ਪੰਜਾਬ : ਹਿੱਟ ਐਂਡ ਰਨ’ ਕਾਨੂੰਨ ਖ਼ਿਲਾਫ਼ ਮਿਨੀ ਬੱਸ ਯੂਨੀਅਨ ਤੇ ਆਟੋ ਯੂਨੀਅਨ ਨੇ ਕੀਤਾ ਰੋਸ਼ ਪ੍ਰਦਰਸ਼ਨ, ਦੇਖੋ ਵੀਡਿਓ

ਪੰਜਾਬ : ਹਿੱਟ ਐਂਡ ਰਨ’ ਕਾਨੂੰਨ ਖ਼ਿਲਾਫ਼ ਮਿਨੀ ਬੱਸ ਯੂਨੀਅਨ ਤੇ ਆਟੋ ਯੂਨੀਅਨ ਨੇ ਕੀਤਾ ਰੋਸ਼ ਪ੍ਰਦਰਸ਼ਨ, ਦੇਖੋ ਵੀਡਿਓ

ਅੰਮ੍ਰਿਤਸਰ : ਹਿੱਟ ਐਂਡ ਰਨ ਐਕਟ 2023 ਦੇ ਖਿਲਾਫ਼ ਦੇਸ਼ ਵਿੱਚ ਟਰਾਂਸਪੋਰਟਰ ਹੜਤਾਲ 'ਤੇ ਹਨ। ਇਹਨਾਂ ਟਰੱਕ ਡਰਾਈਵਰਾਂ ਦਾ ਸਾਥ ਦੇਣ ਦੇ ਲਈ ਬੀਤੇ ਦਿਨ ਹੀ ਪ੍ਰਾਈਵੇਟ ਬੱਸਾਂ, ਆਟੋ ਵਾਲੇ ਵੀ ਆ ਗਏ ਸਨ। ਉਥੇ ਦੂਜੇ ਪਾਸੇ ਅੰਮ੍ਰਿਤਸਰ ਵਿੱਚ ਮਿੰਨੀ ਬੱਸ ਆਪਰੇਟਰਾਂ ਤੇ ਆਟੋ ਯੂਨੀਅਨ ਪੰਜਾਬ ਵੱਲੋਂ ਹਿਟ ਐਂਡ ਰਨ ਕਾਨੂੰਨ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਹੋਏ ਬੱਸ ਸਟੈਂਡ ਦੇ ਉੱਪਰ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਿਨੀ ਬੱਸ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਬੱਬੂ ਨੇ ਕਿਹਾ ਕਿ ਪਹਿਲਾਂ ਹਿੱਟਾਂ ਰਨ ਕਾਨੂੰਨ ਦੇ ਵਿੱਚ 2 ਸਾਲ ਤੱਕ ਦੀ ਕੈਦ ਡਰਾਈਵਰ ਨੂੰ ਹੁੰਦੀ ਸੀ। ਲੇਕਿਨ ਹੁਣ ਮੋਦੀ ਸਰਕਾਰ ਨੇ ਇਹ ਇੱਕ ਫੈਸਲਾ ਲਿਆ ਹੈ ਕਿ ਉਹਨੂੰ ਤਬਦੀਲ ਕਰਕੇ 2 ਸਾਲ ਦੀ ਸਜ਼ਾ ਨੂੰ ਵਧਾ ਕੇ 10 ਸਾਲ ਵਿੱਚ ਕਰ ਦਿੱਤਾ ਹੈ। ਅਗਰ ਡਰਾਈਵਰ ਭੱਜਦਾ ਹੈ ਤਾਂ 7 ਲੱਖ ਰੁਪਆ ਜੁਰਮਾਨਾ ਕਰ ਦਿੱਤਾ ਹੈ। ਉਹਨਾਂ ਅੱਗੇ ਬੋਲਦੇ ਹੋਏ ਕਿਹਾ ਕਿ ਜੋ ਡਰਾਈਵਰ 10000 ਜਾਂ 15000 ਮਹੀਨਾ ਕਮਾਉਂਦਾ ਹੈ ਉਹ 7 ਲੱਖ ਰੁਪਆ ਕਿੱਥੋਂ ਲੈ ਕੇ ਆਵੇਗਾ।

