ਪੰਜਾਬ : ਸਨਾਤਨ ਚੇਤਨਾ ਮੰਚ ਨੇ ਕੀਤਾ ਸ਼ਾਨਦਾਰ ਉਪਰਾਲਾ, ਦੇੇਖੋ ਵੀਡਿਓ

ਪੰਜਾਬ : ਸਨਾਤਨ ਚੇਤਨਾ ਮੰਚ ਨੇ ਕੀਤਾ ਸ਼ਾਨਦਾਰ ਉਪਰਾਲਾ, ਦੇੇਖੋ ਵੀਡਿਓ

ਗੁਰਦਾਸਪੁਰ : ਸਨਾਤਨ ਸੰਸਕ੍ਰਿਤੀ ਨਾਲ ਜੁੜੇ ਧਾਰਮਿਕ ਪ੍ਰੋਗਰਾਮ ਕਰਵਾਉਣ ਲਈ ਜਾਣੀ ਜਾਂਦੀ ਗੁਰਦਾਸਪੁਰ ਚੈਂਬਰ ਆਫ ਕਮਰਸ ਦੀ ਸਹਿਯੋਗੀ ਸੰਸਥਾ ਸਨਾਤਨ ਚੇਤਨਾ ਮੰਚ ਨੇ ਇੱਕ ਸ਼ਾਨਦਾਰ ਉਪਰਾਲਾ ਕੀਤਾ ਹੈ। ਸ਼ਹਿਰ ਦਾ ਦਿਲ ਕਹੇ ਜਾਣ ਵਾਲੇ ਹਨੂਮਾਨ ਚੌਂਕ ਵਿੱਚ ਇੱਕ ਸਮਾਗਮ ਵਿੱਚ 11000 ਦੀਵੇ ਜਗਾ ਕੇ ਸ਼ਹਿਰ ਨਿਵਾਸੀਆਂ ਮਿੱਟੀ ਦੇ ਦੀਵੇ ਜਗਾਉਣ ਅਤੇ ਆਨਲਾਈਨ ਸ਼ਾਪਿੰਗ ਤੋਂ ਪਰਹੇਜ਼ ਕਰਨ ਦਾ ਸੰਦੇਸ਼ ਦਿੱਤਾ ਹੈ। ਸਮਾਗਮ ਵਿੱਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਲ ਦੇ ਨਾਲ ਨਾਲ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਅਤੇ ਐਸਐਸਪੀ ਗੁਰਦਾਸਪੁਰ ਦਾਅਮਾ ਹਰੀਸ਼ ਕੁਮਾਰ ਨੇ ਵੀ ਸ਼ਿਰਕਤ ਕੀਤੀ। ਜਦਕਿ ਸ਼ਿਵਸੇਨਾ ਬਾਲਾ ਸਾਹਿਬ ਠਾਕਰੇ ਦੇ ਸੂਬਾ ਮੀਤ ਪ੍ਰਧਾਨ ਹਰਵਿੰਦਰ ਸੋਨੀ ਅਤੇ ਭਾਜਪਾ ਦੇ ਸਾਬਕਾ ਜਿਲਾ ਪ੍ਰਧਾਨ ਪਰਮਿੰਦਰ ਸਿੰਘ ਗਿੱਲ ਅਤੇ ਹੋਰ ਪਤਵੰਤਿਆਂ ਸਮੇਤ ਸੈਂਕੜਿਆਂ ਦੀ ਗਿਣਤੀ ਵਿੱਚ ਸ਼ਹਿਰ ਨਿਵਾਸੀਆਂ ਨੇ ਸ਼ਹਿਰ ਦੇ ਮੁੱਖ ਚੋਕ ਵਿੱਚ ਦੀਵੇ ਜਗਾ ਕੇ ਸਨਾਤਨ ਚੇਤਨਾ ਮੰਚ ਦੇ ਮੈਂਬਰਾਂ ਦੀ ਹੌਸਲਾ ਫਜਾਈ ਕਰਦਿਆਂ ਸਮਾਗਮ ਦੀ ਰੌਣਕ ਨੂੰ ਵੀ ਵਧਾਇਆ।

