ਪੰਜਾਬ : 4 ਸਾਲ ਪਹਿਲਾਂ ਲਾਪਤਾ ਹੋਈਆ ਪੁੱਤਰ ਜੰਮੂ ਤੋਂ ਲਭ ਪਰਿਵਾਰ ਨਾਲ ਮਿਲਾਇਆ, ਦੇਖੋ ਵੀਡਿਓ

ਪੰਜਾਬ : 4 ਸਾਲ ਪਹਿਲਾਂ ਲਾਪਤਾ ਹੋਈਆ ਪੁੱਤਰ ਜੰਮੂ ਤੋਂ ਲਭ ਪਰਿਵਾਰ ਨਾਲ ਮਿਲਾਇਆ, ਦੇਖੋ ਵੀਡਿਓ

ਪੁੱਤਰ ਨੂੰ ਮਰਿਆਂ ਸਮਝ ਛੱਡ ਚੁਕੇ ਸੀ ਮਿਲਨ ਦੀ ਆਸ

ਧਾਰੀਵਾਲ : ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦਾ ਨੌਜਵਾਨ ਬਾਊ ਜੌ 4 ਸਾਲ ਪਹਿਲਾ ਘਰ ਤੋਂ ਮਾਤਾ ਰਾਣੀ ਤੇ ਮੱਥਾ ਟੇਕਣ ਲਈ ਗਿਆ ਸੀ ਪਰ ਮੂੜ੍ਹ ਘਰ ਵਾਪਿਸ ਨਹੀਂ ਪਰਤਿਆ। ਕਾਫੀ ਲਮਾਂ ਸਮਾਂ ਭਾਲ ਕਰਨ ਤੋਂ ਬਾਅਦ ਆਖਿਰ ਪਰਿਵਾਰ ਨੇ ਮਨ ਤੇ ਪੱਥਰ ਰੱਖ ਇਹ ਸੋਚ ਲਿਆ ਕਿ ਉਹਨਾਂ ਦਾ ਪੁੱਤਰ ਸ਼ਾਇਦ ਇਸ ਦੁਨੀਆਂ ਵਿੱਚ ਨਹੀਂ ਰਿਹਾਂ ਅਤੇ ਉਹਨਾਂ ਨੂੰ ਕਦੀ ਵਾਪਿਸ ਨਹੀਂ ਮਿਲੇਗਾ। ਪੁੱਤਰ ਦੇ ਵਿਯੋਗ ਵਿੱਚ ਇਸ ਨੌਜਵਾਨ ਦੀ ਮਾਤਾ ਇਸ ਦੁਨੀਆਂ ਤੋਂ ਚੱਲੀ ਗਈ ਅਤੇ ਪੁੱਤਰ ਦੇ ਵਿਯੋਗ ਵਿੱਚ ਪਿੱਤਾ ਵੀ ਦਿਮਾਗੀ ਪ੍ਰੇਸ਼ਾਨ ਹੋ ਗਿਆ। ਆਖਿਰ ਕਰੀਬ 4 ਸਾਲ ਬਾਅਦ ਦੀਨਾਨਗਰ ਦੀ ਸਰਬੱਤ ਦਾ ਭਲਾ ਸੁਸਾਇਟੀ ਨੇ ਇੱਸ ਨੌਜਵਾਨ ਨੂੰ ਜੰਮੂ ਤੋਂ ਬਰਾਮਦ ਕੀਤਾ ਹੈ ਜਿਸਨੂੰ ਕਿੱਸੇ ਸਾਬਕਾ ਫੌਜੀ ਨੇ ਘਰ ਵਿੱਚ ਬੰਦੀ ਬਣਾ ਕੇ ਰੱਖਿਆ ਸੀ ਅਤੇ ਉਸਤੋਂ ਜ਼ਬਰੀ ਕੰਮ ਲਿਆ ਜਾਂ ਰਿਹਾਂ ਸੀ। ਆਖਿਰ 4 ਸਾਲ ਬਾਅਦ ਸਰਬੱਤ ਦਾ ਭਲਾ ਸੁਸਾਇਟੀ ਨੇ ਇਸ ਨੌਜਵਾਨ ਨੂੰ ਪਰਿਵਾਰ ਨਾਲ ਮਿਲਾਇਆ ਅੱਤੇ ਆਪਣੇ ਪੁੱਤਰ ਨੂੰ ਜਿਉਂਦਾ ਦੇਖ ਪਿਉ ਭੁੱਭਾ ਮਾਰ ਰੋਇਆ ਅੱਤੇ ਸੰਸਥਾਂ ਦੇ ਮੈਬਰਾਂ ਦਾ ਧੰਨਵਾਦ ਕੀਤਾ।

