ਪੰਜਾਬ : 15 ਕਿਲੋ ਹੈਰੋਇਨ ਸਮੇਤ 3 ਕਾਬੂ, ਦੇਖੋ ਵੀਡਿਓ

ਪੰਜਾਬ : 15 ਕਿਲੋ ਹੈਰੋਇਨ ਸਮੇਤ 3 ਕਾਬੂ, ਦੇਖੋ ਵੀਡਿਓ

ਬਟਾਲਾ : ਸਪੈਸ਼ਲ ਓਪਰੇਸ਼ਨ ਸੈਲ ਅਮ੍ਰਿਤਸਰ ਦੇ ਵਲੋਂ ਬਟਾਲਾ ਪੁਲਿਸ ਅਧੀਨ ਪੈਂਦੇ ਸਰਹੱਦੀ ਪਿੰਡ ਹਰੂਵਾਲ ਵਿਚੋਂ ਗੁਪਤ ਸੂਚਨਾ ਦੇ ਅਧਾਰ ਤੇ ਤਿੰਨ ਵਿਅਕਤੀਆਂ ਨੂੰ 15 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ। ਆਰੋਪਿਆਂ ਦੀ ਪਹਿਚਾਣ ਗੁਰਪਿੰਦਰ ਸਿੰਘ ਭਿੰਦਾ, ਨਰਿੰਦਰ ਸਿੰਘ ਅਤੇ ਰਣਜੋਧ ਸਿੰਘ ਵਾਸੀ ਹਰੂਵਾਲ ਵਜੋਂ ਹੋਈ ਹੈ। ਇਹਨਾਂ ਤਿੰਨਾਂ ਦੇ ਪਾਕ ਤਸਕਰਾਂ ਨਾਲ ਪੁਰਾਣੇ ਸੰਬੰਧ ਦੱਸੇ ਜਾ ਰਹੇ ਹਨ।

ਸਪੈਸ਼ਲ ਓਪਰੇਸ਼ਨ ਸੈਲ ਦੇ ਇੰਚਾਰਜ ਇੰਦਰਦੀਪ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ਤੇ ਪਿੰਡ ਹਰੂਵਾਲ ਜੋ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਹੈ ਓਥੋਂ ਇਹਨਾਂ ਤਿੰਨਾਂ ਨੂੰ ਕਾਬੁ ਕਰਕੇ ਇਹਨਾਂ ਕੋਲੋ 15 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਜੋ ਇਹਨਾ ਵਲੋਂ ਡਰੋਨ ਜਰੀਏ ਪਕਿਸਤਾਨ ਦੇ ਨਸ਼ਾ ਤਸਕਰਾਂ ਕੋਲੋ ਮੰਗਵਾਈ ਸੀ। ਜਿਸਦੀ ਅੰਤਰਾਰਸ਼ਰੀ ਬਜ਼ਾਰ ਵਿਚ 75 ਕਰੋੜ ਕੀਮਤ ਹੈ। ਆਰੋਪਿਆਂ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ ਹੈ। ਮਾਨਯੋਗ ਕੋਰਟ ਵਲੋਂ ਤਿੰਨ ਦਿਨ ਦਾ ਰਿਮਾਂਡ ਦਿਤਾ ਗਿਆ ਹੈ, ਰਿਮਾਂਡ ਦੌਰਾਨ ਅਗਲੀ ਪੁੱਛਗਿੱਛ ਕੀਤੀ ਜਾਵੇਗੀ।