ਪੰਜਾਬ : ਫਿਲਮ ਐਂਡ ਟੀਵੀ ਐਕਟਰਜ਼ ਐਸੋਸੀਏਸ਼ਨ ਨੇ ਸੈਣ ਸਮਾਜ ਤੋਂ ਮੰਗੀ ਮਾਫ਼ੀ, ਦੇਖੋ ਵੀਡਿਓ

ਪੰਜਾਬ :  ਫਿਲਮ ਐਂਡ ਟੀਵੀ ਐਕਟਰਜ਼ ਐਸੋਸੀਏਸ਼ਨ ਨੇ ਸੈਣ ਸਮਾਜ ਤੋਂ ਮੰਗੀ ਮਾਫ਼ੀ, ਦੇਖੋ ਵੀਡਿਓ

ਮੋਗਾ : ਮਈ ਵਿਚ ਸਿਨਮਾ ਘਰਾਂ ‘ਚ ਰਲੀਜ਼ ਹੋਈ ਪੰਜਾਬੀ ਫਿਲਮ ਗੋਡੇ ਗੋਡੇ ਚਾਅ ‘ਚ ਸੈਣ ਸਮਾਜ ਧਰਮ ਦੀਆਂ ਔਰਤਾਂ ਪ੍ਰਤੀ ਕੀਤੀ ਗਈ ਟਿਪਣੀ ਤੇ ਸੈਣ ਸਮਾਜ ਮਹਾਂਸਭਾ ਵੱਲੋਂ ਕਾਫੀ ਇਤਰਾਜ ਜਤਾਇਆ ਜਾ ਰਿਹਾ ਸੀ। ਪਿਛਲੇ ਦਿਨੀ ਮੋਗਾ ਲੁਧਿਆਣਾ ਰੋਡ ਤੇ ਸੈਣ ਸਮਾਜ ਦੇ ਆਗੂਆਂ ਨੇ ਜਾਮ ਦੌਰਾਨ ਫਿਲਮ ‘ਚ ਭੂਮਿਕਾ ਨਿਭਾ ਰਹੇ ਅਦਾਕਾਰਾਂ ਅਤੇ ਫਿਲਮ ਡਇਰੈਕਟਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਸੀ। ਸ਼ੁੱਕਰਵਾਰ ਨੂੰ ਪੰਜਾਬ ਫਿਲਮ ਐਂਡ ਟੀਵੀ ਐਕਟਰਜ਼ ਐਸੋਸੀਏਸ਼ਨ ਪਫਟਾ ਦੇ ਜਨਰਲ ਸੈਕਟਰੀ ਅਦਾਕਾਰ ਮਲਕੀਤ ਰੌਣੀ ਵੱਲੋਂ ਸੈਣ ਸਮਾਜ ਮਹਾਂਸਭਾ ਦੇ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਫ਼ਿਰੋਜਪੁਰੀਆ ਅਤੇ ਹੋਰ ਅਹੁਦੇਦਾਰਾਂ ਨਾਲ ਮੀਟਿੰਗ ਕਰਨ ਤੇ ਸਮੁੱਚੀ ਫਿਲਮ ਟੀਮ ਤੋਂ ਮਾਫੀ ਮੰਗਦਿਆਂ ਕਿਹਾ ਕਿ ਸਾਡਾ ਕਿਸੇ ਵੀ ਧਰਮ ਜਾਂ ਸਮਾਜ ਨੂੰ ਕੋਈ ਠੇਸ ਪਹੁੰਚਣ ਦਾ ਮਕਸਦ ਨਹੀਂ ਸੀ। ਉਨ੍ਹਾਂ ਕਿਹਾ ਇਹ ਗਲਤੀ ਕੋਈ ਜਾਣਬੁੱਝ ਕਿ ਨਹੀਂ ਕੀਤੀ ਗਈ ਸੀ, ਅਸੀਂ ਸਾਰੇ ਹੀ ਧਰਮਾ ਦਾ ਸਤਿਕਾਰ ਕਰਦੇ ਹਾਂ। ਉਨ੍ਹਾਂ ਕਿਹਾ ਸਮੁੱਚੀ ਐਸੋਸੀਏਸ਼ਨ ਅਤੇ ਫਿਲਮ ਅਦਾਕਾਰ ਅਤੇ ਡਾਇਰੈਕਟਰ ਇਸ ਅਣਜਾਣੇ ਵਿਚ ਹੋਈ ਗਲਤੀ ਦੀ ਮਾਫੀ ਮੰਗਦੇ ਹਾਂ।

ਇਸ ਮੌਕੇ ਸੈਣ ਸਮਾਜ ਮਹਾਂਸਭਾ ਦੇ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਫ਼ਿਰੋਜ਼ਪੁਰੀਆਂ ਨੇ ਕਿਹਾ ਕਿ ਸਾਡੇ ਸਮਾਜ ਨੂੰ ਪਿਛਲੇ ਕਾਫੀ ਸਮੇਂ ਤੋਂ ਅਦਾਕਾਰਾਂ ਤੇ ਗਾਇਕਾਂ ਵੱਲੋਂ ਨੀਵਾਂ ਦਖਾਇਆ ਜਾ ਰਿਹਾ ਸੀ, ਫਿਲਮ ਵਿਚ ਵੀ ਸਾਡੀਆਂ ਔਰਤਾਂ ਖ਼ਿਲਾਫ਼ ਟਿਪਣੀ ਕੀਤੀ ਗਈ ਸੀ। ਜਿਸ ਤੇ ਸਾਨੂੰ ਇਤਰਾਜ ਸੀ । ਉਨ੍ਹਾਂ ਕਿਹਾ ਜੋ ਗਲਤੀ ਕਰਨ ਵਾਲਾ ਗਲਤੀ ਨੂੰ ਮਹਿਸੂਸ ਕਰੇ ਉਸ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ। ਇਸ ਮੌਕੇ ਸੈਣ ਸਮਾਜ ਦੇ ਵਾਇਸ ਪ੍ਰਧਾਨ ਚਰਨਜੀਤ ਸਿੰਘ ਗਿੱਲ, ਪ੍ਰਧਾਨ ਕਾਲੂ ਰਾਮ ਮੋਗਾ, ਪਵਨ ਕੁਮਾਰ, ਭੋਲਾ ਸਿੰਘ ਰਾਜੇਆਣਾ, ਰਜਿੰਦਰਪਾਲ ਸਿੰਘ ਰਾਜਗੜ੍ਹ ਲੁਧਿਆਣਾ, ਬਹਾਦਰ ਸਿੰਘ ਲੁਧਿਆਣਾ, ਗੁਰਦੀਪ ਸਿੰਘ ਸੰਗਰੂਰ, ਰਾਮ ਸਿੰਘ ਮਲੋਟ, ਸਮਸ਼ੇਰ ਸਿੰਘ ਫ਼ਰੀਦਕੋਟ, ਭਾਰਤ ਭੂਸ਼ਨ ਰਾਮਪੁਰਾ ਫੂਲ, ਵੀਰਪਾਲ ਸਿੰਘ ਦਿੜ੍ਹਬਾ, ਜਗਸੀਰ ਸਿੰਘ, ਰਾਧੇ ਸ੍ਰਾਮ ਅਬਹੋਰ, ਰਿੰਕੂ ਸਮਾਲਪੁਰ, ਅਵਤਾਰ ਸਿੰਘ ਤਰਨਤਾਰਨ।