ਪੰਜਾਬ: ਪੁਲਿਸ ਇੱਕ ਵਾਰ ਫਿਰ ਤੋਂ ਆਈ ਵਿਵਾਦਾਂ 'ਚ, ਦੇਖੋਂ ਵੀਡਿਓ

ਪੰਜਾਬ: ਪੁਲਿਸ ਇੱਕ ਵਾਰ ਫਿਰ ਤੋਂ ਆਈ ਵਿਵਾਦਾਂ 'ਚ, ਦੇਖੋਂ ਵੀਡਿਓ

ਲਗੇ ਇਲਜ਼ਾਮ: ਗੋਲਿਆਂ ਚਲਾਉਣ ਦੀ ਸ਼ਿਕਾਇਤ ਤੇ ਪੀੜਤ ਨੂੰ ਕੀਤਾ ਕਾਬੂ

ਅੰਮ੍ਰਿਤਸਰ: ਪੰਜਾਬ ਦੀ ਪੁਲਿਸ ਹਮੇਸ਼ਾ ਹੀ ਕਿਸੇ ਨਾ ਕਿਸੇ ਵਿਵਾਦ ਕਰਕੇ ਜੁੜੀ ਰਹਿੰਦੀ ਹੈ ਅਤੇ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਅਣਗੜ੍ਹ ਇਲਾਕੇ ਤੋਂ ਸਾਮਹਣੇ ਆਇਆ ਹੈ। ਜਿੱਥੇ ਕੁਝ ਵਿਅਕਤੀਆਂ ਵੱਲੋਂ ਇੱਕ ਘਰ ਦੇ ਵਿੱਚ ਵੜ ਕੇ ਤੋੜਫੋੜ ਕੀਤੀ ਗਈ। ਪਰਿਵਾਰ ਨੇ ਇਲਜ਼ਾਮ ਲਗਾਏ ਹੈ ਕਿ ਉਸ ਪਰਿਵਾਰ ਦੇ ਘਰ ਦੇ ਬਾਹਰ ਆ ਕੇ ਗੋਲੀਆਂ ਵੀ ਚਲਾਈਆਂ ਗਈਆਂ ਜਿਸ ਤੋਂ ਬਾਅਦ ਉਸ ਪਰਿਵਾਰ ਵੱਲੋਂ ਗੋਲੀਆਂ ਚਲਾਉਣ ਵਾਲੇ ਵਿਅਕਤੀ ਦੇ ਖਿਲਾਫ ਪੁਲਿਸ ਨੂੰ ਜਦੋਂ ਕੰਪਲੇਂਟ ਦਿੱਤੀ ਤਾਂ ਪੁਲਿਸ ਵੱਲੋਂ ਸ਼ਿਕਾਇਤ ਕਰਤਾ ਦੇ ਭਰਾ ਨੂੰ ਹੀ ਗ੍ਰਿਫਤਾਰ ਕਰ ਲਿੱਤਾ। ਉਸ ਨੌਜਵਾਨ ਨੂੰ ਕਰੀਬ ਚਾਰ ਘੰਟੇ ਤੱਕ ਗਾਇਬ ਰੱਖਿਆ ਗਿਆ। ਜਿਸ ਤੋਂ ਬਾਅਦ ਮਹਿਲਾ ਵਕੀਲ ਵੱਲੋਂ ਪੁਲਿਸ ਉੱਤੇ ਇਲਜ਼ਾਮ ਲਗਾਏ ਗਏ ਕਿ ਕਾਂਗਰਸ ਪਾਰਟੀ ਦੇ ਦਬਾਵ ਹੇਠਾਂ ਆ ਕੇ ਪੁਲਿਸ ਵੱਲੋਂ ਜਾਣ ਬੁਝ ਕੇ ਉਸਦੇ ਭਰਾ ਦੇ ਉੱਤੇ ਮਾਮਲਾ ਦਰਜ ਕਰਨ ਦੀ ਗੱਲ ਕੀਤੀ ਜਾ ਰਹੀ ਹੈ।

