ਪੰਜਾਬ : ਖੇਤ ਮਜ਼ਦੂਰ ਯੂਨੀਅਨ ਨੇ 3 ਰੋਜ਼ਾ ਧਰਨਾ ਲਾਉਣ ਦਾ ਕੀਤਾ ਐਲਾਨ, ਦੇਖੋ ਵੀਡਿਓ

ਪੰਜਾਬ : ਖੇਤ ਮਜ਼ਦੂਰ ਯੂਨੀਅਨ ਨੇ 3 ਰੋਜ਼ਾ ਧਰਨਾ ਲਾਉਣ ਦਾ ਕੀਤਾ ਐਲਾਨ, ਦੇਖੋ ਵੀਡਿਓ

ਬਠਿੰਡਾ: ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਤਰਫੋਂ ਬਠਿੰਡਾ ਦੇ ਡਾਕਟਰ ਅੰਬੇਡਕਰ ਪਾਰਕ ਵਿੱਚ ਮੀਟਿੰਗ ਕੀਤੀ ਗਈ। ਸਾਂਝੇ ਮੋਰਚੇ ਤਰਫੋਂ 9, 10 ,11 ਦਸੰਬਰ ਨੂੰ ਪੰਜਾਬ ਦੇ ਖੇਤੀਬਾੜੀ ਮੰਤਰੀ ਦੇ ਘਰ ਦੇ ਬਾਹਰ 3 ਰੋਜ਼ਾ ਧਰਨਾ ਲਾਉਣ ਜਾ ਰਹੀ ਹੈ।

ਇਸ ਸੰਬੰਧ ਦੇ ਵਿੱਚ ਹੀ ਉਸ ਦੀ ਤਿਆਰੀ ਨੂੰ ਲੈ ਕੇ ਮੀਟਿੰਗ ਕੀਤੀ ਗਈ ਹੈ ਅਤੇ ਆਪਣੀ ਰੂਪਰੇਖਾ ਤਿਆਰ ਕੀਤੀ ਗਈ ਹੈ। ਤਿੰਨ ਰੋਜ਼ਾ ਧਰਨੇ ਵਿੱਚ ਲੰਗਰ ਵੀ ਚੱਲੇਗਾ। ਪੰਜਾਬ ਸਰਕਾਰ ਮਜ਼ਦੂਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਹੈ। ਜਿਸਦੇ ਚਲਦੇ ਧਰਨਾ ਲਗਾਇਆ ਜਾਵੇਗਾ।