮਨ ਨਾਲ ਖੇਡਣ ਵਾਲੇ ਖਿਡਾਰੀ ਨੇ ਕਿਹਾ ਕਿ ਉਹ ਅੱਜ ਮਾਨ ਮਹਿਸੂਸ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿਉਹ ਨਮਨ ਨਾਲ ਖੇਡਦੇ ਰਹੇ ਹਨ ਅਤੇ ਜੋ ਮੁਕਾਮ ਤੇ ਨਮਨ ਹਾਸਿਲ ਕਰ ਲਿਆ ਹੈ, ਉਸ ਲਈ ਉਹ ਬਹੁਤ ਖੁਸ਼ ਹਨ।ਉਨ੍ਹਾਂ ਭਵਿਕ ਹੁੰਦਿਆਂ ਦੱਸਿਆ ਕਿ ਜਿਹੜੇ ਕੋਚ ਨੇ ਨਮਨ ਨੂੰ ਇਥੋਂ ਤਕ ਪਹੁੰਚਣ ਦਾ ਰਸਤਾ ਦਿਖਾਇਆ ਸੀ।

ਉਹ ਇਸ ਦੁਨੀਆਂ ਵਿੱਚ ਨਹੀਂ ਹਨ ਪਰ ਉਨ੍ਹਾਂ ਦਾ ਸੁਪਨਾ ਨਮਨ ਨੇ ਪੂਰਾ ਕੀਤਾ ਹੈ। ਅਗਰ ਅੱਜ ਉਹ ਇਸ ਦੁਨਿਆ ਵਿੱਚ ਹੁੰਦੇ ਤਾਂ ਉਨ੍ਹਾਂ ਨੇ ਬਹੁਤ ਫ਼ਕਰ ਮਹਿਸੂਸ ਕਰਨਾ ਸੀ। ਨਮਨ ਜਿਸ ਗਰਾਊਂਡ ਵਿਚ ਪ੍ਰੈਕਟਿਸ ਕਰਨ ਜਾਂਦਾ ਸੀ ਓਥੇ ਉਸਨੂੰ ਜਿਹੜੇ ਬੱਚੇ ਦੇਖਦੇ ਸਨ ਉਹ ਵੀ ਉਨ੍ਹਾਂ ਦੇ ਘਰ ਪਹੁੰਚੇ ਅਤੇ ਉਨ੍ਹਾਂ ਕਿਹਾ ਕਿ ਉਹ ਵੀ ਨਮਨ ਦੀ ਤਰਾ ਬਣਨਾ ਚਾਹੁੰਦੇ ਹਨ । ਇਸ ਮੌਕੇ ਫਰੀਦਕੋਟ ਕ੍ਰਿਕਟ ਐਸੋਸੀਏਸ਼ਨ ਦੇ ਸੈਕਟਰੀ ਡਾਕਟਰ ਬਾਵਾ ਨੇ ਕਿਹਾ ਕਿ ਨਮਨ ਨੇ ਬਹੁਤ ਮਿਹਨਤ ਕੀਤੀ ਹੈ। ਇਸ ਮੁਕਾਮ ਤੇ ਪਹੁੰਚਣ ਲਈ ਉਨ੍ਹਾਂ ਬਹੁਤ ਮਿਹਨਤ ਕੀਤੀ ਉਸ ਮਿਹਨਤ ਦਾ ਅੱਜ ਫਲ ਮਿਲ ਗਿਆ। ਉਹਨਾਂ ਨੇ ਕਿਹਾ ਕਿ ਅੱਜ ਕੱਲ ਦੇ ਨੌਜਵਾਨ ਜੌ ਹੌਂਸਲਾ ਛੱਡ ਜਾਂਦੇ ਹਨ ਲੇਕਿਨ ਉਨ੍ਹਾਂ ਲਈ ਨਮਨ ਇਕ ਮਿਸਾਲ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਜਿਸ ਕੋਚ ਨੇ ਨਮਨ ਨੂੰ ਟ੍ਰੇਨਿੰਗ ਦਿੱਤੀ ਸੀ। ਅਗਰ ਓਹ ਇਸ ਦੁਨੀਆਂ ਵਿੱਚ ਹੁੰਦੇ ਤਾਂ ਖੁਸ਼ੀ ਹੋਰ ਦੁੱਗਣੀ ਹੋਣੀ ਸੀ। ਪਰ ਉਹ ਇੱਕ ਗੱਲ ਮਹਿਸੂਸ ਕਰਦੇ ਹਨ ਕਿ ਇਸ ਪਲੇਅਰ ਦਾ ਬਹੁਤ ਘੱਟ ਮੁੱਲ ਲਗਾਇਆ ਹੈ ਵੱਧ ਲੱਗਣਾ ਚਾਹੀਦਾ ਸੀ ਪਰ ਉਹ ਆਉਣ ਵਾਲੇ ਸਮੇਂ ਚ ਪੂਰੀਆਂ ਮੰਜਲਾ ਸਰ ਕਰੇਗਾ।