ਪੰਜਾਬ : ਸੁਜਾਨਪੁਰ ਦੀ ਧੀ ਬਣੀ ਲੜਕਿਆਂ ਲਈ ਮਿਸਾਲ, ਦੇਖੋ ਵੀਡਿਓ

ਪੰਜਾਬ : ਸੁਜਾਨਪੁਰ ਦੀ ਧੀ ਬਣੀ ਲੜਕਿਆਂ ਲਈ ਮਿਸਾਲ, ਦੇਖੋ ਵੀਡਿਓ

ਪਠਾਨਕੋਟ : ਅੱਜ ਦੇ ਸਮਾਜ ਵਿੱਚ ਔਰਤ ਨੂੰ ਮਰਦ ਦੇ ਬਰਾਬਰ ਦਰਜਾ ਦਿੱਤਾ ਜਾ ਰਿਹਾ ਹੈ। ਚਾਹੇ ਉਹ ਕੋਈ ਵੀ ਖਿੱਤਾ ਹੋਵੇ ਅੱਜ ਲੜਕੀਆਂ ਮੁੰਡਿਆਂ ਦੇ ਬਰਾਬਰ ਹਰ ਫੀਲਡ ਚ ਕੰਮ ਕਰ ਰਹੀਆਂ ਹਨ, ਪਰ ਅੱਜ ਵੀ ਕੁਝ ਔਰਤਾਂ ਅਜਿਹੀਆਂ ਹਨ ਜੋ ਪਰਿਵਾਰ ਦੀ ਆਰਥਿਕ ਮੰਦੀ ਦੀ ਵਜ੍ਹਾ ਨਾਲ ਪੜ ਨਹੀਂ ਪਾਉਂਦੀਆਂ ਤੇ ਬਾਕੀ ਔਰਤਾਂ ਤੋਂ ਪਿੱਛੇ ਰਹਿ ਜਾਂਦੀਆਂ ਹਨ। ਪਰ  ਜ਼ਿਲ੍ਹਾ ਪਠਾਨਕੋਟ ਦੀ ਇਕ ਧੀ ਨੇ ਅਜਿਹੀਆਂ ਘਟ ਪੜੀਆਂ ਲਿਖੀਆਂ ਔਰਤਾਂ ਲਈ ਸੜਕਾਂ ਤੇ ਆਟੋ ਚਲਾ ਕੇ ਇਕ ਮਿਸਾਲ ਕਾਇਮ ਕੀਤੀ ਹੈ। 

ਜਿਲਾ ਪਠਾਨਕੋਟ ਦੇ ਹਲਕਾ ਸੁਜਾਨਪੁਰ ਦੀ ਰਹਿਣ ਵਾਲੀ ਇਸ ਧੀ ਦਾ ਨਾਮ ਅਨੂ ਸ਼ਰਮਾ ਹੈ ਜੋਕਿ ਪਰਿਵਾਰਿਕ ਹਲਾਤਾਂ ਨੂੰ ਵੇਖਦੇ ਹੋਏ ਪਰਿਵਾਰ ਦੀ ਮਦਦ ਕਰਨ ਅਤੇ ਆਰਥਿਕ ਤੌਰ ਤੇ ਪਰਿਵਾਰ ਮਜਬੂਤ ਕਰਨ ਲਈ ਆਪਣਾ ਵਡਮੁੱਲਾ ਯੋਗਦਾਨ ਦੇ ਰਹੀ ਹੈ। ਇਸ ਸਬੰਧੀ ਜਦ ਇਸ ਧੀ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਦੇ ਪਤੀ ਸਬਜ਼ੀ ਬੇਚਣ ਦਾ ਕੰਮ ਕਰਦੇ ਨੇ ਤੇ ਉਹਨਾਂ ਦੇ 2 ਬੱਚੇ ਵੀ ਹਨ। ਮਹਿੰਗਾਈ ਦੇ ਇਸ ਦੌਰ ਦੇ ਵਿਚ ਘਰ ਦਾ ਗੁਜ਼ਾਰਾ ਮੁਸ਼ਕਿਲ ਸੀ ਜਿਸ ਵਜ੍ਹਾ ਨਾਲ ਉਹਨਾਂ ਘਰੋਂ ਬਾਹਰ ਨਿਕਲ ਪਰਿਵਾਰ ਪ੍ਰਤੀ ਆਪਣਾ ਯੋਗਦਾਨ ਦੇਣ ਦਾ ਸੋਚਿਆ ਅਤੇ ਇਸ ਵਿੱਚ ਉਨ੍ਹਾਂ ਦੇ ਪਰਿਵਾਰ ਨੇ ਵੀ ਸਾਥ ਦਿੱਤਾ ਤੇ ਹੁਣ ਆਟੋ ਚਲਾ ਪਰਿਵਾਰ ਦੀ ਆਰਥਿਕ ਮਦਦ ਚ ਆਪਣਾ ਯੋਗਦਾਨ ਦੇ ਰਹੇ ਹਨ। ਇਸ ਮੌਕੇ ਔਰਤਾਂ ਨੂੰ ਸੁਨੇਹਾ ਦਿੰਦੇ ਹੋਏ ਊਨਾ ਕਿਹਾ ਕਿ ਕੰਮ ਕੋਈ ਵੀ ਛੋਟਾ ਜਾ ਵਡਾ ਨਹੀਂ ਹੁੰਦਾ, ਇਸ ਲਈ ਘਰ ਬੈਠੇ ਕਿਸਮਤ ਨੂੰ ਕੋਸਣ ਦੀ ਵਜਾਏ ਘਰੋਂ ਬਾਹਰ ਨਿਕਲੋ ਅਤੇ ਕੁਝ ਕਰ ਕੇ ਵਿਖਾਓ। 

ਦੂਜੇ ਪਾਸੇ ਜਦ ਆਟੋ ਬੈਠੀਆਂ ਸਵਾਰੀਆਂ ਨਾਲ ਗੱਲ ਕੀਤੀ ਤਾਂ ਉਹਨਾਂ ਕਿ ਉਹਨਾਂ ਨੂੰ ਬਹੁਤ ਵਧਿਆ ਲੱਗਿਆ ਕਿ ਇਹ ਧੀ ਬਾਕੀ ਔਰਤਾਂ ਲਈ ਉਦਾਰਣ ਦਾ ਕੰਮ ਕਰ ਰਹੀ ਹੈ। ਇਸ ਲਈ ਔਰਤਾਂ ਨੂੰ ਚਾਹੀਦਾ ਹੈ ਕਿ ਕੋਈ ਨਾ ਕੋਈ ਕੰਮ ਜਰੂਰ ਕਰਨ, ਜਿਸ ਨਾਲ ਉਹ ਪਰਿਵਾਰ ਲਈ ਆਪਣਾ ਯੋਗਦਾਨ ਦੇ ਸਕਣ।