ADGP ਲਾਅ ਐਂਡ ਆਰਡਰ ਪੰਜਾਬ ਨੇ ਸੈਂਟਰਲ ਜੇਲ ਦਾ ਕੀਤਾ ਦੌਰਾ, ਦੇਖੋ ਵੀਡਿਓ

ADGP ਲਾਅ ਐਂਡ ਆਰਡਰ ਪੰਜਾਬ ਨੇ ਸੈਂਟਰਲ ਜੇਲ ਦਾ ਕੀਤਾ ਦੌਰਾ, ਦੇਖੋ ਵੀਡਿਓ

ਅੰਮ੍ਰਿਤਸਰ : ਪੰਜਾਬ ਦੀਆਂ ਜੇਲਾਂ ਦੇ ਅੰਦਰ ਦੀ ਸੁਰੱਖਿਆ ਦਾ ਦੋਰਾ ਕਰਨ ਦੇ ਲਈ ਏਡੀਜੀਪੀ ਪੰਜਾਬ ਲਾ ਐਂਡ ਆਰਡਰ ਅਰਪਿਤ ਸ਼ੁਕਲਾ ਅੰਮ੍ਰਿਤਸਰ ਦੀ ਕੇਂਦਰੀ ਜੇਲ ਵਿੱਚ ਪਹੁੰਚੇ। ਇਸ ਦੌਰਾਨ ਡੀਜੀਪੀ ਪੰਜਾਬ ਵੱਲੋਂ ਜੇਲ ਨਹੀਂ ਬਣਾਈ ਕਮੇਟੀ ਦੇ ਨਾਲ ਉਹਨਾਂ ਨੇ ਜੇਲ ਦੇ ਅੰਦਰ ਮੀਟਿੰਗ ਵੀ ਕੀਤੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏਡੀਜੀਪੀ ਹਰਪ੍ਰੀਤ ਸ਼ੁਕਲਾ ਨੇ ਕਿਹਾ ਕਿ ਜੇਲਾਂ ਦੇ ਅੰਦਰ ਦੀਆਂ ਕਮੀਆਂ ਨੂੰ ਕਿਸ ਤਰੀਕੇ ਨਾਲ ਦੂਰ ਕੀਤਾ ਜਾਵੇ, ਉਸ ਨੂੰ ਲੈ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਅਪਰਾਧੀਆਂ ਦਾ ਟਰਾਇਲ ਕਿਸ ਤਰੀਕੇ ਤੇਜ਼ ਦੇ ਨਾਲ ਕਰਕੇ ਦੋਸ਼ੀਆਂ ਨੂੰ ਜਲਦ ਹੀ ਸਜ਼ਾ ਦਵਾਈ ਜਾਵੇ, ਉਸ ਦੇ ਲਈ ਵੀ ਗੱਲਬਾਤ ਕੀਤੀ ਜਾ ਰਹੀ ਹੈ।

ਜੇਲ ਅਧਿਕਾਰੀਆਂ ਦੀ ਬਣੀ ਕਮੇਟੀ ਦੇ ਸੁਝਾਅ ਵੀ ਲਿੱਤੇ ਜਾ ਰਹੇ ਹਨ। ਜੋ ਪੰਜਾਬ ਸਰਕਾਰ ਅਤੇ ਹਾਈਕੋਰਟ ਨੂੰ ਭੇਜੇ ਜਾਣਗੇ। ਅੱਗੇ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਦੀ ਜੇਲ ਦੇ ਵਿੱਚ ਤਾਂ ਜੈਮਰ ਲਗਾ ਚੁੱਕੇ ਹਾਂ, ਹੋਰ ਵੀ ਪੰਜਾਬ ਦੀਆਂ ਜੇਲਾਂ ਵਿੱਚ ਜਲਦ ਜੈਮਰ ਲਗਾਏ ਜਾ ਰਹੇ ਆ ਤਾਂ ਜੋ ਕਿ ਜੇਲ ਦੇ ਅੰਦਰੋਂ ਚੱਲ ਰਹੀਆਂ ਫੋਨ ਨੂੰ ਰੋਕੇ ਜਾ ਸਕਣ ਅਤੇ ਅੱਗੇ ਬੋਲਦੇ ਉਹਨਾਂ ਨੇ ਕਿਹਾ ਕਿ ਜੋ ਜੇਲ ਦੇ ਅੰਦਰੋਂ ਮੋਬਾਇਲ ਮਿਲ ਰਿਹਾ, ਉਸਦੇ ਲਈ ਜੇਲ ਪ੍ਰਸ਼ਾਸਨ ਲਗਾਤਾਰ ਹੀ ਹਰ ਤਰੀਕੇ ਦੀਆਂ ਸੰਭਵ ਕੋਸ਼ਿਸ਼ਾਂ ਕਰ ਰਿਹਾ ਹੈ।