ਪੰਜਾਬ : ਪ੍ਰਿਆ ਖਹਿਰਾ ਫੇਜ਼-11 ਥਾਣੇ ਵਿੱਚ ਟਰੇਨੀ ਡੀਐਸਪੀ ਵਜੋਂ ਹੋਈ ਸ਼ਾਮਲ, ਦੇਖੋ ਵੀਡਿਓ 

ਪੰਜਾਬ : ਪ੍ਰਿਆ ਖਹਿਰਾ ਫੇਜ਼-11 ਥਾਣੇ ਵਿੱਚ ਟਰੇਨੀ ਡੀਐਸਪੀ ਵਜੋਂ ਹੋਈ ਸ਼ਾਮਲ, ਦੇਖੋ ਵੀਡਿਓ 

ਮੋਹਾਲੀ: ਪ੍ਰਿਆ ਖਹਿਰਾ ਨੇ ਮੋਹਾਲੀ ਫੇਜ਼-11 ਥਾਣੇ ਵਿੱਚ ਬਤੌਰ ਟਰੇਨੀ ਡੀਐਸਪੀ ਵਜੋਂ ਸ਼ਾਮਲ ਹੋਈ। ਅੱਜ ਟਰੇਨੀ ਡੀ.ਐਸ.ਪੀ. ਨੇ ਕਿਹਾ ਕਿ ਉਹ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਫੇਜ਼-11 ਵਿੱਚ ਨਸ਼ਿਆਂ, ਅਪਰਾਧ ਅਤੇ ਇਮੀਗ੍ਰੇਸ਼ਨ ਨੂੰ ਨੱਥ ਪਾਉਣ ਲਈ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੀਆਂ ਖਾਸਕਰ ਔਰਤਾਂ ਨੂੰ ਪੂਰਾ ਇਨਸਾਫ਼ ਦਿੱਤਾ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਇਹ ਮਹਿਸੂਸ ਨਾ ਹੋਵੇ ਕਿ ਉਨ੍ਹਾਂ ਦਾ ਥਾਣੇ ਵਿੱਚ ਕੋਈ ਕੰਮ ਨਹੀਂ ਹੈ। ਟਰੇਨੀ ਡੀ.ਐਸ.ਪੀ. ਨੇ ਕਿਹਾ ਕਿ ਐਸਐਸਪੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਅਪਰਾਧ ਅਤੇ ਨਸ਼ਿਆਂ ਦੇ ਕਾਰੋਬਾਰ ਨੂੰ ਖਤਮ ਕਰਨ ਲਈ ਲੋਕਾਂ ਦੇ ਸਹਿਯੋਗ ਦੀ ਵੀ ਲੋੜ ਹੈ।