ਪੰਜਾਬ : ਪਾਵਰ ਕਾਮ ਵਿਭਾਗ ਦੇ ਖਿਲਾਫ ਲੋਕਾਂ ਨੇ ਕੀਤਾ ਪ੍ਰਦਰਸ਼ਨ, ਦੇਖੋਂ ਵੀਡਿਓ

ਪੰਜਾਬ : ਪਾਵਰ ਕਾਮ ਵਿਭਾਗ ਦੇ ਖਿਲਾਫ ਲੋਕਾਂ ਨੇ ਕੀਤਾ ਪ੍ਰਦਰਸ਼ਨ, ਦੇਖੋਂ ਵੀਡਿਓ

ਪਠਾਨਕੋਟ: ਜਿਲਾ ਪਠਾਨਕੋਟ ਦੇ ਪਿੰਡ ਜੰਦਰਾਈ ਵਿਖੇ ਅਜੀਬੋ-ਗਰੀਬ ਮਾਮਲਾ ਵੇਖਣ ਨੂੰ ਮਿਲਿਆ। ਜਿੱਥੇ ਪਿੰਡ ਜੰਦਰਾਈ ਵਿਖੇ ਪਾਵਰਕਾਮ ਵਿਵਾਗ ਲੋਕਾਂ ਨਾਲ ਧੱਕਾ ਕਰਦਾ ਹੋਇਆ ਦਿਸ ਰਿਹਾ ਹੈ। ਲੋਕਾਂ ਦਾ ਆਰੋਪ ਹੈ ਕਿ ਬਿਜਲੀ ਵਿਭਾਗ ਵਲੋਂ ਧੱਕੇ ਨਾਲ ਪੰਚਾਇਤ ਦੀ ਵਿਵਾਦਤ ਜਮੀਨ ਤੇ ਬੀਨਾ ਨਿਸ਼ਾਨਦੇਹੀ ਕਰਵਾ ਖੰਬੇ ਲਗਾਏ ਜਾ ਰਹੇ ਨੇ ਜਦ ਕਿ ਅਜਿਹਾ ਨਹੀਂ ਹੋਣਾ ਚਾਹੀਦਾ। ਦੂਜੇ ਪਾਸੇ ਜੱਦ ਪਿੰਡ ਦੇ ਸਰਪੰਚ ਨਾਲ ਗ੍ੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਖੰਬੇ ਸਹੀ ਲਗ ਰਹੇ ਨੇ ਪਰ ਮੌਕੇ ਤੇ ਪਹੁੰਚੇ ਵਿਵਾਗੀ ਅਧਿਕਾਰੀ ਮੀਡੀਆ ਤੋਂ ਬਚਦੇ ਹੋਏ ਨਜ਼ਰ ਆਏ। 

ਇਸ ਸਬੰਧੀ ਜਦ ਪ੍ਰਦਰਸ਼ਨ ਕਰ ਰਹੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜਿਸ ਜਗਾ੍ਹ ਤੇ ਬਿਜਲੀ ਵਿਭਾਗ ਵਲੋਂ ਖੰਬੇ ਲਗਾਏ ਜਾ ਰਹੇ ਹਨ, ਉਹ ਪੰਚਾਇਤ ਦੀ ਵਿਵਾਦਤ ਜਮੀਨ ਹੈ ਜਿਸ ਦੀ ਅਜੇ ਤੱਕ ਸਹੀ ਤਰੀਕੇ ਨਾਲ ਨਿਸ਼ਾਨ ਦੇਹੀ ਨਹੀਂ ਹੋਈ। ਊਨਾ ਕਿਹਾ ਇਸ ਜਮੀਨ ਦੀ ਪਹਿਲੀ ਨਿਸ਼ਾਨਦੇਹੀ 2013 ਅਤੇ ਦੂਸਰੀ ਨਿਸ਼ਾਨਦੇਹੀ 2022 ਚ ਕਰਵਾਈ ਗਈ ਸੀ ਦੋਹਾ ਨਿਸ਼ੰਦੇਹੀਆਂ ਚ 12 ਫੁਟ ਦਾ ਫਰਕ ਦਿਸ ਰਿਹਾ ਹੈ ਜਿਸ ਵਜਾ ਨਾਲ ਅਸੀਂ ਚਾਹੁੰਦੇ ਹਾਂ ਕਿ ਇਸ ਬਾਰ ਮੁੜ ਤੋਂ ਸਹੀ ਤਰੀਕੇ ਨਾਲ ਨਿਸ਼ਾਨਦੇਹੀ ਕਾਰਵਾਈ ਜਾਵੇ ਅਤੇ ਉਸ ਦੇ ਬਾਅਦ ਖੰਬੇ ਲਗਾਏ ਜਾਣ ਤਾਂ ਜੋ ਕਿਸੇ ਦੀ ਮਾਲਕੀ ਜਮੀਨ ਤੇ ਖੰਬੇ ਨਾ ਲਗੇ। 

ਇਸ ਸਬੰਧੀ ਸਰਪੰਚ ਦੇ ਪਤੀ ਨੇ ਕਿਹਾ ਕਿ ਰਸਤੇ ਦਾ ਕੋਈ ਵੀ ਵਿਵਾਦ ਨਹੀਂ ਹੈ ਪਰ ਕੁਝ ਲੋਕਾਂ ਵਲੋਂ ਫੇਰ ਵੀ ਆਪਣਾ ਇਤਰਾਜ ਜਾਹਰ ਕੀਤਾ ਜਾ ਰਿਹਾ ਹੈ। ਜੇਕਰ ਕਿਸੇ ਨੂੰ ਇਤਰਾਜ ਹੈ ਤਾਂ ਉਹ ਆਪਣੀ ਜਮੀਨ ਦੀ ਨਿਸ਼ਾਨਦੇਹੀ ਕਰਵਾ ਸਕਦਾ ਹੈ ਪੰਚਾਇਤੀ ਜਮੀਨ ਦੀ ਨਿਸ਼ਾਨਦੇਹੀ ਕੀਤੀ ਜਾ ਚੁੱਕੀ ਹੈ।