ਪੰਜਾਬ : ਕਾਂਗਰਸੀ ਸਰਪੰਚ ਤੇ ਹਰੇ-ਭਰੇ ਪੇੜ ਵੱਢਣ ਦੇ ਲੱਗੇ ਆਰੋਪ, ਦੇਖੋ ਵੀਡਿਓ

ਪੰਜਾਬ : ਕਾਂਗਰਸੀ ਸਰਪੰਚ ਤੇ ਹਰੇ-ਭਰੇ ਪੇੜ ਵੱਢਣ ਦੇ ਲੱਗੇ ਆਰੋਪ, ਦੇਖੋ ਵੀਡਿਓ

ਪਟਿਆਲਾ : ਇੱਕ ਪਾਸੇ ਸਮਾਜ ਸੇਵੀ ਸੰਸਥਾਵਾਂ ਤੇ ਸਰਕਾਰ ਰੁੱਖ ਲਗਾਓ ਜੀਵਨ ਬਚਾਓ ਮੁਹਿੰਮ ਚਲਾ ਰਹੀ ਹੈ। ਉਥੇ ਹੀ ਦੂਜੇ ਪਾਸੇ ਪਟਿਆਲਾ ਜਿਲ੍ਹਾ ਦੇ ਦੇਵੀਗੜ੍ਹ ਰੋਡ ਸਥਿਤ ਪੰਜੋਲਾ ਪਿੰਡ ਵਿਖੇ ਮੌਜੂਦਾ ਕਾਂਗਰਸੀ ਸਰਪੰਚ ਵੱਲੋਂ ਸੜਕ ਤੇ ਲੱਗੇ ਹਰੇ-ਭਰੇ 7 ਪੇੜ ਵੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਇਸ ਮੌਕੇ ਤੇ ਇੱਕ ਪਿੰਡ ਦੇ ਰਹਿਣ ਵਾਲੇ ਵਾਸੀ ਗੁਰਚਰਨ ਨੇ ਦਸਿਆ ਕਿ ਮੇਰੇ ਘਰ ਬਾਹਰ ਵੀ ਪੇੜ ਲੱਗੇ ਹੋਏ ਸੀ, ਪਰ ਇਸ ਵਿਆਕਤੀ ਨੇ ਮਿਲੀਭੁਗਤ ਨਾਲ ਪਿਛਲੇ 8 ਸਾਲ ਤੋਂ ਲੱਗੇ ਪੇੜ ਵੱਡ ਦਿਤੇ।

ਉਹਨਾਂ ਕਿਹਾ ਕਿ ਪੇੜ ਸਾਡੀ ਜਿੰਗਦੀ ਲਈ ਬੜੇ ਜਰੂਰੀ ਹੁੰਦੇ ਨੇ ਉਨ੍ਹਾਂ ਨਾਲ ਹੀ ਸਾਡੀ ਜਿੰਦਗੀ ਹੈ। ਮੈ 100 ਨੰਬਰ ਤੇ 112 ਨੰਬਰ ਤੇ ਫੋਨ ਵੀ ਕੀਤਾ ਸੀ। ਪਰ ਉਨ੍ਹਾਂ ਨੇ ਕੋਈ ਸੁਣਵਾਈ ਨਹੀਂ ਕੀਤੀ। ਇਸ ਉਪਰ ਕਾਰਵਾਈ ਹੋਣੀ ਚਾਹੀਦੀ ਹੈ। ਦੂਜੇ ਪਾਸੇ ਪੇੜ ਨੂੰ ਵੱਢਣ ਵਾਲੇ ਕਾਂਗਰਸੀ ਸਰਪੰਚ ਹਰੀ ਕ੍ਰਿਸ਼ਨ ਨੇ ਦਸਿਆ ਕਿ ਪਿੰਡ ਚ ਮਨਰੇਗਾ ਵੱਲੋਂ ਸੜਕ ਪਾਸ ਕਰਵਾਈ ਗਈ ਹੈ।

ਪਿੰਡ ਵਾਲੇ ਲੰਭੇ ਸਮ੍ਹੇ ਤੋਂ ਪ੍ਰੇਸ਼ਾਨ ਸੀ, ਲੇਕਿਨ ਇਹ ਨਿਜੀ ਜਗ੍ਹਾ ਹੈ। ਜਿਸਦੀ ਜਗ੍ਹਾ ਹੈ ਅਸੀਂ ਉਸ ਨਾਲ ਗੱਲ ਕੀਤੀ ਸੀ, ਅਸੀਂ ਉਸਨੂੰ ਦਸਿਆ ਸੀ ਕਿ ਇਹ ਪੇੜ ਰੁਕਾਵਟ ਬਣ ਰਹੇ ਨੇ। ਉਸਦੀ ਸਹਿਮਤੀ ਨਾਲ ਅਸੀਂ ਪੇੜ ਵੱਡੇ ਨੇ। ਹਾਲਾਂਕਿ ਜਦੋ ਵਨ ਵਿਬਾਗ ਨਾਲ ਇਸ ਮਸਲੇ ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਕਿ ਸਾਡੇ ਕੋਲ ਹੁਣ ਇਸ ਵੇਲੇ ਸ਼ਿਕਾਇਤ ਆਈ ਹੈ। ਅਸੀਂ ਮੌਕੇ ਤੇ ਜਾਵਾਗੇ ਤੇ ਬਣਦੀ ਕਾਰਵਾਈ ਕਰਾਂਗੇ।