ਜਾਣਕਾਰੀ ਦਿੰਦਿਆਂ ਸਨਾਤਨ ਚੇਤਨਾ ਮੰਚ ਦੇ ਚੇਅਰਮੈਨ ਅਨੂ ਗੰਡੋਤਰਾ ਨੇ ਦੱਸਿਆ ਕਿ ਸਨਾਤਨ ਚੇਤਨਾ ਮੰਚ ਵੱਲੋਂ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਸ਼ਹਿਰ ਦੇ ਪਤਵੰਤਿਆਂ ਤੇ ਸ਼ਹਿਰ ਨਿਵਾਸੀਆਂ ਦਾ ਭਰਪੂਰ ਸਹਿਯੋਗ ਮਿਲਿਆ ਹੈ। ਪ੍ਰਸ਼ਾਸਨ ਨੇ ਵੀ ਪੂਰਾ ਸਹਿਯੋਗ ਦਿੱਤਾ ਹੈ। ਇਸ ਦੇ ਲਈ ਸਨਾਤਨ ਚੇਤਨਾ ਮੰਚ ਦੀ ਪੂਰੀ ਟੀਮ ਵਧਾਈ ਦੀ ਪਾਤਰ ਹੈ ਤੇ ਨਾਲ ਹੀ ਅਜਿਹੇ ਉਪਰਾਲੇ ਕੀਤੇ ਜਾਂਦੇ ਰਹਿਣਗੇ ਜੋ ਲੋਕਾਂ ਵਿੱਚ ਜਾਗਰਿਤੀ ਪੈਦਾ ਕਰ ਸਕਣ ਅਤੇ ਕੋਈ ਨਾ ਕੋਈ ਚੰਗੀ ਅਤੇ ਨਵੀਂ ਸੋਚ ਦੇ ਸਕਣ। ਉਹਨਾਂ ਕਿਹਾ ਕੀ 11 ਦੀਵੇ ਜਗਾ ਕੇ ਆਪਣੇ ਲੋਕਾਂ ਨੂੰ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਦਿਵਾਲੀ ਦੇ ਤਿਉਹਾਰ ਤੇ ਇਹ ਖਿਆਲ ਰੱਖਣ ਕਿ ਸਮਾਜ ਦੇ ਲੋਕਾਂ ਦੀ ਜ਼ਿੰਦਗੀ ਇੱਕ ਦੂਜੇ ਦੇ ਨਾਲ ਜੁੜੀ ਹੈ ਅਤੇ ਅਸੀ ਆਨਲਾਈਨ ਖਰੀਦਦਾਰੀ ਨੂੰ ਤਰਜੀਹ ਦੇ ਕੇ ਇੱਕ ਦੂਜੇ ਦਾ ਹੀ ਨੁਕਸਾਨ ਕਰ ਰਹੇ ਹਾਂ। ਇਸ ਸਮਾਗਮ ਰਾਹੀਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਤਿਉਹਾਰਾਂ ਤੇ ਆਨਲਾਈਨ ਖਰੀਦਦਾਰੀ ਦੀ ਬਜਾਏ ਆਪਣੇ ਸ਼ਹਿਰਾਂ ਦੇ ਬਾਜ਼ਾਰਾਂ ਵਿੱਚ ਜਾ ਕੇ ਖਰੀਦਦਾਰੀ ਕਰਨ ਤਾਂ ਜੋ ਦਿਵਾਲੀ ਤੇ ਹਰ ਘਰ ਵਿੱਚ ਖੁਸ਼ੀਆਂ ਵੇਖਣ ਨੂੰ ਮਿਲਣ।

ਉਹਨਾਂ ਕਿਹਾ ਕਿ ਅਗਲੇ ਸਾਲ ਧੰਨ ਤੇਰਾ ਤੇ ਇਸ ਤੋਂ ਵੀ ਵਧੀਆ ਪ੍ਰੋਗਰਾਮ ਕਰਵਾਉਣ ਦੇ ਯਤਨ ਕੀਤੇ ਜਾਣਗੇ। ਸਮਾਗਮ ਵਿੱਚ ਪਹੁੰਚੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਨ ਨੇ ਕਿਹਾ ਕਿ ਜੋ ਅੱਜ 11 ਹਜਾਰ ਦੀਵੇ ਜਲਾਏ ਗਏ ਹਨ ਇਹਨਾਂ ਦਾ ਮੇਨ ਅਰਥ ਇਹ ਹੈ ਕਿ ਸਾਡੇ ਮਨਾਂ ਦੇ ਵਿੱਚ ਆਪਣੇ ਸਮਾਜ ਆਪਣੇ ਦੇਸ਼ ਪ੍ਰਤੀ ਇੱਕ ਰੋਸ਼ਨੀ ਜਗਣੀ ਚਾਹੀਦੀ ਹੈ ਤਾਂ ਜੋ ਅਸੀਂ ਆਪਣੇ ਸਮਾਜ ਅਤੇ ਦੇਸ਼ ਨੂੰ ਹੋਰ ਵਧੀਆ ਕਰ ਸਕੀਏ। ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਸਮੂਹ ਜਿਲ੍ਹਾ ਵਾਸੀਆਂ ਨੂੰ ਧੰਨ ਧੇਰਸ, ਦੀਵਾਲੀ ਤੇ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਅੱਜ ਦੇ ਦਿਵਸ ਤੇ ਪਰਮਾਤਮਾ ਦੇ ਚਰਨਾਂ ਚ ਪ੍ਰਾਰਥਨਾ ਕਰਦੇ ਹਨ ਕਿ ਮਾਂ ਲਕਸ਼ਮੀ ਦਾ ਵਾਸ ਹਰੇਕ ਦੇ ਘਰ ਵਿੱਚ ਹੋਵੇ। ਜ਼ਿਲਾ ਵਾਸੀ ਰਲ ਮਿਲ ਕੇ ਇਦਾਂ ਦੇ ਧਾਰਮਿਕ ਤਿਉਹਾਰ ਮਨਾਉਂਦੇ ਰਹਿਣ। ਉਥੇ ਹੀ ਇਸ ਐਸਐਸਪੀ ਦਆਮਾ ਹਰੀਸ਼ ਕੁਮਾਰ ਨੇ ਕਿਹਾ ਕਿ ਸਾਡੇ ਤਿਉਹਾਰ ਖੁਸ਼ੀ ਦੇ ਪ੍ਰਤੀਕ ਹਨ।