ਸਰਬਤ ਦਾ ਭਲਾ ਸੁਸਾਇਟੀ ਦੇ ਪ੍ਰਧਾਨ ਬਚਿੱਤਰ ਸਿੰਘ ਬਿੱਕਾ ਨੇ ਦੱਸਿਆ ਕਿ ਬਾਊ ਦੀ ਇਕ ਵੀਡੀਓ ਜੰਮੂ ਤੋਂ ਵਾਇਰਲ ਹੋਈ ਸੀ ਜਿਸ ਨੂੰ ਵੇਖ ਕੇ ਇਨ੍ਹਾਂ ਨੂੰ ਬਾਊ ਬਾਰੇ ਪਤਾ ਲੱਗਿਆ। ਵਿਡੀਉ ਵਿੱਚ ਦੱਸਿਆ ਗਿਆ ਸੀ ਕਿ ਸਾਬਕਾ ਫੌਜੀ ਜਦੋਂ ਵੀ ਘਰੋਂ ਬਾਹਰ ਜਾਂਦਾ ਸੀ ਬਾਊ ਨੂੰ ਤਾਲਾ ਲਾ ਕੇ ਅੰਦਰ ਹੀ ਬੰਦ ਕਰ ਜਾਂਦਾ ਸੀ। ਵੀਡੀਓ ਦੇਖਣ ਤੋਂ ਬਾਅਦ ਉਹਨਾਂ ਨੇ ਘੋਖ-ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਬਾਊ ਧਾਰੀਵਾਲ ਦਾ ਰਹਿਣ ਵਾਲਾ ਹੈ ਅਤੇ ਚਾਰ ਸਾਲ ਪਹਿਲਾਂ ਪਰਿਵਾਰ ਤੋਂ ਵਿਛੜ ਗਿਆ ਸੀ। ਜਦੋਂ ਜੰਮੂ ਜਾ ਕੇ ਪੁਲਿਸ ਦੀ ਸਹਾਇਤਾ ਨਾਲ ਸਾਬਕਾ ਫੌਜੀ ਦੀ ਕੈਦ ਤੋਂ ਉਸ ਨੂੰ ਛੁਡਵਾਇਆ ਗਿਆ ਤਾਂ ਉਸ ਦੇ ਪੈਰ ਗਲ਼ ਚੁੱਕੇ ਸਨ ਅਤੇ ਹੱਥਾਂ ਦਾ ਵੀ ਬੁਰਾ ਹਾਲ ਸੀ, ਸ਼ਰੀਰ ਤੇ ਕਈ ਚੋਟਾਂ ਦੇ ਨਿਸ਼ਾਨ ਸਨ। ਹੁਣ ਉਸ ਨੂੰ ਉਸ ਦੇ ਪਰਿਵਾਰ ਨਾਲ ਮਿਲਾ ਦਿੱਤਾ ਗਿਆ ਹੈ ਅਤੇ ਉਸ ਨੂੰ ਦੋ ਸਾਲ ਕੈਦੀ ਬਣਾ ਕੇ ਰੱਖਣ ਵਾਲੇ ਅਤੇ ਕੰਮ ਲੈਣ ਵਾਲੇ ਕੋਲੋਂ ਮੁਆਵਜਾ ਦੁਆਉਣ ਦੀ ਕੋਸ਼ਿਸ਼ ਵੀ ਕੀਤੀ ਜਾਵੇਗੀ।

ਉਥੇ ਹੀ ਬਾਊ ਦੇ ਪਿਤਾ ਅਤੇ ਚਚੇਰੇ ਭਰਾ ਨੇ ਦੱਸਿਆ ਕਿ ਬਾਊ ਲਗਭਗ 4 ਸਾਲ ਪਹਿਲਾਂ ਵੈਸ਼ਨੋ ਦੇਵੀ ਗਿਆ ਸੀ ਪਰ ਵਾਪਸ ਨਹੀਂ ਪਰਤਿਆ। ਪਰਿਵਾਰ ਵੱਲੋਂ ਉਸ ਦੀ ਬਹੁਤ ਭਾਲ ਕੀਤੀ ਗਈ ਅਤੇ ਹੁਣ ਉਸਦੇ ਮਿਲਣ ਦੀ ਆਸ ਛੱਡ ਦਿੱਤੀ ਗਈ ਸੀ। ਉਸ ਦੀ ਮਾਤਾ ਉਸ ਦੇ ਗ਼ਮ ਵਿੱਚ ਹੀ ਦੁਨੀਆਂ ਤੋਂ ਤੁਰ ਗਈ ਪਿਤਾ ਵੀ ਦਿਮਾਗੀ ਤੌਰ ਤੇ ਪ੍ਰੇਸ਼ਾਨ ਰਹਿਣ ਲੱਗ ਪਿਆ। ਸਰਬਤ ਦਾ ਭਲਾ ਸੁਸਾਇਟੀ ਦੇ ਯਤਨਾਂ ਸਦਕਾ ਹੁਣ ਬਾਊ ਆਪਣੇ ਘਰ ਵਾਪਸ ਆ ਗਿਆ ਹੈ ਅਤੇ ਪਰਿਵਾਰ ਵਾਲਿਆਂ ਨੂੰ ਮਿਲ ਕੇ ਬਹੁਤ ਖੁਸ਼ ਹੈ। ਇਸ ਦੇ ਲਈ ਸਰਬੱਤ ਦਾ ਭਲਾ ਸੁਸਾਇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