ਤਲਵਾੜਾ ਸਰਕਲ ਦੇ ਸ਼ਰਾਬ ਕਾਰੋਬਾਰੀਆਂ ਨੇ ਮਨਮਰਜ਼ੀ ਨਾਲ ਕੀਤੀ ਸ਼ਰਾਬ ਮਹਿੰਗੀ

ਤਲਵਾੜਾ ਸਰਕਲ ਦੇ ਸ਼ਰਾਬ ਕਾਰੋਬਾਰੀਆਂ ਨੇ ਮਨਮਰਜ਼ੀ ਨਾਲ ਕੀਤੀ ਸ਼ਰਾਬ ਮਹਿੰਗੀ

ਦੇਸੀ ਮਗਰ 50 ਤੇ ਅੰਗ੍ਰੇਜ਼ੀ ਸ਼ਰਾਬ ਮਗਰ ਵਧਾਇਆ 100 ਰੁਪਿਆ

ਤਲਵਾੜਾ/ ਸੌਨੂੰ ਥਾਪਰ : ਸੂਬੇ ਅੰਦਰ ਸਰਦਾਰ ਭਗਵੰਤ ਮਾਨ ਸਰਕਾਰ ਬਣਨ ਉਪਰੰਤ ਹੀ ਸ਼ਰਾਬ ਮਾਫੀਆ ਤੇ ਨਕੇਲ ਪਾਉਣ ਦਾ ਕੰਮ ਸ਼ੁਰੂ ਹੋ ਗਿਆ ਸੀ ਅਤੇ ਨਵੀਂ ਐਕਸਾਈਜ਼ ਪੋਲਸੀ ਲਿਆ ਕੇ ਮਾਨ ਸਰਕਾਰ ਨੇ ਜਿੱਥੇ ਸ਼ਰਾਬ ਕਾਰੋਬਾਰੀਆਂ ਵਲੋਂ ਮਨਮਰਜ਼ੀ ਨਾਲ ਵਧਾਇਆਂ ਗਇਆਂ ਕੀਮਤਾਂ ਤੇ ਨੱਥ ਪਾਉਣ ਦਾ ਕੰਮ ਕੀਤਾ ਸੀ। ਉੱਥੇ ਹੀ ਮਾਨ ਸਰਕਾਰ ਨੇ ਇਮਾਨਦਾਰ ਨਿਤੀ ਨਾਲ ਸ਼ਰਾਬ ਦੇ ਕਾਰੋਬਾਰ ਵਿੱਚੋਂ ਮਿਲ ਰਹੇ ਟੈਕਸ ਨਾਲ ਖਜ਼ਾਨਾ ਭਰਣ ਅਤੇ ਲੋਕ ਹਿਤੈਸ਼ੀ ਕੰਮਾ ਨੂੰ ਅਗਾਂਹ ਵਧਾਉਣ ਦਾ ਕੰਮ ਸਰਕਾਰ ਬਣਨ ਉਪਰੰਤ ਹੀ ਸ਼ੁਰੂ ਕਰ ਦੀਤਾ ਸੀ ਜੋ ਸ਼ਲਾਘਾ ਯੋਗ ਹੈ। 

ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਨੌਜਵਾਨ ਆਗੂ ਰਾਹੁਲ ਡਡਵਾਲ ਨੇ ਕਰਦੇ ਹੋਏ ਦੱਸਿਆ ਕਿ ਜਿੱਥੇ ਮਾਨ ਸਰਕਾਰ ਚੋਣਾ ਦੌਰਾਨ ਦਿੱਤੇ ਹਰ ਲਿਖਤ ਵਾਦੇ ਤੇ ਖਰਾ ਉਤੱਰ ਰਹੀ ਹੈ। ਉੱਥੇ ਹੀ ਤਲਵਾੜਾ ਦੇ ਸ਼ਰਾਬ ਕਾਰੋਬਾਰੀ ਸਰਕਾਰ ਤੇ ਵਿਭਾਗ ਵਲੋਂ ਦਿੱਤੀਆਂ ਗਈਆਂ ਲਿਖਿਤ ਹਦਾਇਤਾਂ ਨੂੰ ਟਿੱਚ ਨਾ ਜਾਣਦੇ ਹੋਏ ਆਪਣੀ ਮਨਮਰਜ਼ੀ ਨਾਲ ਸ਼ਰਾਬ ਦਿਆਂ ਕੀਮਤਾਂ ਵਿੱਚ ਸੋਮਵਾਰ ਨੂੰ ਬਿਨਾ ਕਿਸੇ ਸਰਕਾਰੀ ਨੋਟੀਫਿਕੇਸ਼ਨ ਤੋਂ ਬਾਦਾ ਕਰ ਦਿੰਦੇ ਹਨ ਅਤੇ ਤਲਵਾੜਾ ਦੇ ਕਾਰੋਬਾਰੀਆਂ ਵਲੋਂ ਦੇਸੀ ਸ਼ਰਾਬ ਦੀ ਬੋਤਲ ਮਗਰ 50 ਅਤੇ ਅੰਗ੍ਰੇਜ਼ੀ ਸ਼ਰਾਬ ਮਗਰ 100 ਰੁਪਏ ਦੀ ਲੋਕਾਂ ਕੋਲੋਂ ਕਥਿਤ ਨਜਾਇਜ਼ ਵਸੂਲੀ ਕੀਤੀ ਜਾ ਰਹੀ ਹੈ ਜੋ ਜਾਂਚ ਦਾ ਵਿਸ਼ਾ ਹੈ।ਅਤੇ ਉਪਰੋਕਤ ਕੀਤੇ ਗਏ  ਬਾਧੇ ਵਿੱਚ ਵੀ ਸਰਕਾਰ ਨੂੰ ਟੈਕਸ ਵਿੱਚ  ਚੁਨਾ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਪੰਜਾਬ ਸਰਕਾਰ ਤੇ ਖਾਸਕਰਕੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਤਲਵਾੜਾ ਦੇ ਠੇਕਿਆਂ ਦੀ ਹੁਣ ਤੱਕ ਹੋਈ ਸ਼ਰਾਬ ਦੀ ਵੇਚ, ਹਰ ਠੇਕੇ ਵਿੱਚ ਵੇਚੀ ਜਾ ਰਹੀ ਵੱਖ ਵੱਖ ਕੀਮਤਾਂ ਵਿੱਚ ਸ਼ਰਾਬ ਤੇ ਸੋਮਵਾਰ ਤੋਂ ਮਨਮਰਜ਼ੀ ਨਾਲ ਬਦਾਈ ਗਈ ਸ਼ਰਾਬ ਦੀ ਕੀਮਤ ਦੀ ਜਾਂਚ ਬਿਜੀਲੈਂਸ ਤੋਂ ਕਰਵਾਈ ਜਾਵੇ, ਜਿਸ ਨਾਲ ਇਨ੍ਹਾਂ ਸ਼ਰਾਬ ਕਾਰੋਬਾਰੀਆਂ ਦਾ ਕਾਲਾ ਸੱਚ ਸਰਕਾਰ ਮੁਹਰੇ ਜਰੂਰ ਆਵੇਗਾ।

ਇਸ ਸੰਬੰਧ ਵਿੱਚ ਐਕਸਾਈਜ਼ ਇੰਸਪੈਕਟਰ ਮਨਜੀਤ ਕੌਰ ਨੂੰ ਫੋਨ ਲਗਾਇਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਤਲਵਾੜਾ ਦੇ ਸ਼ਰਾਬ ਕਾਰੋਬਾਰੀਆਂ ਵਲੋਂ 10 ਫੀਸਦੀ ਬਾਧੇ ਤੇ ਠੇਕੇਇਆਂ ਨੂੰ ਫ਼ੇਰ ਲੈ ਲਿਆ ਗਿਆ ਹੈ। ਜਦੋਂ ਉਨ੍ਹਾਂ ਨੂੰ ਪੁਛਿਆ ਗਿਆ ਕਿ ਕੀ ਸ਼ਰਾਬ ਕਾਰੋਬਾਰੀਆਂ ਵਲੋਂ 31ਮਾਰਚ ਤੋਂ ਪਹਿਲਾਂ ਕੀਮਤਾਂ ਬਧਾਉਣ ਦਾ ਕੋਈ ਸਰਕਾਰੀ ਨੋਟੀਫਿਕੇਸ਼ਨ ਹੈ। ਤਾਂ ਉਨ੍ਹਾਂ ਨੇ ਜਾਂਚ ਕਰਨ ਉਪਰੰਤ ਦੱਸਣ ਦਾ ਕਹਿਕੇ ਪੱਲਾ ਝਾੜ ਲਿਆ।