ਪੰਜਾਬ : ਗੈਰਕਨੂੰਨੀ ਮਾਈਨਿੰਗ ਨੂੰ ਲੈ ਕੇ ਕਿਸਾਨਾਂ ਨੇ ਸਰਕਾਰ ਨੂੰ ਦਿੱਤਾ ਅਲਟੀਮੇਟਮ, ਦੇਖੋ ਵੀਡੀਓ

ਪੰਜਾਬ : ਗੈਰਕਨੂੰਨੀ ਮਾਈਨਿੰਗ ਨੂੰ ਲੈ ਕੇ ਕਿਸਾਨਾਂ ਨੇ ਸਰਕਾਰ ਨੂੰ ਦਿੱਤਾ ਅਲਟੀਮੇਟਮ, ਦੇਖੋ ਵੀਡੀਓ

ਅਨੰਦਪੁਰ ਸਾਹਿਬ/ਸੰਦੀਪ ਸ਼ਰਮਾ : ਨੂਰਪੁਰ ਬੇਦੀ ਬਲਾਕ ਦੇ ਪਿੰਡ ਹੀਰ ਪੁਰ ਵਿਖੇ ਸੌ ਤੋਂ ਵੱਧ ਘਰੇਲੂ ਅਤੇ ਖੇਤੀਬਾੜੀ ਦੇ ਪਾਣੀ ਵਾਲੇ ਬੋਰ ਫੇਲ੍ਹ ਹੋਣ ਕਾਰਨ ਪੰਜਾਬ ਵਿੱਚ ਪੈਦਾ ਹੋ ਰਹੀ ਜਲ ਤਰਾਸਦੀ ਦੀ ਚਿੰਤਾਜਨਕ ਤਸਵੀਰ ਸਾਹਮਣੇ ਆਈ ਹੈ। ਇਸ ਪਿੰਡ ਤੋਂ ਸਿਰਫ ਇੱਕ ਕਿਲੋਮੀਟਰ ਦੀ ਦੂਰੀ ਤੇ ਪੈਂਦੇ ਦਰਿਆ ਕਿਨਾਰੇ ਧੜੱਲੇ ਨਾਲ ਹੋ ਰਹੀ ਗੈਰਕਨੂੰਨੀ ਮਾਈਨਿੰਗ ਨੂੰ ਪਿੰਡ ਵਾਸੀਆਂ ਨੇ ਪੀਣ ਵਾਲੇ ਪਾਣੀ ਦੇ ਬੋਰਾ ਦੇ ਫੇਲ ਹੋਣ ਦਾ ਦਾ ਜ਼ਿਮੇੰਦਾਰ ਠਹਿਰਾਇਆ। ਹੀਰਪੁਰ ਪਿੰਡ ਵਿਚ ਬੋਰਾਂ ਦੇ ਪਾਣੀ ਛੱਡਣ ਕਾਰਨ ਕਿਸਾਨਾਂ ਦੀਆ ਫਸਲਾਂ ਉੱਤੇ ਖੇਤੀ ਸੰਕਟ ਮੰਡਰਾ ਗਿਆ ਹੈ। ਪੀੜਤ ਕਿਸਾਨਾਂ ਨੇ ਪੱਤਰਕਾਰਾਂ ਨੂੰ ਧਰਾਤਲ ਉੱਤੇ ਫੇਲ ਹੋਏ ਪਾਣੀ ਦੇ ਬੋਰਾਂ ਨੂੰ ਇਜਣਾ ਰਾਹੀਂ ਸਟਾਟ ਕਰਕੇ ਪਾਣੀ ਨਾ ਆਉਣ ਦਾ ਪੂਰਾ ਮਾਮਲਾ ਜੱਗ ਜਾਹਿਰ ਕੀਤਾ। ਉਹਨਾਂ ਦੱਸਿਆ ਕਿ ਸਾਡਾ ਪਿੰਡ ਦਰਿਆ ਤੋਂ ਸਿਰਫ ਇੱਕ ਕਿਲੋਮੀਟਰ ਦੂਰੀ ਤੇ ਹੈ ਤੇ ਕੁਝ ਸਾਲ ਪਹਿਲਾਂ ਸਾਨੂੰ ਨਲਕਿਆਂ ਅਤੇ ਬੋਰਾ ਰਾਹੀਂ ਸਿਰਫ 15 ਤੋਂ 20 ਫੁੱਟ ਤੇ ਹੀ ਪਾਣੀ ਮਿਲ ਜਾਂਦਾ ਸੀ।

