ਪੰਜਾਬ : ਸ਼ਹੀਦ ਊਧਮ ਸਿੰਘ ਨੂੰ ਦਿੱਤੀ ਗਈ ਸ਼ਰਧਾਂਜਲੀ, ਦੇਖੋ ਵੀਡਿਓ

ਪੰਜਾਬ : ਸ਼ਹੀਦ ਊਧਮ ਸਿੰਘ ਨੂੰ ਦਿੱਤੀ ਗਈ ਸ਼ਰਧਾਂਜਲੀ, ਦੇਖੋ ਵੀਡਿਓ

ਅੰਮ੍ਰਿਤਸਰ : ਦੇਸ਼ ਦੀ ਆਜ਼ਾਦੀ ਦੇ ਮਹਾਨ ਸ਼ਹੀਦ ਸਰਦਾਰ ਊਧਮ ਸਿੰਘ ਦਾ 123ਵਾਂ ਜਨਮਦਿਨ ਅੱਜ ਅੰਮ੍ਰਿਤਸਰ ਹਾਲ ਗੇਟ ਦੇ ਬਾਹਰ ਸ਼ਹੀਦ ਊਧਮ ਸਿੰਘ ਦੇ ਬੁੱਤ ਤੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਦੇ ਕੇ ਬੜੇ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ। ਜਿਸ ਦੇ ਚਲਦੇ ਕਮਬੋਜ ਸਭਾ ਰਜਿਸਟਰਡ ਵੱਲੋਂ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਦੇ ਕੇ ਉਹਨਾਂ ਦਾ ਜਨਮਦਿਨ ਮਨਾਇਆ ਜਾ ਰਿਹਾ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੰਬੋਜ ਸਭਾ ਰਜਿਸਟਰਡ ਜਥੇਬੰਦੀ ਦੇ ਆਗੂਆਂ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਉਧਮ ਸਿੰਘ ਇੱਕ ਅਜਿਹਾ ਪੰਜਾਬੀ ਸ਼ੇਰ ਸੀ, ਜਿਸ ਨੇ ਨਿਹੱਥੇ ਲੋਕਾਂ ਨੂੰ ਮਾਰਨ ਵਾਲੇ ਅੰਗਰੇਜ਼ੀ ਹਕੂਮਤ ਦੇ ਪਿਆਦੇ ਨੂੰ ਉਸਦੇ ਆਪਣੇ ਦੇਸ਼ ਵਿੱਚ ਜਾ ਕੇ ਮਾਰਿਆ ਅਤੇ ਕਾਇਰਤਾ ਅਤੇ ਬਹਾਦਰੀ ਦਾ ਫਰਕ ਦੱਸਿਆ ਅਤੇ ਸ਼ਹੀਦ ਊਧਮ ਸਿੰਘ ਦੇ ਇਸ ਕੰਮ ਨੇ ਸਾਰੇ ਭਾਰਤ ਵਾਸੀਆਂ ਵਿੱਚ ਜੋਸ਼ ਭਰ ਦਿੱਤਾ ਅਤੇ ਫਰੰਗੀ ਸਰਕਾਰ ਨੂੰ ਲੋਕਾਂ ਦਿਨੇ ਤਾਰੇ ਵਿਖਾ ਦਿੱਤੇ। ਜਿਸ ਨਾਲ ਆਜ਼ਾਦੀ ਦੀ ਲੜਾਈ ਨੂੰ ਹੋਰ ਤੇਜ਼ ਕਰਦਿਆਂ ਅੰਗਰੇਜ਼ੀ ਸਰਕਾਰ ਨੂੰ ਭਾਰਤ ਤੋਂ ਦੌੜਨਾ ਪਿਆ। ਉਹਨਾਂ ਅੱਗੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਭਾਰਤ ਅਜਿਹੇ ਲੋਕਾਂ ਦੇ ਸੂਰਮਿਆਂ ਦੀਆਂ ਕੁਰਬਾਨੀਆਂ ਨੂੰ ਵਿਸਾਰ ਰਿਹਾ ਹੈ। ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਕੰਬੋਜ ਸਭਾ ਵੱਲੋ ਆਪਣੇ ਦੇਸ਼ ਦੇ ਮਹਾਨ ਸੂਰਮੇ ਨੂੰ ਯਾਦ ਕਰਦੇ ਹੋਏ, ਉਸਦੇ ਜਨਮਦਿਨ ਤੇ ਉਸ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਜਾ ਰਹੇ ਹਨ।