ਡਾਕ ਵਿਭਾਗ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਜਾਰੀ ਹੋਵੇਗੀ ਵਿਸ਼ੇਸ਼ ਸਟੈਂਪ

ਡਾਕ ਵਿਭਾਗ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਜਾਰੀ ਹੋਵੇਗੀ ਵਿਸ਼ੇਸ਼ ਸਟੈਂਪ

ਕਪੂਰਥਲਾ/(ਚੰਦਰ ਸ਼ੇਖਰ ਕਾਲਿਆਂ): ਅੰਤਰਰਾਸ਼ਟਰੀ ਯੋਗਾ ਦਿਵਸ-2021 ਮੌਕੇ ਡਾਕ ਵਿਭਾਗ ਵਲੋਂ 800 ਥਾਵਾਂ ’ਤੇ ਇਕ ਵਿਸ਼ੇਸ਼ ਸਟੈਂਪ ਜਾਰੀ ਕੀਤੀ ਜਾਵੇਗੀ। ਕਪੂਰਥਲਾ ਡਿਵੀਜ਼ਨ ਦੇ ਸੁਪਰਡੈਂਟ ਸ਼੍ਰੀ ਰਵੀ ਪੁਰੀ ਨੇ ਦੱਸਿਆ ਕਿ ਡਾਕ ਵਿਭਾਗ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ 21 ਜੂਨ ਨੂੰ ਦੇਸ਼ ਭਰ ਵਿਚ 800 ਥਾਵਾਂ ’ਤੇ ਵਿਸ਼ੇਸ਼ ਡਾਕ ਸਟੈਂਪ ਜਾਰੀ ਹੋਵੇਗੀ, ਜਿਸ ਵਿਚ ਕਪੂਰਥਲਾ ਵੀ ਸ਼ਾਮਿਲ ਹੈ।

ਉਨ੍ਹਾਂ ਦੱਸਿਆ ਕਿ ਇਸ ਵਾਰ ਦੇ ਯੋਗ ਦਿਵਸ ਮੌਕੇ ਮੁੱਖ ਥੀਮ ‘ ਬੀ ਵਿਦ ਯੋਗਾ, ਬੀ ਐਟ ਹੋਮ’ ਹੈ, ਜਿਸ ਤਹਿਤ ਕੋਵਿਡ ਤੋਂ ਬਚਾਅ ਲਈ ਬੇਲੋੜਾ ਘਰ ਤੋਂ ਬਾਹਰ ਨਾ ਨਿਕਲਣ ਲਈ ਪ੍ਰੇਰਿਤ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਵਲੋਂ 11 ਦਸੰਬਰ 2014 ਨੂੰ ਇਕ ਮਤਾ ਪਾਸ ਕਰਕੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਐਲਾਨਿਆ ਗਿਆ ਹੈ।

Share