ਪੰਜਾਬ : ਭਿੱਖੀਵਿੰਡ ਚ ਹੋਏ ਅੰਨੇ ਕਤਲ ਦਾ ਦੋਸ਼ੀ ਗਿਰਫ਼ਤਾਰ, ਦੇਖੋ ਵੀਡੀਓ

ਪੰਜਾਬ : ਭਿੱਖੀਵਿੰਡ ਚ ਹੋਏ ਅੰਨੇ ਕਤਲ ਦਾ ਦੋਸ਼ੀ ਗਿਰਫ਼ਤਾਰ, ਦੇਖੋ ਵੀਡੀਓ

ਤਰਨਤਾਰਨ : ਪੁਲਿਸ ਵਲੋਂ ਭਿੱਖੀਵਿੰਡ ਦੀ ਚੇਲਾ ਕਲੋਨੀ ਚ ਅੰਨੇ ਕਤਲ ਦੀ ਗੁੱਥੀ ਨੂੰ  ਸੁਲਝਾਂਦੀਆਂ ਹੋਏ ਮੁਖ ਦੋਸ਼ੀ ਨੂੰ ਗਿਰਫ਼ਤਾਰ ਕਰ ਲਿਟਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਐਸਐਸਪੀ ਅਸ਼ਵਨੀ ਕਪੂਰ ਨੇ ਦਸਿਆ ਕਿ ਮਨਜੀਤ ਕੌਰ ਨੇ ਥਾਣਾ ਭਿੱਖੀਵਿੰਡ ਵਿਖੇ ਦਰਖਾਸਤ ਦਿੱਤੀ ਸੀ 12 ਵਜੇ ਰਾਤ ਉਸਦੇ ਘਰ ਦਾ ਦਰਵਾਜਾ ਖੜਕਿਆ। ਜਦੋ ਉਸਦੇ ਭਰਾ  ਸਤਨਾਮ ਸਿੰਘ ਨੇ ਦਰਵਾਜਾ ਖੋਲਿਆ ਤਾ ਵਿਹੜੇ ਚ ਪੰਜ ਅਣਪਛਾਤੇ ਵਿਅਕਤੀ ਪਿਸਤੋਲ ਅਤੇ ਦਾਤਰ ਨਾਲ ਵੜ ਗਏ ਅਤੇ ਸਤਨਾਮ ਸਿੰਘ ਨੂੰ ਕਿੜਨਾਪ ਕਰਕੇ ਲੈ ਗਏ। ਜਿਸ ਦੀ ਲਾਸ਼ ਦਾਣਾ ਮੰਡੀ ਭਿਖੀਵਿੰਡ ਖੇਤਾ ਲਾਗੇ ਪਈ ਮਿਲੀ। 

ਇਸ ਮਾਮਲੇ ਚ ਪੁਲਿਸ ਨੂੰ ਮੁਕੱਦਮਾ ਦੀ ਤਫਤੀਸ ਦੌਰਾਨੇ ਮਨਦੀਪ ਕੋਰ ਪਤਨੀ ਗੁਰਦਿੱਤ ਸਿੰਘ ਵਾਸੀ ਮਰਗਿੰਦਰਪੁਰਾ ਥਾਣਾ ਕੱਚਾ ਪੱਕਾ ਜਿਲ੍ਹਾ ਤਰਨ ਤਾਰਨ ਉਮਰ ਕ੍ਰੀਬ 28 ਸਾਲ  ਨੇ ਦੱਸਿਆ ਕਿ ਉਸਦਾ ਭਰਾ ਸਤਨਾਮ ਸਿੰਘ ਕਵਾਰਾ ਹੈ ਅਤੇ ਡਰਾਇਵਰੀ ਕਰਦਾ ਹੈ। ਉਸਦਾ ਭਤੀਜਾ ਅਭੇ ਸਿੰਘ ਪੁੱਤਰ ਬਖਸੀਸ ਸਿੰਘ ਵਾਸੀ ਚੇਲਾ ਕਲੋਨੀ ਭਿੱਖੀਵਿੰਡ , ਸਰਬਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਉਰਫ ਕਾਕੂ ਵਾਸੀ ਮਾੜੀ ਕੰਬੋਕੇ ਦਾ ਦੋਸਤ ਹੈ। ਉਸਦੇ ਭਤੀਜੇ ਅਤੇ ਸਰਬਜੀਤ ਸਿੰਘ ਨਾਲ ਘਰ ਵਿੱਚ ਕਾਫੀ ਆਉਣ ਜਾਣ ਸੀ। ਜਿਸ ਕਰਕੇ ਸਰਬਜੀਤ   ਸਿੰਘ ਦੇ ਉਸਦੀ ਭਰਜਾਈ ਮਨਜੀਤ ਕੋਰ ਪਤਨੀ ਬਖਸੀਸ ਸਿੰਘ ਵਾਸੀ ਚੇਲਾ ਕਲੋਨੀ ਭਿੱਖੀਵਿੰਡ ਨਾਲ ਨਜਾਇਜ ਸਬੰਧ ਬਣ ਗਏ ਸਨ।  


ਸਰਬਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਕਾਕੂ ਸਿੰਘ ਵਾਸੀ ਕਲੋਨੀ ਮਾੜੀ ਕੰਬੋਕੇ ਆਪਣੇ ਦੋਸਤਾ ਪ੍ਰਿੰਸ, ਰੋਲਾ, ਅਨਮੋਲ ਉਰਫ ਅਕਾਸ, ਜੱਸਾ ਨਾਲ ਅਭੇ ਸਿੰਘ, ਭਰਜਾਈ ਮਨਜੀਤ ਕੋਰ ਪਰਿਵਾਰ ਸਮੇਤ ਘਰ ਆਉਂਦੇ ਜਾਂਦੇ ਸਨ। ਜਿਸ ਨੂੰ ਲੈ ਕੇ ਸਤਨਾਮ ਸਿੰਘ ਉਹਨਾ ਦੇ ਘਰ ਆਉਣ ਤੋ ਇਤਰਾਜ ਕਰਦਾ ਸੀ। ਕੁੱਝ ਸਮਾ ਪਹਿਲਾ ਵੀ ਇਸ ਗੱਲ ਨੂੰ ਲੈ ਕਿ  ਉਕਤਾਨ ਵਿਅਕਤੀਆ ਦਾ  ਸਤਨਾਮ ਸਿੰਘ ਨਾਲ ਝਗੜਾ ਹੋਇਆ ਸੀ। ਮੇਰੀ ਭਰਜਾਈ ਮਨਜੀਤ ਕੋਰ ਨੇ ਭਤੀਜੇ ਅਭੇ ਸਿੰਘ ਨੂੰ ਇਹ ਝੂਠਾ ਕਹਿ ਰੱਖਿਆ ਸੀ ਕਿ ਸਤਨਾਮ ਸਿੰਘ ਉਸਤੇ ਗਲਤ ਨਿਗਾ ਰੱਖਦਾ ਹੈ। 

ਇਸ ਮੁਕੱਦਮੇ ਵਿੱਚ ਦੋਸਣ ਮਨਜੀਤ ਕੋਰ ਪਤਨੀ ਬਖਸੀਸ ਸਿੰਘ ਵਾਸੀ ਨਾਰਲੀ ਹਾਲ ਵਾਸੀ ਚੇਲਾ ਕਲੋਨੀ ਭਿੱਖੀਵਿੰਡ, ਅਭੈ ਸਿੰਘ ਪੁੱਤਰ ਬਖਸੀਸ ਸਿੰਘ ਵਾਸੀ ਨਾਰਲੀ ਹਾਲ ਵਾਸੀ ਚੇਲਾ ਕਲੋਨੀ ਭਿੱਖੀਵਿੰਡ ਹਿਰਾਸਤ ਵਿੱਚ ਲਿਆ ਗਿਆ ਹੈ ਤੇ ਬਾਕੀ ਦੋਸੀਆ ਦੀ ਭਾਲ ਜਾਰੀ ਹੈ।