ਉੱਥੇ ਹੀ ਰੋਲਾ ਪੈਣ ਤੋਂ ਬਾਅਦ ਥਾਣੇ ਦੀ ਪੁਲਿਸ ਵੱਲੋਂ ਥਾਣੇ ਦਾ ਦਰਵਾਜ਼ਾ ਹੀ ਬੰਦ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦੋਰਾਨ ਉਸ ਵੇਲੇ ਸਮਾਂ ਕਰੀਬ 9 ਵਜੇ ਦਾ ਸੀ। ਜਿਸ ਤੋਂ ਬਾਅਦ ਕੁੜੀ ਵੱਲੋਂ ਆਪਣੇ ਪਰਿਵਾਰ ਨੂੰ ਇਨਸਾਫ ਦਵਾਉਣ ਵਾਸਤੇ ਗੁਹਾਰ ਲਗਾਈ ਜਾ ਰਹੀ ਹੈ। ਇਹ ਗੱਲ ਅਸੀਂ ਨਹੀਂ ਇਹ ਕੁੜੀ ਕਹਿ ਰਹੀ ਹੈ ਜੋ ਕਿ ਇੱਕ ਮਹਿਲਾ ਵਕੀਲ ਹੈ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਪੀੜਿਤ ਮਹਿਲਾ ਵਕੀਲ ਨੇ ਦੱਸਿਆ ਕਿ ਉਸ ਦੇ ਘਰ ਦੇ ਵਿੱਚ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਅਤੇ ਕੁਝ ਉਹਨਾਂ ਦੇ ਨਜ਼ਦੀਕੀ ਨੌਜਵਾਨਾਂ ਵੱਲੋਂ ਘਰ ਤੇ ਹਮਲਾ ਕੀਤਾ ਗਿਆ ਸੀ। ਜਿਸ ਨੂੰ ਲੈ ਕੇ ਉਸ ਵੱਲੋਂ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਲੇਕਿਨ ਪੁਲਿਸ ਵੱਲੋਂ ਕਿਸੇ ਵੀ ਤਰਹਾਂ ਦੀ ਕਾਰਵਾਈ ਨਹੀਂ ਕੀਤੀ ਗਈ ਕਿਉਂਕਿ ਉਹ ਨੌਜਵਾਨ ਕਿਸੇ ਕਾਂਗਰਸੀ ਪਾਰਟੀ ਦੇ ਵਰਕਰ ਸਨ ਮਹਿਲਾ ਵਕੀਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸਵੇਰੇ ਉਸ ਦੇ ਭਰਾ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਵੱਲੋਂ ਇੱਕ ਵਿਉਤਬੰਦੀ ਬਣਾਈ ਗਈ। ਜਿਸ ਤਹਿਤ ਉਸ ਨੂੰ ਬਿਨਾਂ ਵਜੇ ਤੋਂ ਹੀ ਗ੍ਰਿਫਤਾਰ ਕਰ ਲਿੱਤਾ ਗਿਆ। ਇਲਜ਼ਾਮ ਹੈ ਕਿ 4 ਘੰਟੇ ਹੋ ਚੁੱਕੇ ਹਨ ਉਹ ਲਾਪਤਾ ਹੈ।

