ਪੰਜਾਬ : ਬਾਬਾ ਕਾਲਾ ਮਹਿਰ ਦਾ ਸਾਲਾਨਾ ਮੇਲਾ ਅੱਜ, ਦੇਖੋ ਵੀਡਿਓ

ਪੰਜਾਬ : ਬਾਬਾ ਕਾਲਾ ਮਹਿਰ ਦਾ ਸਾਲਾਨਾ ਮੇਲਾ ਅੱਜ, ਦੇਖੋ ਵੀਡਿਓ

ਕੋਟਕਪੂਰਾ : ਬਾਬਾ ਕਾਲਾ ਮਹਿਰ ਜੀ, ਬੀੜ ਮਰ੍ਹਾਣਾ ਪਿੰਡ ਬੀੜ ਸਿੱਖਾਂ ਵਾਲਾ ਵਿਖੇ ਲੱਗਣ ਵਾਲਾ ਸਾਲਾਨਾ ਮੇਲਾ 22 ਮਾਰਚ ਨੂੰ ਸਮੂਹ ਸ਼ਰਧਾਲੂਆਂ ਵਲੋਂ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ । ਇਸ ਅਸਥਾਨ ’ ਤੇ ਸਾਰੇ ਗੋਤਾਂ ਦੇ ਲੋਕ ਅਥਾਹ ਸ਼ਰਧਾ ਰੱਖਦੇ ਹਨ, ਪਰ ਸੰਧੂ ਗੋਤੀ ਇਸ ਅਸਥਾਨ ਤੇ ਮਿੱਟੀ ਕੱਢ ਨਤਮਸਤਕ ਹੁੰਦੇ ਹਨ ਤੇ ਨਵ ਵਿਆਹੇ ਜੋੜੇ ਗੰਢਜੋੜ ਕਰਕੇ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਬਾਬਾ ਕਾਲਾ ਮਹਿਰ ਪ੍ਰਬੰਧਕ ਕਮੇਟੀ ਦੇ ਵਲੋਂ ਸੰਗਤ ਲਈ ਚਾਹ ਲੰਗਰ ਤੇ ਪਾਣੀ, ਠਹਿਰਾਓ ਦਾ ਪ੍ਰਬੰਧ ਕੀਤਾ ਗਿਆ ਹੈ । ਮੇਲੇ ' ਚ ਪੰਜਾਬ ਤੋਂ ਇਲਾਵਾ ਰਾਜਸਥਾਨ, ਹਿਮਾਚਲ, ਹਰਿਆਣਾ ਤੇ ਜੰਮੂ ਇਲਾਕਿਆਂ ਤੋਂ ਸ਼ਰਧਾਲੂ ਪੁੱਜਦੇ ਹਨ । ਖਾਸ ਗੱਲ ਇਹ ਹੈ ਇਥੇ ਸ਼ਰਧਾਲੂਆਂ ਵਲੋਂ ਸ਼ਰਾਬ ਚੜਾਈ ਜਾਂਦੀ ਹੈ ਅਤੇ ਪ੍ਰਸ਼ਾਦ ਦੇ ਰੂਪ ਵਿੱਚ ਪੀਤੀ ਜਾਂਦੀ ਹੈ । 

ਸੁਰਿੰਦਰ ਸਿੰਘ ਸਾਬਕਾ ਸਰਪੰਚ ਕਮੇਟੀ ਪ੍ਰਧਾਨ ਨੇ ਦੂਰੋਂ ਦੂਰ ਤੋਂ ਪਹੁੰਚੀ ਸੰਗਤ ਦਾ ਧੰਨਵਾਦ ਕੀਤਾ ਅਤੇ ਆਪਣੇ ਸਮਾਨ ਪਰਸ, ਮੋਬਾਇਲ ਵਗੈਰਾ ਦਾ ਵੀ ਧਿਆਨ ਰੱਖਣ ਲਈ ਕਿਹਾ। ਇਸ ਦਰਸਨ ਸਿੰਘ ਨੇ ਕਿਹਾ ਕਿ ਉਨਾਂ ਦਾ ਨਵਾਂ ਵਿਆਹ ਹੋਇਆ ਹੈ ਇਸ ਲਈ ਉਹ ਇਥੇ ਮੱਥਾ ਟੇਕਣ ਆਏ ਹਨ । ਗੁਰਮੀਤ ਸਿੰਘ ਨੇ ਕਿਹਾ ਮੇਰੀ ਸਾਰੀਆਂ ਮਨੋਕਾਮਨਾਵਾਂ ਇਥੇ ਆ ਕੇ ਪੁਰੀਆ ਹੁੰਦੀਆਂ ਹਨ ।