ਪੰਜਾਬ : ਪੁਲਿਸ ਵੱਲੋਂ ਲਗਾਈ ਜਾਵੇਗੀ ਸਪੈਸ਼ਲ ਟਾਸਕ ਫੋਰਸ, ਦੇਖੋ ਵੀਡਿਓ

ਪੰਜਾਬ : ਪੁਲਿਸ ਵੱਲੋਂ ਲਗਾਈ ਜਾਵੇਗੀ ਸਪੈਸ਼ਲ ਟਾਸਕ ਫੋਰਸ, ਦੇਖੋ ਵੀਡਿਓ

ਅੰਮ੍ਰਿਤਸਰ : ਅਯੋਧਿਆ ਵਿੱਚ ਰਾਮ ਮੰਦਿਰ ਦੇ ਉਦਘਾਟਨ ਨੂੰ ਲੈ ਕੇ ਇੱਕ ਪਾਸੇ ਪੂਰੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਰਾਮ ਯਾਤਰਾਵਾਂ ਅਤੇ ਕਲਸ਼ ਯਾਤਰਾਵਾਂ ਅਤੇ ਸ਼ੋਭਾ ਯਾਤਰਾਵਾਂ ਕੱਢੀਆਂ ਜਾ ਰਹੀਆਂ ਸਨ। ਦੂਜੇ ਪਾਸੇ 26 ਜਨਵਰੀ ਦੇ ਮੱਦੇ ਨਜ਼ਰ ਵੀ ਪੁਲਿਸ ਵੱਲੋਂ ਸ਼ਹਿਰ ਵਿੱਚ ਨਾਕੇ ਬੰਦੇ ਕਰਕੇ ਆਪਣੀ ਪੈਣੀ ਨਜ਼ਰ ਬਣਾਈ ਹੋਈ ਹੈ। ਇਸ ਦੌਰਾਨ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਖੁਦ ਸੜਕਾਂ ਤੇ ਉਤਰੇ ਤੇ ਉਹਨਾਂ ਵੱਲੋਂ ਇਲਾਕਿਆਂ ਦੇ ਵਿੱਚ ਸਰਚ ਅਪਰੇਸ਼ਨ ਚਲਾਏ ਗਏ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਗਣਤੰਤਰ ਦਿਵਸ ਨੂੰ ਮੱਦੇ ਨਜ਼ਰ ਰੱਖਦੇ ਹੋਏ, ਸ਼ਹਿਰ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਪੁਖਤਾ ਬਣਾਉਣ ਲਈ ਹੋਰ ਫੋਰਸ ਮੰਗਵਾਈ ਗਈ ਹੈ। ਉਹਨਾਂ ਕਿਹਾ ਕੇ ਪੁਲਿਸ ਫੋਰਸ ਵੱਲੋਂ ਰੇਲਵੇ ਸਟੇਸ਼ਨ, ਬੱਸ ਸਟੈਂਡ ਤੋਂ ਇਲਾਵਾ ਹੋਟਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।

ਇਸਤੋਂ ਇਲਾਵਾ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਖੇਤਰ ਵਿੱਚ ਰਿਹਾਇਸ਼ ਰੱਖਣ ਵਾਲੇ ਪੇਸ਼ੇਵਰ ਅਧਰਾਧੀਆਂ ਦੀਆਂ ਗਤੀਵਿਧੀਆਂ ਤੇ ਨੇੜਿਓ ਨਜ਼ਰ ਰੱਖਣ ਲਈ ਸਮੂੰਹ ਥਾਣਿਆ ਵਿੱਚ flying squad ਦਸਤੇ ਬਣਾਏ ਗਏ ਹਨ। ਇਹ flying squad ਦਸਤੇ ਆਪਣੇ-ਆਪਣੇ ਥਾਣਿਆਂ ਦੇ ਖੇਤਰਾਂ ਵਿੱਚ ਰਿਹਾਇਸ਼ ਰੱਖਣ ਵਾਲੇ ਪੇਸ਼ਾਵਰਾਨਾਂ ਅਪਰਾਧੀਆਂ, ਨਸ਼ਾ ਤੱਸਕਰਾਂ ਅਤੇ ਮਾੜੇ ਅਨਸਰ ਜੋ ਕਿ ਜਮਾਨਤ ਤੇ ਬਾਹਰ ਆਏ ਹਨ, ਦੀਆਂ ਸ਼ੱਕੀ ਗਤੀਵਿਧੀਆਂ ਤੇ ਨੇੜੀਓ ਨਜ਼ਰ ਰੱਖਣਗੇ ਤੇ ਉਹ ਮੌਜੂਦਾ ਸਮੇਂ ਕੀ ਕੰਮ-ਕਾਰ ਕਰਦੇ ਹਨ, ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ 36 ਲੋਕਾਂ ਦੇ ਉੱਪਰ ਨਜ਼ਰ ਬਣਾਉਣ ਦੇ ਲਈ ਪੁਲਿਸ ਵੱਲੋਂ ਇਸ ਵਾਰ ਸਪੈਸ਼ਲ ਟਾਸਕ ਫੋਰਸ ਤਿਆਰ ਕੀਤੀ ਗਈ ਹੈ। ਜੋ ਸਿਰਫ ਲੋਕਾਂ ਤੇ ਨਜ਼ਰ ਰੱਖੇਗੀ। ਅਗਰ ਕੋਈ ਗਲਤ ਐਕਟੀਵਿਟੀ ਕਰਦਾ ਵਿਅਕਤੀ ਪਾਇਆ ਗਿਆ ਤਾਂ ਉਸ ਦੇ ਖਿਲਾਫ ਉਸੇ ਵੇਲੇ ਐਕਸ਼ਨ ਵੀ ਲਿੱਤਾ ਜਾਵੇਗਾ।