ਪੰਜਾਬ: 15 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਪਲਾਂਟ ਦੀ ਕੀਤੀ ਸ਼ੁਰੂਆਤ, ਦੇਖੋ ਵੀਡਿਓ

ਪੰਜਾਬ: 15 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਪਲਾਂਟ ਦੀ ਕੀਤੀ ਸ਼ੁਰੂਆਤ, ਦੇਖੋ ਵੀਡਿਓ

ਲੁਧਿਆਣਾ:  ਅੱਜ ਵੇਰਕਾ ਮਿਲਕਫੈਡ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਵੱਲੋਂ ਸਾਂਝੇ ਤੌਰ ਤੇ ਡੈਰੀ ਪ੍ਰੋਡਕਟ ਇਨੋਵੇਸ਼ਨ ਅਤੇ ਇੰਟਰਪ੍ਰੀਨੋਰਲ ਟ੍ਰੇਨਿੰਗ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ। 15 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਪਲਾਂਟ ਦਾ ਉਦਘਾਟਨ ਅੱਜ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਇੰਦਰਜੀਤ ਸਿੰਘ ਅਤੇ ਮਿਲਕਫੈਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਵੱਲੋਂ ਕੀਤਾ ਗਿਆ ਹੈ। ਇਸ ਪਲਾਂਟ ਦੇ ਨਾਲ ਯੂਨੀਵਰਸਿਟੀ ਦੇ ਵਿੱਚ ਪੜ੍ਨ ਵਾਲੇ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਤੌਰ ਤੇ ਜਾਣਕਾਰੀ ਮੁਹਈਆ ਹੋ ਸਕੇਗੀ। ਇਸ ਦੇ ਨਾਲ ਹੀ ਯੂਨੀਵਰਸਿਟੀ ਦੇ ਵਿੱਚ ਡਿਗਰੀਆਂ ਲੈਣ ਵਾਲੇ ਵਿਦਿਆਰਥੀਆਂ ਨੂੰ ਨੌਕਰੀ ਮਿਲਣ ਦੇ ਵਿੱਚ ਵੀ ਆਸਾਨੀ ਹੋਵੇਗੀ। 

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਕਿਹਾ ਕਿ ਸਾਡੇ ਵਿਦਿਆਰਥੀ ਜੋ ਕਿ ਡੈਰੀ ਫਾਰਮਿੰਗ ਦੀ ਪੜ੍ਹਾਈ ਕਰਦੇ ਹਨ ਉਹਨਾਂ ਨੂੰ ਵੇਰਕਾ ਵੱਲੋਂ ਨੌਕਰੀਆਂ ਦਿੱਤੀਆਂ ਜਾਂਦੀਆਂ ਹਨ। ਪਿਛਲੇ ਸਾਲ ਵੀ 22 ਦੇ ਕਰੀਬ ਨੌਜਵਾਨਾਂ ਨੂੰ ਨੌਕਰੀ ਮਿਲੀ ਸੀ ਅਤੇ ਇਸ ਲਈ ਉਹਨਾਂ ਲਈ ਹੁਣ ਇਹ ਇੱਕ ਸੈਂਟਰ ਖੋਲਿਆ ਗਿਆ ਹੈ ਜਿਸ ਨਾਲ ਉਹ ਪ੍ਰੈਕਟੀਕਲ ਜਾਣਕਾਰੀ ਲੈ ਸਕਣਗੇ। ਇਸ ਤੋਂ ਇਲਾਵਾ ਚੇਅਰਮੈਨ ਨੇ ਦੱਸਿਆ ਕਿ ਵੇਰਕਾ ਨੂੰ ਹੋਰ ਪ੍ਰਫੁੱਲਿਤ ਕਰਨ ਦੇ ਲਈ 2027 ਤੱਕ 15 ਹਜਾਰ ਕਰੋੜ ਰੁਪਏ ਤੱਕ ਵਪਾਰ ਨੂੰ ਲੈ ਜਾਣ ਦਾ ਟੀਚਾ ਹੈ, ਉਹਨਾਂ ਕਿਹਾ ਕਿ ਪਹਿਲਾਂ 4500 ਕਰੋੜ ਤੇ ਸੀ ਜਿਸ ਤੋਂ ਬਾਅਦ ਸਾਰੇ ਅਧਿਕਾਰੀਆਂ ਦੀ ਮਿਹਨਤ ਸਦਕਾ ਇਸ ਨੂੰ 6000 ਕਰੋੜ ਤੇ ਲਿਜਾ ਚੁੱਕੇ ਹਨ। ਉਹਨਾਂ ਕਿਹਾ ਕਿ ਪੰਜਾਬ ਦੁੱਧ ਦੇ ਉਤਪਾਦਨ ਦੇ ਵਿੱਚ ਦੇਸ਼ ਸਭ ਤੋਂ ਪਹਿਲਾਂ ਹੀ ਮੋਹਰੀ ਹੈ ਅਸੀਂ ਇਸ ਖੇਤਰ ਦੇ ਵਿੱਚ ਹੋਰ ਕੰਮ ਕਰ ਰਹੇ ਹਨ ਸਾਡਾ ਮੁੱਖ ਮਕਸਦ ਡੈਰੀ ਦੇ ਪ੍ਰੋਡਕਟ ਬਣਾਉਣ ਤੇ ਹੈ ਜਿਸ ਦੀ ਡਿਮਾਂਡ ਲਗਾਤਾਰ ਵੱਧ ਰਹੀ ਹੈ।