ਪੰਜਾਬ : ਵਾਰਦਾਤਾਂ ਨੂੰ ਸੱਦਾ ਦੇ ਰਹੇ ਕੂੜੇ ਦਾ ਡੰਪ ਬਣੇ ਮੋਟਰ ਸਾਈਕਲ, ਦੇਖੋ ਵੀਡਿਓ

ਪੰਜਾਬ : ਵਾਰਦਾਤਾਂ ਨੂੰ ਸੱਦਾ ਦੇ ਰਹੇ ਕੂੜੇ ਦਾ ਡੰਪ ਬਣੇ ਮੋਟਰ ਸਾਈਕਲ, ਦੇਖੋ ਵੀਡਿਓ

ਲੁਧਿਆਣਾ : ਡਾਬਾ ਥਾਣਾ ਸਾਲ 2020 ਵਿੱਚ ਗਿਆਸਪੁਰਾ ਦੇ ਫਲੈਟਾਂ ਵਿੱਚ ਤਬਦੀਲ ਹੋ ਗਿਆ ਸੀ, ਲੇਕਿਨ ਹਾਲੇ ਤੱਕ ਮਾਲ ਮੁਕਦਮੇ ਦੇ ਕਈ ਮੋਟਰਸਾਈਕਲ ਉਥੇ ਹੀ ਮੌਜੂਦ ਹਨ। ਜਿਹੜੀ ਜਗ੍ਹਾ ਹੁਣ ਕੂੜੇ ਦੇ ਡੰਪ ਚ ਤਬਦੀਲ ਹੋ ਚੁੱਕੀ ਹੈ।

ਇਸ ਜਗ੍ਹਾ ਤੇ ਪਹਿਲਾਂ ਡਾਬਾ ਚੌਂਕੀ ਹੁੰਦੀ ਸੀ। ਲੋਕਾਂ ਮੁਤਾਬਿਕ ਇੱਥੇ ਕਈ ਵਾਰ ਹਾਦਸੇ ਵੀ ਹੋ ਚੁੱਕੇ ਹਨ। ਲੇਕਿਨ ਪੁਲਿਸ ਕੋਈ ਧਿਆਨ ਨਹੀਂ ਦਿੰਦੀ। ਇਹ ਵੀ ਖਦਸ਼ਾ ਹੈ ਕਿ ਇਹਨਾਂ ਮੋਟਰਸਾਈਕਲਾਂ ਦੀਆਂ ਨੰਬਰ ਪਲੇਟਾਂ ਦੀ ਦੁਰਵਰਤੋਂ ਹੋ ਸਕਦੀ ਹੈ। ਮਾਮਲੇ ਵਿੱਚ ਕਾਰਵਾਈ ਹੋਣੀ ਚਾਹੀਦੀ ਹੈ।