ਪੀੜਤ ਕੇ ਕਿਹਾ ਹਿਕ ਜਦੋਂ ਉਸ ਵੱਲੋਂ ਪੰਜਾਬ ਸਰਕਾਰ ਵੱਲੋਂ ਅਤੇ ਦਾਇਲ ਕੀਤੇ ਜਾ ਰਹੇ ਪੁਲਿਸ ਦੇ ਹੈਲਪਲਾਈਨ ਨੰਬਰ ਤੇ ਕਾਲ ਕੀਤੀ ਗਈ ਤਾਂ ਉਸ ਨੂੰ ਹੀ ਧਮਕੀਆਂ ਭਰੇ ਫੋਨ ਆਉਣੇ ਸ਼ੁਰੂ ਹੋ ਗਏ। ਉਸ ਨੇ ਕਿਹਾ ਕਿ ਉਸ ਨੂੰ ਸ਼ੱਕ ਹੈ ਕਿ ਜਾਣ ਬੁਝ ਕੇ ਪੁਲਿਸ ਉਸਦੇ ਭਰਾ ਦੇ ਉੱਤੇ ਮਾਮਲਾ ਦਰਜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਚਾਹੁੰਦੀ ਹੈ ਕਿ ਉਸ ਨੂੰ ਇਨਸਾਫ ਦਵਾਇਆ ਜਾਵੇ। ਇਥੋਂ ਤੱਕ ਕਿ ਜਿਸ ਕਾਂਗਰਸੀ ਨੇਤਾ ਦਾ ਸਾਥੀ ਉਹ ਵਿਅਕਤੀ ਦੱਸਿਆ ਜਾ ਰਿਹਾ ਹੈ। ਉਸ ਵਿਅਕਤੀ ਵੱਲੋਂ ਵੀ ਉਸ ਨੂੰ ਧਮਕੀਆਂ ਭਰੇ ਫੋਨ ਆ ਰਹੇ ਹਨ। ਮਹਿਲਾ ਵਕੀਲ ਨੇ ਕਿਹਾ ਕਿ ਕੁਝ ਪੁਲਿਸ ਕਰਮਚਾਰੀਆਂ ਵੱਲੋਂ ਉਸ ਦੀ ਵਰਦੀ ਨੂੰ ਅਤੇ ਉਸ ਉੱਤੇ ਵੀ ਕਈ ਗਲਤ ਟਿੱਪਣੀਆਂ ਕੀਤੀਆਂ ਗਈਆਂ ਹਨ। ਜਿਸ ਨੂੰ ਹਰਗਿਜ਼ ਬਰਦਾਸ਼ ਨਹੀਂ ਕੀਤਾ ਜਾਵੇਗਾ। ਉਸਨੇ ਕਿਹਾ ਕਿ ਉਸ ਵੱਲੋਂ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇਗਾ ਅਤੇ ਆਪਣੇ ਭਰਾ ਨੂੰ ਇਨਸਾਫ ਵੀ ਦਵਾਇਆ ਜਾਵੇਗਾ।

ਪੁਲਿਸ ਅਧਿਕਾਰੀ ਹਰਸ਼ੰਦੀਪ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਮਹਿਲਾ ਵਕੀਲ ਵੱਲੋਂ ਜੋ ਸ਼ਿਕਾਇਤ ਦਰਜ ਕਰਵਾਈ ਗਈ ਸੀ। ਅਸੀਂ ਉਸ ਦੀ ਬਰੀਕੀ ਦੇ ਨਾਲ ਜਾਂਚ ਕਰ ਰਹੇ ਹਾਂ ਅਤੇ ਜਦੋਂ ਅਸੀਂ ਜਾਂਚ ਦੇ ਵਿੱਚ ਉਸਦੇ ਭਰਾ ਨੂੰ ਹੀ ਗੋਲੀਆਂ ਚਲਾਉਂਦੇ ਹੋਏ ਪਾਇਆ ਹੈ। ਪੁਲਿਸ ਨੇ ਕਿਹਾ ਕਿ ਉਹਨਾਂ ਵੱਲੋਂ ਹੋਰ ਬਰੀਕੀ ਦੇ ਨਾਲ ਜਾਂਚ ਕੀਤੀ ਜਾਏਗੀ । ਜਿਸ ਨੌਜਵਾਨ ਦੇ ਨਾਲ ਉਹ ਆਇਆ ਸੀ ਉਸ ਨਾਲ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਨੇ ਜਾਣਕਾਰੀ ਦਿੱਤੀ ਕਿ ਜਿਸ ਔਰਤ ਵੱਲੋਂ ਕੰਪਲੇਂਟ ਦਿੱਤੀ ਹੈ। ਉਹ ਉਸਦਾ ਉਸੇ ਦਾ ਭਰਾ ਹੈ ਪੁਲਿਸ ਨੇ ਕਿਹਾ ਕਿ ਅਸੀਂ ਕੱਲ ਇੱਕ ਵੱਡੀ ਪ੍ਰੈਸ ਕਾਨਫਰਸ ਕਰਾਂਗੇ ਅਤੇ ਸਾਰੀ ਜਾਣਕਾਰੀ ਮੀਡੀਆ ਨੂੰ ਵੀ ਜਰੂਰ ਦਿੱਤੀ ਜਾਵੇਗੀ। ਜੋ ਉਹਨਾਂ ਦੇ ਹੱਥ ਸੀਸੀਟੀਵੀ ਆਈ ਹੈ ਉਸ ਵਿੱਚ ਸਾਫ ਤੌਰ ਤੇ ਉਸ ਨੌਜਵਾਨ ਨੂੰ ਵੇਖਿਆ ਜਾ ਸਕਦਾ ਹੈ ਜੋ ਕਿ ਇਸ ਮਹਿਲਾ ਦਾ ਭਰਾ ਹੈ। ਉਹਤੇ ਹੀ ਪੁਲਿਸ ਵੱਲੋਂ ਪੁਲਿਸ ਨੂੰ ਗੁਮਰਾਹ ਕਰਨ ਦੇ ਮਾਮਲੇ ਵਿੱਚ ਜੋ ਜੋ ਵਿਅਕਤੀ ਵੀ ਆਵੇਗਾ। ਉਸ ਖਿਲਾਫ ਕਾਰਵਾਈ ਕਰਨ ਦੀ ਗੱਲ ਵੀ ਕਹੀ ਜਾ ਰਹੀ ਹੈ। ਇੱਥੇ ਦੱਸਣ ਯੋਗ ਹੈ ਕਿ ਪੰਜਾਬ ਪੁਲਿਸ ਹਮੇਸ਼ਾ ਹੀ ਆਪਣੇ ਵਿਵਾਦਾਂ ਦੇ ਕਰਕੇ ਜਾਣੀ ਜਾਂਦੀ ਹੈ ਅਤੇ ਖਾਸ ਤੌਰ ਤੇ ਗੇਟ ਹਕੀਮਾਂ ਥਾਣਾ ਹਮੇਸ਼ਾ ਹੀ ਵਿਵਾਦਾਂ ਵਿੱਚ ਹੀ ਨਜ਼ਰ ਆਉਂਦਾ ਹੈ।

