ਪੰਜਾਬ: ਇਸ ਇਲਾਕੇ ਚ ਤੇਂਦੂਏ ਦੀ ਦਹਸ਼ਤ, ਦੇਖੋ ਵੀਡਿਉ

ਪੰਜਾਬ: ਇਸ ਇਲਾਕੇ ਚ ਤੇਂਦੂਏ ਦੀ ਦਹਸ਼ਤ, ਦੇਖੋ ਵੀਡਿਉ

ਬਠਿੰਡਾ : ਸਿਆਲਾ ਚ ਜੰਗਲੀ ਜਾਨਵਰ ਆਬਾਦੀ ਵਾਲੇ ਇਲਾਕਿਆਂ ਚ ਵੇਖੇ ਜਾਂਦੇ ਹਨ। ਜ਼ਿਲੇ ਚ ਤੇਂਦੂਏ ਦੇ ਦਿਖਣ ਤੋਂ ਲੋਕਾਂ ਚ ਦਹਸ਼ਤ ਫੈਲ ਗਈ ਹੈ। ਜੰਗਲਾਤ ਮਹਿਕਮੇ ਦੇ ਅਧਿਕਾਰੀ ਨੇ ਦੱਸਿਆ ਕਿ ਪਹਿਲਾਂ ਫਰੀਦਕੋਟ ਦੇ ਪਿੰਡਾਂ ਵਿੱਚ ਇਸ ਤੇਦੂਏ ਦੀ ਲੋਕਾਂ ਵੱਲੋਂ ਬਣਾਈ ਗਈ ਵੀਡਿਓ ਸਾਮਣੇ ਆਈ ਸੀ। ਹੁਣ ਇਹ ਤੇਂਦੂਆ ਬਠਿੰਡਾ ਜ਼ਿਲੇ ਦੇ ਪਿੰਡ ਗੰਗਾ ਅਤੇ ਪਿੰਡ ਭਲਾਈ ਆਣਾ ਦੇ ਨਜ਼ਦੀਕ ਤੇਂਦੂਏ ਦੇ ਦੇਖੇ ਜਾਣ ਦੀ ਪੁਸ਼ਟੀ ਕੀਤੀ ਜਾ ਰਹੀ ਹੈ। 

ਜੰਗਲਾਤ ਮਹਿਕਮੇ ਵੱਲੋਂ ਬਣਾਈ ਗਈ ਟੀਮ ਨੂੰ ਕਈ ਘੰਟਿਆਂ ਦੇ ਰੇਸਕਉ ਤੋਂ ਬਾਅਦ ਵੀ ਤੇਂਦੂਆ ਨਜ਼ਰ ਨਹੀਂ ਆਇਆ। ਪਰ ਬਠਿੰਡਾ ਦੇ ਕਈ ਪਿੰਡਾਂ ਵਿੱਚ ਇਸ ਤੇਦੂਏ ਦੀ ਦਹਿਸ਼ਤ ਬਣੀ ਹੋਈ ਹੈ ।ਜੰਗਲਾਤ ਮਹਿਕਮੇ ਦੇ ਅਧਿਕਾਰੀਆਂ ਅਤੇ ਲੋਕਾਂ ਵੱਲੋਂ ਦੱਸਿਆ ਗਿਆ ਕਿ ਇਸ ਤੇਦੂਏ ਵੱਲੋਂ ਕਈ ਪਿੰਡ ਦੇ ਕੁੱਤਿਆਂ ਨੂੰ ਆਪਣਾ ਸ਼ਿਕਾਰ ਬਣਾਇਆ ਜਾ ਚੁੱਕਿਆ ਹੈ। ਜੰਗਲਾਤ ਮਹਿਕਮੇ ਦੇ ਅਧਿਕਾਰੀ ਵੱਲੋਂ ਤੇਂਦੂਏ ਦੀ ਪੈੜਾ ਦੇਖੇ ਜਾਣ ਦੀ ਪੁਸ਼ਟੀ ਵੀ ਕੀਤੀ ਜਾ ਰਹੀ ਹੈ।