ਪਰ ਹੁਣ ਸਾਡੇ ਲੱਗਭਗ ਸਾਰੇ ਬੋਰ ਫੇਲ੍ਹ ਹੋ ਗਏ ਹਨ। ਉਹਨਾਂ ਨੇ ਕਿਹਾ ਕਿ ਹੁਣ 10 ਦੇ ਕਰੀਬ ਲੋਕਾਂ ਨੇ ਵੱਧ ਡੂੰਘਾਈ ਦੇ ਬੋਰ ਕਰਾਉਣੇ ਸ਼ੁਰੂ ਕੀਤੇ ਹਨ। ਜਿਹਨਾਂ ਦਾ ਲੱਖਾਂ ਰੁਪਏ ਖਰਚ ਆ ਰਿਹਾ ਹੈ, ਜਦਕਿ ਪਿੰਡ ਦੇ ਜਿਆਦਾਤਰ ਗਰੀਬ ਤੇ ਮੱਧ ਵਰਗੀ ਕਿਸਾਨ ਬੋਰ ਕਰਨ ਵਿੱਚ ਅਸਮਰਥ ਹਨ। ਕਿਸਾਨਾਂ ਨੇ ਕਿਹਾ ਕਿ ਸਾਨੂੰ ਖੇਤੀ ਦੇ ਨਾਲ ਨਾਲ ਨਾਲ ਘਰਾਂ ਵਿੱਚ ਰੱਖੇ ਹੋਏ ਪਸ਼ੂਆਂ ਦੇ ਪੀਣ ਵਾਲੇ ਪਾਣੀ ਦੇ ਲਈ ਚਾਰਾਜੋਈ ਕਰਨੀ ਪੈ ਰਹੀ ਹੈ। ਉਹਨਾਂ ਨੇ ਕਿਹਾ ਕਿ ਕੁੱਲ ਮਿਲਾ ਕੇ ਲੱਗਭਗ ਪੂਰਾ ਹੀਰਪੁਰ ਪਿੰਡ ਸਥਾਨਕ ਵਾਟਰ ਸਪਲਾਈ ਉੱਤੇ ਨਿਰਭਰ ਹੋ ਕੇ ਰਹਿ ਗਿਆ ਹੈ। ਜੋ ਕਿ ਪਿੰਡ ਦੇ ਲੋਕਾਂ ਨੂੰ ਪਾਣੀ ਦੀ ਭਰਪਾਈ ਕਰਾਉਣ ਲਈ ਨਾਕਾਫੀ ਜਾਪ ਰਿਹਾ ਹੈ। ਕਿਉਂਕਿ ਖੇਤੀ ਅਤੇ ਦੁੱਧ ਤੇ ਨਿਰਭਰ ਪਿੰਡ ਦੇ ਹਰ ਘਰ ਵਿਚ ਲਗਭਗ ਦਰਜਨਾਂ ਪਸ਼ੂ ਹਨ। ਅੱਜ ਪੂਰੇ ਮਾਮਲੇ ਨੂੰ ਲੈ ਕੇ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਤੇ ਦਿਲਬਾਗ ਸਿੰਘ ਹੀਰ ਪੁਰ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਨੂੰ ਇਲਾਕੇ ਵਿੱਚ ਚੱਲਦੀ ਗੈਰਕਨੂੰਨੀ ਮਾਈਨਿੰਗ ਤੇ ਰੋਕ ਲਗਾਉਣ ਲਈ ਇਕ ਮਹੀਨੇ ਦਾ ਅਲਟੀਮੇਟਮ ਦਿੱਤਾ ਹੈ।

