ਪੰਜਾਬ: ਗਊਆਂ ਨੂੰ ਬੇਰਹਿਮੀ ਨਾਲ ਮਾਰ ਕੇ ਵੇਚਣ ਵਾਲੇ ਗਿਰੋਹ ਦਾ ਮੁੱਖ ਸਰਗਨਾ ਕਾਬੂ, ਦੇਖੋਂ ਵੀਡੀਓ

ਪੰਜਾਬ: ਗਊਆਂ ਨੂੰ ਬੇਰਹਿਮੀ ਨਾਲ ਮਾਰ ਕੇ ਵੇਚਣ ਵਾਲੇ ਗਿਰੋਹ ਦਾ ਮੁੱਖ ਸਰਗਨਾ ਕਾਬੂ, ਦੇਖੋਂ ਵੀਡੀਓ

ਫਰੀਦਕੋਟ: ਜੈਤੋ ਦੇ ਪਿੰਡ ਢੈਪਈ ਵਿੱਚੋਂ ਪਿਛਲੇ ਕਈ ਸਾਲਾਂ ਤੋਂ ਗਊਆ ਦੀ ਤਸਕਰੀ ਦਾ ਗੋਰਖ ਧੰਦਾ ਚੱਲ ਰਿਹਾ ਸੀ ਗਊ ਰਕਸ਼ਾ ਦਲ ਪੰਜਾਬ ਦੇ ਪ੍ਰਧਾਨ ਸੰਦੀਪ ਵਰਮਾ ਰਾਮਪੁਰਾ ਫੂਲ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਗੁਰਮੇਲ ਸਿੰਘ ਉਰਫ ਬੱਬੂ ਪੁੱਤਰ ਸੁਖਦੇਵ ਸਿੰਘ ਵਾਸੀ ਢੈਪਈ ਬੇਸਹਾਰਾ ਗਊਆ ਨੂੰ ਫੜ ਕੇ ਇੱਕ ਜਗ੍ਹਾ ਤੇ ਇਕੱਠੇ ਕਰ ਲੇਂਦਾ ਸੀ ਇਸ ਦੇ ਨਾਲ ਪਿੰਡ ਢੈਪਈ ਅਤੇ ਕੋਹਾਰਵਾਲ ਦੇ ਚਾਰ ਵਿਅਕਤੀ ਸ਼ਾਮਲ ਨੇ ਗਊ ਰਕਸ਼ਾ ਦਲ ਪੰਜਾਬ ਅਤੇ ਵੱਖ ਵੱਖ ਸੰਗਠਨਾਂ ਵੱਲੋਂ ਇਸ ਗਊ ਤਸਕਰ ਦੇ ਖਿਲਾਫ ਪੰਜਾਬ, ਹਰਿਆਣਾ, ਰਾਜਸਥਾਨ ਦੇ ਪੁਲਿਸ ਸਟੇਸ਼ਨਾਂ ਵਿੱਚ ਮਾਮਲੇ ਦਰਜ ਨੇ। ਕਈ ਥਾਣਿਆਂ ਵਿੱਚ ਇਹ ਤਸਕਰ ਪੀ, ਉ, ਹੈ ਅਤੇ ਕਈ ਵਿੱਚ ਲੋੜੀਂਦਾ। ਅੱਜ ਸਾਨੂੰ ਗੁਪਤ ਸੂਚਨਾ ਮਿਲੀ ਕਿ ਗਊਆ ਨੂੰ ਫਰੀਦਕੋਟ ਕਿਸੇ ਸੁਨਸਾਂਨ ਜਗਾ ਤੇ ਰਾਤ ਨੂੰ ਲੈਕੇ ਵੱਢ ਟੁਕ ਕੇ ਪੰਜਾਬ ਤੋਂ ਬਾਹਰਲੀਆਂ ਸਟੇਟਾਂ ਵਿੱਚ ਬੀਫ ਭੇਜਦਾ ਹੈ।

ਇਸ ਦੀ ਇਤਲਾਹ ਅਸੀਂ ਐਸ, ਐਸ,ਪੀ ਹਰਜੀਤ ਸਿੰਘ ਫਰੀਦਕੋਟ ਨੂੰ ਦਿਤੀ ਉਹਨਾਂ ਵੱਲੋਂ ਬਿਨਾਂ ਕਿਸੇ ਦੇਰੀ ਤੋਂ ਤਰੁੰਤ ਐਸ, ਐਚ, ਓ, ਸਦਰ ਕੋਟਕਪੂਰਾ ਗੁਰਸੇਵਕ ਸਿੰਘ ਅਤੇ ਐਸ, ਐਚ, ਓ, ਜੈਤੋ ਮਨੋਜ ਕੁਮਾਰ ਦੀ ਡਿਊਟੀ ਲਗਾਈ ਸਾਂਝੇ ਆਪਰੇਸ਼ਨ ਦੋਰਾਨ 13 ਗਊਆ ਸਮੇਤ ਮੁੱਖ ਸਰਗਨਾ ਗੁਰਮੇਲ ਸਿੰਘ ਨੂੰ ਕਾਬੂ ਕੀਤਾ ਗਿਆ ਅਤੇ ਚਾਰ ਗਊ ਤਸਕਰ ਪਹਿਲਾਂ ਹੀ ਫਰਾਰ ਹੋ ਗਏ। ਜਦ ਕਿ ਥਾਣਾ ਜੈਤੋ ਵੱਲੋਂ ਇਹਨਾਂ ਪੰਜ ਦੋਸ਼ੀਆਂ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਅਤੇ ਫਰਾਰ ਹੋਏ ਦੋਸ਼ੀ ਲਵਦੀਪ ਸਿੰਘ, ਗੁਰਪ੍ਰੀਤ ਸਿੰਘ, ਮੇਘਰਾਜ,ਅਬਦੂਲਾ,ਦੀ ਭਾਲ ਵਿੱਚ ਪੁਲਿਸ ਜੁਟੀ ਹੈ।