ਪੰਜਾਬ : ਕਬੱਡੀ ਖਿਡਾਰਨ ਅਤੇ ਉਸ ਦੇ ਪਿਤਾ ਨੇ ਟੈਂਕੀ ਉਪਰ ਚੜ ਕੇ ਕੀਤਾ ਰੋਸ਼ ਪ੍ਰਦਰਸ਼ਨ, ਦੇਖੋ ਵੀਡਿਓ

ਪੰਜਾਬ : ਕਬੱਡੀ ਖਿਡਾਰਨ ਅਤੇ ਉਸ ਦੇ ਪਿਤਾ ਨੇ ਟੈਂਕੀ ਉਪਰ ਚੜ ਕੇ ਕੀਤਾ ਰੋਸ਼ ਪ੍ਰਦਰਸ਼ਨ, ਦੇਖੋ ਵੀਡਿਓ

ਬਠਿੰਡਾ : ਲਹਿਰਾ ਮੁਹੱਬਤ ਦੀ ਦਲਿਤ ਸਮਾਜ ਦੀ ਲੜਕੀ ਅਤੇ ੳਸ ਦੇ ਪਿਤਾ ਕਿਰਸਨ ਸਿੰਘ ਅਜ ਸਵੇਰ 6ਵਜੇ ਵਾਟਰ ਵਰਕਸ ਦੀ ਟੈਂਕੀ ਉਪਰ ਚੜਕੇ ਕੋਚ ਬਲਵਿੰਦਰ ਕੌਰ ਅਤੇ ਜਿਲਾ ਪ੍ਰਸਾਸ਼ਨ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ । ਡੀ ਐਸ ਪੀ ਰਛਪਾਲ ਸਿੰਘ ਨਾਇਬ ਤਹਿਸੀਲਦਾਰ ਨਥਾਣਾ ਐੱਸਐਚਓ ਅਤੇ ਉਘੇ ਦਲਿਤ ਨੇਤਾ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲਿਤ ਮਹਾ ਪੰਚਾਇਤ ਜਰਨਲ ਸਕੱਤਰ ਪੰਜਾਬ ਕਾਂਗਰਸ ਮੌਕੇ ਤੇ ਪਹੁੰਚੇ। ਗਹਿਰੀ ਨੇ ਦੱਸਿਆ ਉਨਾ ਡੀਸੀ, ਐਸਐਸਪੀ ਨੂੰ ਸੂਚਿਤ ਕਰ ਦਿਤਾ ਗਿਆ। ੳਨਾ ਅਧਿਕਾਰੀਆ ਨੂੰ ਮਸਲਾ ਹੱਲ ਕਰਨ ਲਈ ਹਦਾਇਤ ਕਰ ਦਿਤੀ।

ਜਿਲਾ ਸਪੋਰਟਸ ਅਫਸਰ ਪਰਵਿੰਦਰ ਸਿੰਘ ਨੇ ਕੋਚ ਬਲਵਿੰਦਰ ਕੌਰ ਨੂੰ ਤਾੜਨਾ ਨੋਟਿਸ ਭੇਜਿਆ। ਤਹਿਸੀਲਦਾਰ ਨੇ ਐਸਡੀਐਮ ਤੋ ਜਾਂਚ ਕਰਵਾਉਣ ਦਾ ਭਰੋਸਾ ਅਤੇ ਲੜਕੀਆ ਦੇ ਫਿਰ ਟਰੈਲ ਲੈ ਕੇ ਟੀਮ ਵਿਚ ਸ਼ਾਮਲ ਕਰ ਲਿਆ ਜਾਵੇਗਾ। ਇਸ ਤੋ ਬਾਅਦ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲਿਤ ਮਹਾ ਪੰਚਾਇਤ ਦੇ ਭਰੋਸੇ ਨਾਲ ਲੜਕੀ ਤੇ ਉਸ ਦਾ ਪਿਤਾ ਟੈਂਕੀ ਤੋ ੳਤਰੇ। ਗਹਿਰੀ ਨੇ ਪਿੰਡ ਵਾਸੀਆ ਦਾ ਸਹਿਯੋਗ ਦੇਣ ਲਈ ਧੰਨਵਾਦ ਕਰਦਿਆ ਕਿਹਾ ਕਿ ਸਾਨੂੰ ਇਸ ਤਰਾ ਹੀ ਇਕ ਦੂਜੇ ਦਾ ਸਾਥ ਦੇਣਾ ਚਾਹੀਦਾ।