ਜਿਸ ਤੋਂ ਬਾਅਦ ਪੀੜਤ ਪਿੰਡਾਂ ਦੇ ਲੋਕ ਨੇ ਸੜਕਾਂ ਤੋਂ ਲੈ ਕੇ ਹਾਈ ਕੋਰਟ ਤੱਕ ਗ਼ੈਰਕਾਨੂੰਨੀ ਮਾਈਨਿੰਗ ਦਾ ਧੰਦਾ ਬੰਦ ਕਰਾਉਣ ਦੇ ਲਈ ਲਾਮਬੰਦ ਹੋਣ ਦਾ ਐਲਾਨ ਕੀਤਾ ਹੈ। ਪਿੰਡ ਹੀਰਪੁਰ ਵਿਖੇ ਇਕੱਠ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤ ਕਿਸਾਨਾਂ ਦਿਲਬਾਗ ਸਿੰਘ, ਸ਼ਿੰਗਾਰਾ ਸਿੰਘ,ਬਖਤਾਵਰ ਸਿੰਘ, ਸੁਰਿੰਦਰ ਸਿੰਘ ਆਦਿ ਨੇ ਦੱਸਿਆ ਕਿ ਦਿਨੋ ਦਿਨ ਉਹਨਾਂ ਦੇ ਪਿੰਡ ਵੱਲ ਵਧ ਰਹੀ ਗੈਰ ਕਾਨੂੰਨੀ ਮਾਈਨਿੰਗ ਕਾਰਨ ਇਹ ਸਾਰੇ ਬੋਰ ਕਰੀਬ ਇਕ ਸਾਲ ਦੌਰਾਨ ਫੇਲ੍ਹ ਹੋਏ ਹਨ।ਇਸ ਗੈਰ-ਕਾਨੂੰਨੀ ਮਾਈਨਿੰਗ ਤੇ ਠੱਲ ਪਾਉਣ ਦੇ ਲਈ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਥਾਨਕ ਪੁਲਸ ਪ੍ਰਸ਼ਾਸਨ ਕੋਈ ਵੀ ਠੋਸ ਕਦਮ ਨਹੀਂ ਚੁੱਕ ਰਿਹਾ। ਉਹਨਾਂ ਨੇ ਭਰੇ ਮਨ ਨਾਲ ਦੱਸਿਆ ਕਿ ਅਸੀਂ ਪੰਜਾਬ ਵਿੱਚ ਬਦਲਾਵ ਦੀ ਆਸ ਰੱਖ ਕੇ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਪਰ ਹੁਣ ਕੋਈ ਵੀ ਸਾਡੀ ਸੁਣਵਾਈ ਨਹੀਂ ਕਰ ਰਿਹਾ।

ਦਿਲਬਾਗ ਸਿੰਘ ਨੇ ਦੱਸਿਆ ਕਿ ਉਹ ਪੂਰੇ ਮਾਮਲੇ ਨੂੰ ਲੈ ਕੇ ਡੀਸੀ ਰੂਪਨਗਰ ਐਸ ਐਸਪੀ ਰੂਪਨਗਰ ਤੇ ਮਾਇਨਗ ਵਿਭਾਗ ਨੂੰ ਸਿਕਾਇਤਾਂ ਦੇ ਚੁੱਕੇ ਹਨ। ਪਰ ਕਿਧਰੇ ਕੋਈ ਸੁਣਵਾਈ ਨਹੀਂ ਹੈ। ਇਥੋਂ ਤਕ ਕਿ ਸੱਤਾਧਾਰੀ ਆਗੂਆਂ  ਨੂੰ ਬਾਰ ਬਾਰ ਵਟਸਐਪ ਮੈਸੇਜ ਭੇਜਣ ਦੇ ਬਾਵਜੂਦ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਗੁੱਸੇ ਵਿੱਚ ਆਏ ਕਿਸਾਨਾਂ ਨੇ ਗ਼ੈਰਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਨੂੰ ਅੱਜ ਦੇ ਜਮਾਨੇ ਦੇ ਧਰਤੀ ਦੇ ਨਾਲ ਧੋਖਾ ਕਰਨ ਵਾਲੇ ਗੰਗੂ ਕਿਹਾ ਤੇ ਹੱਥਾਂ ਵਿੱਚ ਪੰਜਾਬ ਬਚਾਓ, ਪਾਣੀ ਬਚਾਓ, ਹੀਰ ਪਰ ਪਿੰਡ ਬਚਾਓ, ਦੀਆਂ ਤਖ਼ਤੀਆਂ ਚੱਕ ਕੇ ਪੰਜਾਬ ਸਰਕਾਰ ਸਮੇਤ ਜ਼ਿਲ੍ਹਾ ਪ੍ਰਸ਼ਾਸ਼ਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਉੱਥੇ ਪਿੰਡ ਦੇ ਪੀੜਤ ਕਿਸਾਨ ਤੇ ਉਨਾਂ ਦੇ ਪਰਿਵਾਰ ਮੌਜੂਦ ਸਨ।