ਅਸੀਂ ਕੇਂਦਰ ਸਰਕਾਰ ਦੇ ਇਸ ਕਾਨੂੰਨ ਦੀ ਪੁਰਜੋਰ ਨਿੰਦਾ ਕਰਦੇ ਹਾਂ ਅਤੇ ਅਤੇ ਕੇਂਦਰ ਸਰਕਾਰ ਨੂੰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਕਾਨੂੰਨ ਨੂੰ ਵਾਪਸ ਲਵੇ ਨਹੀਂ ਤਾਂ ਮਜਬੂਰਨ ਆਪਣੇ ਪਰਿਵਾਰਾਂ ਸਮੇਤ ਸੜਕਾਂ ਤੇ ਬੈਠ ਕੇ ਪ੍ਰਦਰਸ਼ਨ ਕਰਨਗੇ। ਮਿਨੀ ਬੱਸ ਆਪਰੇਟਰ ਯੂਨੀਅਨ ਦੇ ਪ੍ਰਧਾਨ ਬੱਬੂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਵੀ ਤਿੰਨ ਕਾਲੇ ਕਾਨੂੰਨ ਲਿਆਂਦੇ ਸੀ। ਜਿਸ ਦਾ ਕਿ ਪੰਜਾਬ ਦੇ ਕਿਸਾਨਾਂ ਨੇ ਤੇ ਦੇਸ਼ ਭਰ ਦੇ ਕਿਸਾਨਾਂ ਨੇ ਡੱਟ ਕੇ ਵਿਰੋਧ ਕੀਤਾ ਸੀ। ਦਿੱਲੀ ਦੀਆਂ ਸੜਕਾਂ ਤੇ ਬੈਠ ਕੇ ਇਹ ਕਾਨੂੰਨ ਵਾਪਸ ਕਰਵਾਏ ਸੀ। ਅਗਰ ਕੇਂਦਰ ਸਰਕਾਰ ਹੁਣ ਵੀ ਹਿੱਟ ਐਂਡ ਰਨ ਕਾਨੂੰਨ ਵਾਪਸ ਨਹੀਂ ਲੈਂਦੀ ਤੇ ਉਸੇ ਤਰੀਕੇ ਹੀ ਡਰਾਈਵਰ ਆਪਣੇ ਪਰਿਵਾਰਾਂ ਨੂੰ ਲੈ ਕੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਦੂਜੇ ਪਾਸੇ ਭਾਜਪਾ ਦੀ ਨੇਤਾ ਤੇ ਸਾਬਕਾ ਕੈਬਨਟ ਮੰਤਰੀ ਲਕਸ਼ਮੀ ਕਾਂਤ ਚਾਵਲਾ ਅੰਮ੍ਰਿਤਸਰ ਬੱਸ ਸਟੈਂਡ ਤੇ ਪਹੁੰਚੀ ਅਤੇ ਉਹਨਾਂ ਨੇ ਪ੍ਰਦਰਸ਼ਨ ਕਰ ਰਹੇ ਮਿਨੀ ਬੱਸ ਯੂਨੀਅਨ ਤੇ ਆਟੋ ਯੂਨੀਅਨ ਪੰਜਾਬ ਦਾ ਸਮਰਥਨ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਕਾਨੂੰਨ ਬਣਾਏ ਹੈ ਟੋਟਲੀ ਕਾਨੂੰਨ ਗਲਤ ਹੈ।

ਉਹ ਇਸ ਮਾਮਲੇ ਦੇ ਵਿੱਚ ਆਪਣੇ ਡਰਾਈਵਰ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ। ਲਕਸ਼ਮੀਕਾਂਤ ਚਾਵਲਾ ਨੇ ਕਿਹਾ ਕਿ ਹਾਦਸਿਆਂ ਦਾ ਸਭ ਤੋਂ ਵੱਡਾ ਕਾਰਨ ਇਹ ਹੁੰਦਾ ਕਿ ਲੋਕ ਨਸ਼ਾ ਕਰਕੇ ਡਰਾਈਵਿੰਗ ਕਰਦੇ ਆ ਜਿਸ ਕਰਕੇ ਹਾਦਸੇ ਵਾਪਰਦੇ ਹਨ ਅਤੇ ਇਲਜ਼ਾਮ ਵੱਡੀਆਂ ਗੱਡੀਆਂ ਦੇ ਡਰਾਈਵਰਾਂ ਦੇ ਉੱਪਰ ਆ ਜਾਂਦਾ ਹੈ ਜੋ ਕਿ ਸਰਾਸਰ ਗਲਤ ਹੈ। ਜ਼ਿਕਰਯੋਗ ਹੈ ਕਿ ਹਿੱਟ ਐਂਡ ਰਨ ਕਾਨੂੰਨ ਆਉਣ ਤੋਂ ਬਾਅਦ ਪਿਛਲੇ ਦਿਨੀ ਟਰਾਂਸਪੋਰਟਰਾਂ ਵੱਲੋਂ ਹੜਤਾਲ ਕੀਤੀ ਗਈ ਸੀ। ਜਿਸ ਕਰਕੇ ਭਾਰਤ ਦੀਆਂ ਸੱਤ ਸਟੇਟਾਂ ਵਿੱਚ ਰਿਫਾਇਨਰੀ ਨਾ ਪਹੁੰਚਣ ਕਰਕੇ ਪੈਟਰੋਲ ਪੰਪ ਡਰਾਈ ਹੋਣੇ ਸ਼ੁਰੂ ਹੋ ਗਏ ਸਨ। ਪੈਟਰੋਲ ਪੰਪਾਂ ਦੇ ਉੱਪਰ ਵੱਡੀਆਂ ਵੱਡੀਆਂ ਲਾਈਨਾਂ ਲੱਗੀਆਂ ਦੇਖਣ ਨੂੰ ਮਿਲੀਆਂ। ਲੋਕ ਬੋਤਲਾਂ ਦੇ ਵਿੱਚ ਪੈਟਰੋਲ ਤੇ ਡੀਜ਼ਲ ਭਰਵਾਉਂਦੇ ਵੀ ਦਿਖਾਈ ਦਿੱਤੇ ਸਨ। ਜਿਸ ਤੋਂ ਬਾਅਦ ਦਿਨ ਰਾਤ ਗ੍ਰਿਹ ਮੰਤਰੀ ਦੇ ਸਕੱਤਰ ਵੱਲੋਂ ਟਰਾਂਸਪੋਰਟ ਯੂਨੀਅਨ ਦੇ ਨਾਲ ਮੀਟਿੰਗ ਵੀ ਕੀਤੀ ਗਈ ਸੀ। ਲੇਕਿਨ ਲਗਾਤਾਰ ਹੀ ਵੱਖ-ਵੱਖ ਟਰਾਂਸਪੋਰਟੇਸ਼ਨ ਯੂਨੀਅਨ ਵੱਲੋਂ ਪ੍ਰਦਰਸ਼ਨ ਕਰਕੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ।