Mehr Chand Polytechnic College ਦੇ ਲੈਕਚਰਾਰ ਮਨੀਸ਼ ਸਚਦੇਵਾ ਨੂੰ ਮਿਲਿਆ ਬੈਸਟ ਟੀਚਰ ਅਵਾਰਡ

Mehr Chand Polytechnic College ਦੇ ਲੈਕਚਰਾਰ ਮਨੀਸ਼ ਸਚਦੇਵਾ ਨੂੰ ਮਿਲਿਆ ਬੈਸਟ ਟੀਚਰ ਅਵਾਰਡ

ਜਲੰਧਰ (ENS): ਮੇਹਰ ਚੰਦ ਪੋਲੀਟੈਕਨਿਕ ਕਾੱਲਜ ਵਿੱਚ ਇਲੈਕਟ੍ਰੋਨਿਕਸ ਐੰਡ ਕਮਅੂਨੀਕੇਸ਼ਨ ਇੰਜਨੀਅਰਿੰਗ ਵਿਭਾਗ ਦੇ ਲੈਕਚਰਾਰ ਵਲੋਂ ਸਿੱਖਿਆ ਦੇ ਖੇਤਰ ਵਿੱਚ ਆਪਣੇ ਬੇਮਿਸਾਲ ਸਮਰਮਣ, ਨਵੀਨਤਾ ਅਤੇ ਪ੍ਰਭਾਵ ਲਈ ਆਈ.ਐਸ.ਟੀ.ਵੀ ਸੈਕਸ਼ਨ ਬੈਸਟ ਟੀਚਰ ਅਵਾਰਡ- 2023 ਪ੍ਰਾਪਤ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਗਿਆ । ਇੰਡੀਅਨ ਸੌਸਾਇਟੀ ਆੱਫ ਟੈਕਨੀਕਲ ਐਜੂਕੇਸ਼ਨ ਉਤਰੀ ਸੈਕਸ਼ਨ, ਨਵੀਂਂ ਦਿੱਲੀ ਨੇ ਮਨੀਸ਼ ਸਚਦੇਵਾ ਨੂੰ ਆਈ.ਐਸ.ਟੀ.ਈ ਸ਼ੈਕਸ਼ਨ ਫੈਕੀਲਿਟੀ ਕੋਨਵੈਂਸ਼ਨ ਵਿੱਚ ਇਸ ਬੈਸਟ ਟੀਚਰ ਅਵਾਰਡ ਨਾਲ ਨਵਾਜਿਆ। ਜਿਸਦਾ ਆਯੋਜਨ 23 ਨਵੰਬਰ ਨੂੰ ਭਾਈ ਗੂਰਦਾਸ ਇੰਸਟੀਚਿਊਟ ਆਫ ਇੰਜਨੀਅਰਿੰਗ ਐੰਡ ਟੈਕਨੋਲੋਜੀ, ਸੰਗਰੂਰ ਵਿਖੇ ਕੀਤਾ ਗਿਆ।

ਇੰਜ, ਮਨੀਸ਼ ਸਚਦੇਵਾ ਨੂੰ ਇਹ ਅਵਾਰਡ ਪੀਟੀਯੂ, ਬਠਿੰਡਾ ਦੇ ਵੀ.ਸੀ ਪ੍ਰੋ: ਬੂਟਾ ਸਿੰਘ ਸਿੱਧੂ , ਡਾ. ਜੀ.ਐਸ ਜਵੰਧਾ ਚੇਅਰਮੈਨ, ਬੀ.ਜੀ.ਆਈ.ਈ.ਟੀ, ਸੰਗਰੂਰ, ਡਾ.ਐਸ.ਕੇ ਗਾਂਧੀ  ਅਤੇ ਪ੍ਰੋ. ਤਨੂਜਾ ਸ੍ਰੀਵਾਸਤਵ ਦੂਆਰਾ ਦਿੱਤਾ ਗਿਆ। ਇਸ ਅਵਾਰਡ ਦੇ ਜਿਤਣ ਤੇ ਮੇਹਰ ਚੰਦ ਪੌਲੀਟੈਕਨੀਕ ਕਾੱਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਮਨੀਸ਼ ਸਚੇਦਵਾ ਨੂੰ ਉਸਦੀ ਸ਼ਾਨਦਾਰ ਪ੍ਰਾਪਤੀ ਲਈ ਅਤੇ ਨੋਕਰੀ ਪ੍ਰਤੀ ਉਸਦੀ ਇਮਾਨਦਾਰੀ, ਸਮਰਪਣ ਅਤੇ ਮਿਹਨਤੀ ਸੂਭਾਅ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਡਾ. ਜਗਰੂਪ ਸਿੰਘ, ਡਾ. ਰਾਜੀਵ ਭਾਟੀਆ ਅਤੇ ਇੰਜ. ਪ੍ਰਿੰਸ ਮਦਾਨ ਹਾਜਰ ਸਨ।