ਪੰਜਾਬ : ਆਂਤਕੀ ਹਮਲੇ 'ਚ ਸ਼ਹੀਦ ਹੌਏ ਨੌਜਵਾਨਾਂ ਦੇ ਪਰਿਵਾਰ ਨਾਲ ਕੈਬਨਟ ਮੰਤਰੀ ਨੇ ਕੀਤਾ ਦੁੱਖ ਸਾਂਝਾ, ਦੇਖੋ ਵੀਡਿਓ

ਪੰਜਾਬ : ਆਂਤਕੀ ਹਮਲੇ 'ਚ ਸ਼ਹੀਦ ਹੌਏ ਨੌਜਵਾਨਾਂ ਦੇ ਪਰਿਵਾਰ ਨਾਲ ਕੈਬਨਟ ਮੰਤਰੀ ਨੇ ਕੀਤਾ ਦੁੱਖ ਸਾਂਝਾ, ਦੇਖੋ ਵੀਡਿਓ

ਅੰਮ੍ਰਿਤਸਰ : ਜੰਮੂ ਕਸ਼ਮੀਰ ਦੇ ਵਿੱਚ ਅੱਤਵਾਦੀ ਹਮਲੇ ਦੌਰਾਨ ਅੰਮ੍ਰਿਤਸਰ ਦੇ ਪਿੰਡ ਚਮਿਆਰੀ ਦੇ 2 ਨੌਜਵਾਨ ਸ਼ਹੀਦ ਹੋ ਗਏ, ਜਿਨਾਂ ਦੀ ਪਹਿਚਾਣ ਅੰਮ੍ਰਿਤ ਪਾਲ ਸਿੰਘ ਵਾਸੀ ਪਿੰਡ ਚਮਿਆਰੀ ਅਤੇ ਰੋਹਿਤ ਮਸੀਹ ਵਾਸੀ ਪਿੰਡ ਚਮਿਆਰੀ ਦੇ ਰੂਪ ਵਿੱਚ ਹੋਈ ਹੈ । ਅੱਜ ਅੰਮ੍ਰਿਤਪਾਲ ਸਿੰਘ ਦੀ ਮ੍ਰਿਤਕ ਦੇਹ ਦਾ  ਉਸਦੇ ਵਿੱਚ ਅੰਤਿਮ ਸੰਸਕਾਰ ਵੀ ਕੀਤਾ ਗਿਆ, ਦੂਜੇ ਪਾਸੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਅੱਜ ਸ਼ਹੀਦ ਨੌਜਵਾਨਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਇਸ ਦੌਰਾਨ ਉਹਨਾਂ ਵੱਲੋਂ ਸਰਕਾਰ ਵੱਲੋਂ ਭੇਜਿਆ 2 ਲੱਖ ਰੁਪਏ ਦਾ ਚੈੱਕ ਵੀ ਪਰਿਵਾਰ ਨੂੰ ਸੌਂਪਿਆ ਗਿਆ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਇਹ ਬਹੁਤ ਦੁਖਦਾਈ ਖਬਰ ਹੈ ਕਿ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਵਿੱਚ ਅੱਤਵਾਦੀ ਹਮਲੇ ਦੌਰਾਨ ਪਿੰਡ ਚਮਿਆਰੀ ਜ਼ਿਲਾ ਅੰਮ੍ਰਿਤਸਰ ਦੇ ਦੋ ਨੌਜਵਾਨ ਸ਼ਹੀਦ ਹੋ ਗਏ ਉਹਨਾਂ ਦੱਸਿਆ ਕਿ ਇਹ ਨੌਜਵਾਨ ਲੱਕੜ ਦਾ ਕੰਮ ਕਰਦੇ ਸਨ । ਉਨ੍ਹਾਂ ਕਿਹਾ ਕਿ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਨੌਜਵਾਨਾਂ ਦੇ ਪਿਰਵਾਰਂ ਦੇ ਨਾਲ ਉਹ ਹਮਦਰਦੀ ਜਤਾਉਂਦੇ ਹਨ ਤੇ ਦੁੱਖ ਪ੍ਰਗਟ ਕਰਨ ਹਨ। ਅੱਗੇ ਬੋਲਦੇ ਹੋ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਹੋਏ ਨੌਜਵਾਨਾਂ ਦੇ ਲਈ ਕੁਝ ਨਗਦ ਸਹਾਇਤਾ ਭੇਜੀ ਗਈ ਹੈ, ਜਿਸ ਦਾ ਕਿ ਚੈੱਕ ਉਹਨਾਂ ਵੱਲੋਂ ਪਰਿਵਾਰ ਨੂੰ ਸੌਂਪਿਆ ਗਿਆ ਹੈ। ਕੇਂਦਰ ਸਰਕਾਰ ਦੇ ਉੱਪਰ ਨਿਸ਼ਾਨਾ ਸਾਧਦੇ ਹੋਏ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕੀ ਇੱਕ ਪਾਸੇ ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਹਟਾਈ ਗਈ ਹੈ। ਲੇਕਿਨ ਅੱਜ ਵੀ ਜੰਮੂ ਕਸ਼ਮੀਰ ਤੋਂ ਸਾਡੇ ਪੰਜਾਬ ਦੇ ਫੌਜੀ ਜਵਾਨਾਂ ਦੀਆਂ ਲਾਸ਼ਾਂ ਪੰਜਾਬ ਆ ਰਹੀਆਂ ਹਨ ਅਤੇ ਕੇਂਦਰ ਸਰਕਾਰ ਦਾ ਫਰਜ਼ ਬਣਦਾ ਸੀ ਕਿ ਜੰਮੂ ਕਸ਼ਮੀਰ ਵਿੱਚ ਅਜੀਹਿਆਂ ਘਟਨਾਵਾਂ ਨੂੰ ਰੋਕਣਾ ਅਤੇ ਆਮ ਲੋਕਾਂ ਦੀ ਹਿਫਾਜਤ ਕਰਨਾ, ਲੇਕਿਨ ਕੇਂਦਰ ਸਰਕਾਰ ਉਸ ਵਿੱਚ ਵੀ ਫੇਲ ਹੋਈ ਹੈ ।