ਪੰਜਾਬ : Sariculture department ਵੱਲੋਂ ਕਿਸਾਨਾਂ ਨੂੰ ਦਿੱਤੇ ਜਾ ਰਹੇ ਕਮਾਈ ਦੇ ਸਾਧਨ, ਦੇਖੋ ਵੀਡਿਓ

ਪੰਜਾਬ :  Sariculture department ਵੱਲੋਂ ਕਿਸਾਨਾਂ ਨੂੰ ਦਿੱਤੇ ਜਾ ਰਹੇ ਕਮਾਈ ਦੇ ਸਾਧਨ, ਦੇਖੋ ਵੀਡਿਓ

ਪਠਾਨਕੋਟ : ਸੁਜਾਨਪੁਰ ਵਿੱਚ ਸਰਕਾਰੀ ਸੈਰੀਕਲਚਰ ਵਿਭਾਗ ਵੱਲੋਂ ਸ਼ਾਹਪੁਰ ਕੰਡੀ ਅਤੇ ਧਾਰ ਬਲਾਕ ਦੇ ਲੋਕਾਂ ਨੂੰ ਅਤੇ ਸੁਜਾਨਪੁਰ ਦੇ ਲੋਕਾਂ ਨੂੰ ਸਰਕਾਰ ਵੱਲੋਂ ਕਮਾਈ ਦਾ ਸਾਧਨ ਦਿੱਤਾ ਜਾਂਦਾ ਹੈ। ਪੰਜਾਬ ਦੇ ਵਿਚ 3 ਕਿਸਮਾਂ ਦੀ ਸਿਲਕ ਤਿਆਰ ਹੁੰਦੀ ਹੈ। ਐਰੀ ਸੀਲਕ, ਮਲਬਰੀ ਸਿਲਕ, ਤਸਰ ਸਿਲਕ ਦਾ ਕੰਮ ਚੱਲ ਰਿਹਾ ਹੈ। ਜੇ ਪਠਾਣਕੋਟ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਉਸ ਵਿੱਚ 900 ਵਿਅਕਤੀ ਬੰਦਾ ਕੰਮ ਕਰ ਰਿਹਾ ਹੈ। ਮਨਜੀਤ ਸਿੰਘ ਤਕਨੀਕੀ ਸਹਾਇਕ ਨੇ ਜਾਣਕਾਰੀ ਦਿੱਤੀ ਕਿ ਦੋ ਫਸਲਾਂ ਮਲਬਰੀ ਦੀਆਂ ਹੁੰਦੀਆਂ ਨੇ। ਚਾਰ ਫਸਲਾਂ ਜਿਹੜੀਆਂ ਐਰੀ ਦੀ ਹੁੰਦੀਆਂ ਨੇ।

ਪਿਛਲੇ ਸਾਲ ਤੋਂ ਤਸਰ ਸਿਲਕ ਦਾ ਵੀ ਕੰਮ ਸ਼ੁਰੂ ਕੀਤਾ ਹੋਇਆ ਹੈ ਅਤੇ 4 ਜਿਲੇ ਵਿਚ ਵਧੀਆ ਕੰਮ ਚੱਲ ਰਿਹਾ ਹੈ। ਇਸ ਤੋਂ ਕਿਸਾਨ ਲੋਕ ਵੀ ਖੁਸ਼ ਨੇ। ਜਾਣਕਾਰੀ ਅਨੁਸਾਰ ਮਨਜੀਤ ਸਿੰਗ ਨੇ ਦੱਸਿਆ ਕਿ 200 ਵਿਅਕਤੀ ਮੈਦਾਨੀ ਇਲਾਕੇ ਤੋਂ ਕੰਮ ਕਰ ਰਿਹਾ ਹੈ। 800 ਤੋਂ 900 ਪਰਿਵਾਰ ਕੰਮ ਕਰ ਰਹੇ ਹਨ। ਕਿਸਾਨ ਲੋਕ ਸਿਲਕ ਤਿਆਰ ਕਰ ਲੈਂਦੇ ਨੇ ਵੈਸਟ ਬੰਗਾਲ ਤੋਂ ਵਪਾਰੀ ਆਉਂਦੇ ਨੇ ਅਤੇ ਮਹਿਕਮਾ ਆਪਣੀ ਦੇਖ ਰੇਖ ਦੇ ਵਿੱਚ ਮੰਡੀਕਰਨ ਕਰਵਾ ਕੇ ਕਿਸਾਨਾਂ ਨੂੰ ਚੰਗਾ ਮੁਆਵਜ਼ਾ ਸਰਕਾਰ ਵਲੋਂ ਦਿਤਾ ਜਾਂਦਾ ਹੈ। ਪਠਾਨਕੋਟ ਦੇ ਨਾਲ ਲਗਦੇ 4 ਜਿਲੇ ਪੈਂਦੇ ਹਨ। ਰੋਪੜ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਦੇ ਚਾਰਾਂ ਜਿਲਿਆਂ ਦੇ ਵਿੱਚ ਜਿੰਨੀ ਵੀ ਕਕੂਨ ਤਿਆਰ ਹੁੰਦੀ ਹੈ। ਵੈਸਟ ਬੰਗਾਲ ਦੇ ਵਪਾਰੀ ਇਸ ਨੂੰ ਖਰੀਦ ਕਰਕੇ ਵਾਪਸ ਲੈ ਜਾਂਦੇ।