ਉਥੇ ਹੀ ਹੁਣ ਇੱਕ ਵਾਰ ਫਿਰ ਤੋਂ ਕਰੀਬ 9 ਵਜੇ ਹੀ ਥਾਣੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਆਪਣੇ ਪਰਿਵਾਰਿਕ ਮੈਂਬਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਥੇ ਹੀ ਦੂਸਰੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਜਿਸ ਔਰਤ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਉਸੇ ਦਾ ਭਰਾ ਵੱਲੋਂ ਹੀ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਹੁਣ ਵੇਖਣਾ ਹੋਵੇਗਾ ਕਿ ਪੰਜਾਬ ਪੁਲਿਸ ਜੋ ਕਿ ਹਮੇਸ਼ਾ ਹੀ ਵਿਵਾਦਾਂ ਵਿੱਚ ਨਜ਼ਰ ਆਉਂਦੀ ਹੈ ਅਤੇ ਵਿਵਾਦ ਕਿਤਨਾ ਕਿਤੇ ਸੱਚ ਹੁੰਦੇ ਹੋਏ ਵੀ ਨਜ਼ਰ ਆਉਂਦੇ ਹਨ ਇਸ ਵਿਵਾਦ ਤੋਂ ਕਿਸ ਤਰ੍ਹਾਂ ਆਪਣਾ ਛੁਟਕਾਰਾ ਪਾਉਂਦੀ ਹੈ ਅਤੇ ਕੀ ਪੁਲਿਸ ਅਧਿਕਾਰੀ 9 ਵਜੇ ਹੀ ਆਪਣੇ ਥਾਣੇਦਾਰ ਦਰਵਾਜ਼ਾ ਬੰਦ ਕਰ ਸਕਦੇ ਹਾਂ ਜਾਂ ਨਹੀਂ ਇਸ ਉੱਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦੀ ਕੀ ਪ੍ਰਤਿਕਿਰਿਆ ਆਉਂਦੀ ਹੈ ਇਹ ਵੀ ਵੇਖਣ ਯੋਗ ਹੋਵੇਗੀ।