ਪੰਜਾਬ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ SDM ਦਫਤਰ ਦਾ ਕੀਤਾ ਘਰਾਓ, ਦੇਖੋ ਵੀਡਿਓ

ਪੰਜਾਬ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ SDM ਦਫਤਰ ਦਾ ਕੀਤਾ ਘਰਾਓ, ਦੇਖੋ ਵੀਡਿਓ

ਬਠਿੰਡਾ : ਲੰਘੀ ਰਾਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਗੈਸ ਪਾਈਪ ਲਾਈਨ ਪਾਉਣ ਵਾਲੀ ਕੰਪਨੀ ਵੱਲੋਂ ਮੁਆਵਜਾ ਨਾ ਦੇਣ ਕਾਰਨ ਕਿਸਾਨਾਂ ਦੇ ਧਰਨੇ ਨੇ ਉਸ ਸਮੇਂ ਵੱਡਾ ਐਕਸ਼ਨ ਕਰ ਦਿੱਤਾ, ਜਦੋਂ ਉਹਨਾਂ ਨੇ ਤਲਵੰਡੀ ਸਾਬੋ ਦੇ ਐਸਡੀਐਮ ਦੇ ਦਫਤਰ ਦਾ ਘਰਾਓ ਕਰ ਕੇ ਐਸਡੀਐਮ ਨੂੰ ਆਪਣੇ ਦਫਤਰ ਵਿੱਚ ਹੀ ਘੇਰ ਲਿਆ। ਕਰੀਬ ਪੰਜ ਘੰਟੇ ਐਸਡੀਐਮ ਹਰਜਿੰਦਰ ਸਿੰਘ ਜੱਸਲ ਆਪਣੇ ਦਫਤਰ ਵਿੱਚ ਹੀ ਰਿਹਾ, ਤੇ ਦਫਤਰ ਦੇ ਬਾਹਰ ਬੈਠੇ ਕਿਸਾਨ ਰਾਤੀ 8 ਵਜੇ ਤੱਕ ਪ੍ਰਸ਼ਾਸਨ ਖਿਲਾਫ ਨਾਰੇਬਾਜੀ ਕਰਦੇ ਰਹੇ। ਜਿਸ ਦਾ ਪਤਾ ਜਦੋਂ ਜਿਲਾ ਪ੍ਰਸ਼ਾਸਨ ਨੂੰ ਲੱਗਾ ਤਾਂ ਏਡੀਸੀ ਮੈਡਮ ਪੂਨਮ ਸਿੰਘ ਸਮੇਤ ਜਿਲਾ ਪੁਲਿਸ ਪ੍ਰਸ਼ਾਸਨ ਤਲਵੰਡੀ ਸਾਬੋ ਵਿਖੇ ਧਰਨੇ ਵਾਲੀ ਥਾਂ ਤੇ ਪਹੁੰਚਿਆ ਤੇ ਕਿਸਾਨਾਂ ਨਾਲ ਮੀਟਿੰਗ ਕਰਕੇ ਜੱਦੋ ਜਹਿਦ ਕਰਨ ਪਿੱਛੋਂ ਧਰਨੇ ਨੂੰ ਚਕਾਇਆ।

ਜਿਸ ਤੇ ਕਿਸਾਨਾਂ ਦੀ ਜਿੱਦ ਤੇ ਏਡੀਸੀ ਮੈਡਮ ਪੂਨਮ ਸਿੰਘ ਨੇ ਧਰਨੇ ਵਿੱਚ ਆ ਕੇ ਕਿਸਾਨਾਂ ਦਾ ਮਸਲਾ ਹੱਲ ਕਰਨ ਦਾ ਭਰੋਸਾ ਦਵਾਇਆ ਤਾਂ ਜਾ ਕੇ ਕਿਸਾਨ ਸ਼ਾਂਤ ਹੋਏ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਨੇ ਕਰੀਬ 2 ਮਹੀਨੇ ਤੋਂ ਵੱਧ ਦਾ ਸਮਾਂ ਲੇਲੇ ਵਾਲਾ ਸੜਕ ਤੇ ਮੁਆਵਜ਼ੇ ਨੂੰ ਲੈ ਕੇ ਧਰਨਾ ਲਾਇਆ ਹੋਇਆ ਹੈ। ਪਰ ਪ੍ਰਸ਼ਾਸਨ ਨੇ ਉਹਨਾਂ ਦੀ ਗੱਲ ਨਾ ਸੁਣਨ ਕਰਕੇ, ਉਹਨਾਂ ਨੇ ਇਹ ਵੱਡਾ ਐਕਸ਼ਨ ਕੀਤਾ ਹੈ। ਜਿਸ ਤੇ ਏਡੀਸੀ ਮੈਡਮ ਨੇ ਭਾਵੇਂ ਇੱਕ ਵਾਰ ਭਰੋਸਾ ਦੇ ਕੇ ਧਰਨੇ ਨੂੰ ਸਮਾਪਤ ਤਾਂ ਕਰਵਾ ਦਿੱਤਾ ਹੈ। ਪਰ ਅਗਰ ਜੇਕਰ ਸਾਡੇ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਅਸੀਂ ਇਸ ਤੋਂ ਵੀ ਵੱਡਾ ਸੰਘਰਸ਼ ਕਰਾਂਗੇ।