ਪੰਜਾਬ : ਅੱਤਵਾਦੀ ਹਮਲੇ 'ਚ ਮਾਰੇ ਗਏ ਅੰਮ੍ਰਿਤਪਾਲ ਸਿੰਘ ਦੀ ਮ੍ਰਿਤਕ ਦੇਹ ਪਹੁੰਚੀ ਉਸਦੇ ਜੱਦੀ ਪਿੰਡ, ਦੇਖੋ ਵੀਡਿਓ

ਪੰਜਾਬ : ਅੱਤਵਾਦੀ ਹਮਲੇ 'ਚ ਮਾਰੇ ਗਏ ਅੰਮ੍ਰਿਤਪਾਲ ਸਿੰਘ ਦੀ ਮ੍ਰਿਤਕ ਦੇਹ ਪਹੁੰਚੀ ਉਸਦੇ ਜੱਦੀ ਪਿੰਡ, ਦੇਖੋ ਵੀਡਿਓ
ਅੰਮ੍ਰਿਤਸਰ : ਬੀਤੇ ਦਿਨ ਜੰਮੂ ਕਸ਼ਮੀਰ ਦੇ ਵਿੱਚ ਅੱਤਵਾਦੀ ਹਮਲੇ ਦੌਰਾਨ ਅੰਮ੍ਰਿਤਸਰ ਦੇ ਪਿੰਡ ਚਮਿਆਰੀ ਦੇ ਦੋ ਨੌਜਵਾਨਾਂ ਦੀ ਗੋਲੀ ਲੱਗਣ ਨਾਲ ਮੌਤ ਹੋਈ ਹੈ ਜਿਸ ਤੋਂ ਬਾਅਦ ਇੱਕ ਅੰਮ੍ਰਿਤ ਪਾਲ ਸਿੰਘ ਜਿਸ ਦੀ ਕਿ ਮ੍ਰਿਤੀਕ ਦੇ ਅੱਜ ਉਸਦੇ ਪਿੰਡ ਚਮਿਆਰੀ ਵਿੱਚ ਪਹੁੰਚੇ। ਇਸ ਦੌਰਾਨ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਸੀ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ ਅਤੇ ਜਦੋਂ ਪਰਿਵਾਰਿਕ ਮੈਂਬਰਾਂ ਵੱਲੋਂ ਮ੍ਰਿਤਕ ਅੰਮ੍ਰਿਤਪਾਲ ਸਿੰਘ ਦੀ ਸਰੀਰ ਨੂੰ ਦੇਖਿਆ ਗਿਆ ਤੇ ਪਰਿਵਾਰ ਨੂੰ ਸ਼ਰੀਰ ਦੇ ਵਿੱਚੋਂ ਕੋਈ ਵੀ ਗੋਲੀ ਦਾ ਨਿਸ਼ਾਨ ਨਹੀਂ ਮਿਲਿਆ। ਜਿਸ ਤੋਂ ਬਾਅਦ ਪਰਿਵਾਰ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਉਹ ਉਨੀ ਦੇਰ ਤੱਕ ਸੰਸਕਾਰ ਨਹੀਂ ਕਰਨਗੇ ਜਿੰਨੀ ਦੇਰ ਤੱਕ ਮ੍ਰਿਤਕ ਦੀ ਪੋਸਟਮਾਰਟਮ ਰਿਪੋਰਟ ਉਹਨਾਂ ਤੱਕ ਨਹੀਂ ਆਉਂਦੀ। ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਪਰਿਵਾਰਿਕ ਮੈਂਬਰਾਂ ਨੂੰ ਅਸ਼ਵਾਸਨ ਦਵਾਉਂਦੇ ਹੋਏ ਦੱਸਿਆ ਕਿ ਮੌਕੇ ਤੇ ਆਈ ਮੈਡੀਕਲ ਰਿਪੋਰਟ ਦੇ ਵਿੱਚ ਮ੍ਰਿਤਕ ਅੰਮ੍ਰਿਤ ਪਾਲ ਸਿੰਘ ਨੂੰ ਬਹੁਤ ਛੋਟੀ ਗੋਲੀ ਲੱਗੀ ਹੈ।

ਜਿਸ ਨਾਲ ਉਸਦੀ ਮੌਤ ਹੋਈ ਹੈ ਅਤੇ ਇਹ ਗੋਲੀ ਸੈਂਟੀਮੀਟਰ ਚ ਲੱਗੀ ਹੈ ਅਤੇ ਬਾਕੀ ਪੋਸਟਮਾਰਟਮ ਰਿਪੋਰਟ ਵਿੱਚ ਸਾਰਾ ਕਲੀਅਰ ਹੋ ਜਾਵੇਗਾ। ਇਸ ਦੇ ਨਾਲ ਹੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਸਰਕਾਰ ਵੱਲੋਂ ਮ੍ਰਿਤਕ ਨੂੰ ਲੱਖ ਰੁਪਏ ਦਾ ਚੈੱਕ ਤੇ 50000 ਨਗਦ ਸਹਾਇਤਾ ਰਾਸ਼ੀ ਭੇਜਿਆ ਗਿਆ ਹੈ। ਅਤੇ ਅਜਨਾਲਾ ਦੇ ਤਹਿਸੀਲਦਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਵਿੱਚ ਅੱਤਵਾਦੀ ਹਮਲੇ ਦੌਰਾਨ ਅੰਮ੍ਰਿਤ ਪਾਲ ਸਿੰਘ ਤੇ ਰੋਹਿਤ ਨਾਮਕ ਦੀ ਗੋਲੀ ਲੱਗਣ ਨਾਲ ਮੌਤ ਹੋਈ ਹੈ। ਦੋਵੇਂ ਪਿੰਡ ਚਮਿਆਰੀ ਦੇ ਹਨ ਅਤੇ ਅੱਜ ਅੰਮ੍ਰਿਤਪਾਲ ਸਿੰਘ ਦੀ ਮ੍ਰਿਤਕ ਲਾਸ਼ ਪਿੰਡ ਪਹੁੰਚੇ ਆ ਤੇ ਇੱਕ ਦਿਨ ਦੇ ਬਾਅਦ ਰੋਹਿਤ ਦੀ ਵੀ ਲਾਸ਼ ਪਿੰਡ ਚਮਿਆਰੀ ਵਿਖੇ ਪਹੁੰਚੇਗੀ। ਸਰਕਾਰ ਵੱਲੋਂ ਜੋ ਵੀ ਪਰਿਵਾਰ ਨੂੰ ਸਹਾਇਤਾ ਦਿੱਤੀ ਜਾਵੇਗੀ। ਉਹ ਅਸੀਂ ਪਰਿਵਾਰ ਤੱਕ ਪਹੁੰਚਾਵਾਂਗੇ।