ਪੰਜਾਬ: ਵਿਧਾਇਕ ਸੁਖਪਾਲ ਸਿੰਘ ਖਹਿਰਾ ਡਰੱਗ ਕੇਸ ਵਿਚ ਅਦਾਲਤ ਪੁੱਜੇ, ਦੇਖੋ ਵੀਡੀਓ

ਪੰਜਾਬ: ਵਿਧਾਇਕ ਸੁਖਪਾਲ ਸਿੰਘ ਖਹਿਰਾ ਡਰੱਗ ਕੇਸ ਵਿਚ ਅਦਾਲਤ ਪੁੱਜੇ, ਦੇਖੋ ਵੀਡੀਓ

ਫ਼ਾਜ਼ਿਲਕਾ: ਕਾਂਗਰਸ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਡਰੱਗ ਕੇਸ ਦੇ ਮਾਮਲੇ ਚ ਅਜ ਅਦਾਲਤ ਪੁੱਜੇ। ਪਿਛਲੇ ਦਿਨੀਂ ਪੁਲਿਸ ਨੇ ਇਸ ਮਾਮਲੇ ਵਿਚ ਅਦਾਲਤ ' ਚ ਚਲਾਨ ਪੇਸ਼ ਕੀਤਾ ਸੀ। ਅਦਾਲਤ ਨੇ ਸੁੱਖਪਾਲ ਸਿੰਘ ਖਹਿਰਾ ਨੂੰ ਨੋਟਿਸ ਜਾਰੀ ਕੀਤਾ ਸੀ। ਜਿਸ ਕਾਰਨ ਉਹ ਅਦਾਲਤ ਵਿੱਚ ਪੇਸ਼ ਹੋਏ ਅਤੇ ਚਲਾਨ ਦੀ ਕਾਪੀ ਹਾਸਿਲ ਕੀਤੀ। ਅਦਾਲਤ  ਇਸ ਮਾਮਲੇ ਚ ਅਗਲੀ ਸੁਣਵਾਈ 31 ਜਨਵਰੀ ਨੂੰ ਕਰੇਗੀ। ਇਸ ਦੌਰਾਨ ਸੁੱਖਪਾਲ ਸਿੰਘ ਖਹਿਰਾ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਨਾਲ ਮੁਲਾਕਾਤ ਕੀਤੀ ਅਤੇ ਮੀਡੀਆ ਦੇ ਰੁਬਰੂ ਹੋਏ।

ਸੁੱਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧੇ ਤੇ ਭਾਨੇ , ਸਿੱਧੂ ਦੇ ਮਾਮਲੇ ਵਿਚ ਉਨ੍ਹਾਂ ਨੇ ਕਿਹਾ ਕਿ ਉਹ ਅਦਾਲਤ ਵਿਚ ਕੇਸ ਚਲਨ ਕਾਰਨ ਕੇਸ ਦੇ ਸੰਬੰਧੀ  ਕੁੱਝ ਨਹੀਂ ਬੋਲ ਸੱਕਦੇ ਹਨ। ਪਰ ਉਹ ਇਸ ਮਾਮਲੇ ਵਿਚ ਬੇਗੁਨਾਹ ਸਾਬਿਤ ਹੋਣਗੇ। ਉਨ੍ਹਾਂ ਨੇ ਕਿਹਾ ਕਿ ਆਪ ਅਤੇ ਕਾਂਗਰਸ ਦਾ ਪੰਜਾਬ ਵਿਚ ਗਠਜੋੜ ਨਹੀਂ ਹੋਵੇਗਾ। ਜਿਸ ਦੇ ਸੰਕੇਤ ਮਿਲ ਰਹੇ ਹਨ।  ਜੌ ਸਰਕਾਰ ਮੁਖਤਿਆਰ ਅੰਸਾਰੀ ਦੇ ਮਾਮਲੇ ਵਿਚ 55 ਲੱਖ ਰੂਪਏ ਵਾਪਿਸ ਲਿਆਉਣ ਦੀ ਗੱਲ ਕਰ ਰਹੀ ਸੀ। ਉਸਨੇ ਦੋ ਸੋ ਵਕੀਲਾਂ ਦੀ ਫੌਜ਼ ਨੂੰ ਉਨ੍ਹਾਂ ਦੇ ਖ਼ਿਲਾਫ ਅਦਾਲਤ ਵਿਚ ਖੜਾ ਕਰ ਦਿੱਤਾ। ਜਿਸ ਤੇ 4 ਤੋਂ 5 ਕਰੌੜ ਰੁਪਏ ਦਾ ਖ਼ਰਚ ਆਈਆ ਹੈ ।