ਪੰਜਾਬ: ਲੰਬੇ ਸਮੇਂ ਤੋਂ ਬਾਅਦ ਬਣੀਆਂ ਸੜਕਾਂ, ਪਰ ਲੋਕ ਨਹੀਂ ਚਾਹੁੰਦੇ ਇਂਝ ਦਾ ਵਿਕਾਸ, ਜਾਣੋ ਮਾਮਲਾ, ਦੇਖੋ ਵੀਡਿਓ

ਪੰਜਾਬ: ਲੰਬੇ ਸਮੇਂ ਤੋਂ ਬਾਅਦ ਬਣੀਆਂ ਸੜਕਾਂ, ਪਰ ਲੋਕ ਨਹੀਂ ਚਾਹੁੰਦੇ ਇਂਝ ਦਾ ਵਿਕਾਸ, ਜਾਣੋ ਮਾਮਲਾ, ਦੇਖੋ ਵੀਡਿਓ

ਬਟਾਲਾ: ਪੰਜਾਬ ਸਰਕਾਰ ਵੱਲੋ ਲਗਾਤਾਰ ਵਿਕਾਸ ਕਾਰਜ ਕੀਤੇ ਜਾ ਰਹੇ ਹਨ ਪਰ ਬਟਾਲਾ ਦੇ ਵਾਰਡ ਨੰਬਰ 44 ਅਲੋਵਾਲ ਦੇ ਲੋਕ ਕਿਊਂ ਕਹਿ ਰਹੇ ਹਨ ਕਿ ਉਨਾਂ ਨੂੰ ਵਿਕਾਸ ਨਹੀਂ ਚਾਹੀਦਾ, ਇਲਾਕੇ ਦੇ ਲੋਕ ਕਹਿ ਰਹੇ ਹਨ ਸਾਨੂੰ ਨਰਕ ਹੀ ਚੰਗਾ ਹੈ, ਕਿਉਕਿ ਲੰਬੇ ਸਮੇਂ ਤੋਂ ਬਾਅਦ ਜੇਕਰ ਵਿਕਾਸ ਹੋਣਾ ਸ਼ੁਰੂ ਹੋਇਆ ਤਾਂ ਅਧਿਕਾਰੀਆਂ ਦੀਆਂ ਗ਼ਲਤੀਆਂ ਦਾ ਖਮਾਇਜਾ ਅਸੀ ਲੋਕ ਕਿਊ ਭੁਗਤੀਏ| 

ਇਲਾਕੇ ਦੇ ਲੋਕਾਂ ਨੇ ਇਕੱਠੇ ਹੋਕੇ ਆਪਣੇ ਦੁਖੜੇ ਸੁਣਾਉਂਦਿਆਂ ਕਿਹਾ ਕਿ 16 ਸਾਲ ਬਾਅਦ ਵਾਰਡ ਨੰਬਰ 44 ਅਲੋਵਾਲ ਦੀ ਸੜਕ ਦਾ ਕੰਮ ਮੁਕੰਮਲ ਹੋਇਆ ਪਰ ਸੀਵਰੇਜ਼ ਦੀ ਗ਼ਲਤੀ ਦਾ ਖਮਾਇਜਾ ਅਸੀਂ ਲੋਕ ਇਥੋਂ ਦੇ ਵਸਨੀਕ ਭੁਗਤ ਰਹੇ ਹਾਂ ਕਿਉਂਕਿ ਜਿਸ ਵੈਲੇ ਸੜਕ ਬਣੀ ਸੀ ਉਸ ਵੈਲੇ ਸੀਵਰੇਜ਼ ਵਿਭਾਗ 2 ਹੋਦੀਆਂ ਬਣਾਉਣਾ ਭੁੱਲ ਗਿਆ ਅਤੇ ਹੁਣ ਫਿਰ ਤੋਂ ਨਵੀਂ ਬਣੀ ਸੜਕ ਪੁੱਟਕੇ ਹੋਦੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਹਨ, ਜਿਸਦੇ ਨਾਲ ਸਾਨੂੰ ਫਿਰ ਤੋਂ ਨਰਕ ਭਰੀ ਜ਼ਿੰਦਗੀ ਜੀਣ ਲਈ ਮਜਬੂਰ ਕਰ ਦਿੱਤਾ। ਉਹਨਾਂ ਕਿਹਾ ਲਗਾਤਾਰ ਇਕ ਸਾਲ ਹੋ ਗਿਆ ਅਜੇ ਤੱਕ ਘਰਾਂ ਵਿੱਚ ਪਈ ਵਾਟਰ ਸਪਲਾਈ ਦਾ ਕੋਈ ਹੱਲ ਨਹੀਂ ਨਿਕਲਿਆ ਘਰਾਂ ਵਿੱਚ ਗੰਦਾ ਪਾਣੀ ਆਉਂਦਾ ਹੈ ਜਿਸ ਨਾਲ ਅਸੀ ਲੰਬੇ ਸਮੇਂ ਤੋਂ ਪਰੇਸ਼ਾਨ ਹਾਂ|

ਦੂਜੇ ਪਾਸੇ ਜਦ ਸੀਵਰੇਜ਼ ਬੋਰਡ ਦੇ ਐਸ.ਡੀ.ਓ. ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਰੇਲ ਲਾਈਨ ਕਰਕੇ ਇਹ ਸਾਰੀ ਸਮੱਸਿਆ ਆਈ ਹੈ ਰੇਲਵੇ ਵਲੋਂ ਰੇਲ ਲਾਈਨ ਪਾ ਦਿੱਤੀ ਗਈ ਹੈ ਅਤੇ ਜਲਦੀ ਹੀ ਸਾਰਾ ਕੰਮ ਮੁਕੰਮਲ ਕਰ ਦਿੱਤਾ ਜਾਵੇਗਾ ਜੋ ਸੜਕ ਪੁਟੀ ਗਈ ਹੈ ਉਸਨੂੰ ਵੀ ਰਿਪੇਅਰ ਕਰਵਾ ਦਿੱਤਾ ਜਾਵੇਗਾ|