‘ਜਦੋਂ ਤੱਕ ਕਰਮਚਾਰੀਆਂ ਦੀਆਂ ਸੇਵਾਵਾਂ ਰੈਗੂਲਰ ਦੀ ਨੋਟੀਫਿਕੇਸ਼ਨ ਨਹੀਂ ਹੁੰਦੀ ਤੱਦ ਤੱਕ ਹੜਤਾਲ ਜਾਰੀ ਰਹੇਗੀ’

‘ਜਦੋਂ ਤੱਕ ਕਰਮਚਾਰੀਆਂ ਦੀਆਂ ਸੇਵਾਵਾਂ ਰੈਗੂਲਰ ਦੀ ਨੋਟੀਫਿਕੇਸ਼ਨ ਨਹੀਂ ਹੁੰਦੀ ਤੱਦ ਤੱਕ ਹੜਤਾਲ ਜਾਰੀ ਰਹੇਗੀ’

ਕਪੂਰਥਲਾ (ਚੰਦਰ ਸ਼ੇਖਰ ਕਾਲੀਆ)। ਸਿਹਤ ਵਿਭਾਗ ਦੇ ਨੈਸ਼ਨਲ ਹੈਲਥ ਮਿਸ਼ਨ ਅਧੀਨ ਕੰਮ ਕਰਦੇ 9000 ਦੇ ਕਰੀਬ ਠੇਕਾ ਕਰਮਚਾਰੀ ਜਿਸ ਵਿੱਚ ਉਟਸੋਰਸ ਕਰਮਚਾਰੀ ਵੀ ਸਾਮਿਲ ਹਨ। ਇਹ ਕਰਮਚਾਰੀ ਪਿਛਲੇ ਕਈ ਸਾਲਾਂ ਤੋਂ ਸਿਹਤ ਵਿਭਾਗ ਵਿੱਚ ਬਹੁਤ ਹੀ ਘੱਟ ਤਨਖਾਹ ਤੇ ਸੇਵਾਵਾਂ ਦੇ ਰਹੇ ਹਨ ਅਤੇ ਆਪਣੀਆਂ ਜਾਨ ਜੋਖਿਮ ਵਿੱਚ ਪਾ ਕੇ ਕਰੋਨਾਂ ਦੀ ਜੰਗ ਪੂਰੀ ਤਨਦੇਹੀ ਨਾਲ ਲੜ ਰਹੇ ਹਨ।

ਇਸ ਸਬੰਧੀ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਨੈਸਨਲ ਹੈਲਥ ਮਿਸ਼ਨ ਦੇ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਸੋਢੀ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਇਨਾਂ ਠੇਕਾ ਕਰੋਨਾ ਯੋਧਿਆਂ ਨੇ ਪੰਜਾਬ ਸਰਕਾਰ ਖਿਲਾਫ ਰੈਗੂਲਰ ਦੀ ਮੰਗ ਨੁੰ ਲੈ ਕੇ ਹੜਤਾਲ ਦਾ ਬਿਗਲ ਵਜਾਇਆ ਹੋਇਆ ਹੈ। ਇਹ ਠੇਕਾ ਕਰੋਨਾਂ ਯੋਧੇ ਮਿਤੀ 4 ਮਈ 2021 ਤੋਂ ਐਮਰਜੈਸੀ ਸੇਵਾਵਾਂ, ਵੈਕਸੀਨੇਸ਼ਨ, ਸੈਂਪਲਿੰਗ, ਰਿਪੋਰਟਿੰਗ ਆਦਿ ਬੰਦ ਕਰਕੇ ਅਣਮਿੱਥੇ ਸਮੇਂ ਲਈ ਹੜਤਾਲ ਤੇ ਚਲੇ ਗਏ ਹਨ। ਇਨਾਂ ਕਰਮਚਾਰੀਆਂ ਨੇ ਫੈਸਲਾ ਲਿਆ ਹੈ ਕਿ ਜਦੋਂ ਤੱਕ ਪੰਜਾਬ ਸਰਕਾਰ ਇਨਾਂ ਕਰਮਚਾਰੀਆਂ ਦੀਆਂ ਸੇਵਾਵਾਂ ਰੈਗੂਲਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਨਹੀ ਕਰਦੀ ਤੱਦ ਤੱਕ ਹੜਤਾਲ ਵਾਲੀ ਦਰੀ ਤੋਂ ਨਹੀ ਉੱਠਣਗੇ। ਪੰਜਾਬ ਸਰਕਾਰ ਜੁਲਾਈ ਮਹੀਨੇ 6ਵਾਂ ਪੇ ਵਿੱਤ ਕਮੀਸ਼ਨ ਲਾਗੂ ਕਰਨ ਜਾ ਰਹੀ ਹੈ।

ਪੰਜਾਬ ਦੇ ਵੱਖ ਵੱਖ ਵਿਭਾਗਾਂ ਵਿੱਚ ਰਾਜ ਅਤੇ ਕੇਂਦਰੀ ਸਕੀਮਾਂ ਤਹਿਤ ਬਹੁਤ ਸਾਰੇ ਕਰਮਚਾਰੀ ਠੇਕੇ ਤੇ ਅਤੇ ਆਉਟਸੋਰਸ ਏਜੰਸੀਆਂ ਰਾਹੀ ਸੇਵਾਵਾਂ ਨਿਭਾ ਰਹੇ ਹਨ। ਤਨਖਾਹਾਂ ਘੱਟ ਹੋਣ ਕਾਰਨ ਉਕਤ ਕਰਮਚਾਰੀ ਠੇਕਾ ਮੁਲਾਜਮ ਹੋਣ ਕਾਰਨ ਘੱਟ ਤਨਖਾਹਾਂ ਤੇ ਕੰਮ ਕਰਨ ਦੀ ਮਾਰ ਦਾ ਨਾਲ ਨਾਲ ਮੋਜੂਦੇ ਸਮੇਂ ਵਿੱਚ ਲੱਕ ਤੋੜਵੀਂ ਮਹਿੰਗਾਈ ਦੀ ਮਾਰ ਵੀ ਸਹਿਰ ਰਹੇ ਹਨ। ਇਨਾਂ ਠੇਕਾ ਕਰਮਚਾਰੀਆਂ ਨੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੁੰ ਵਾਰ ਵਾਰ ਬੇਨਤੀਆਂ ਕੀਤੀਆਂ ਹਨ ਪਰੰਤੂ ਵਿਭਾਗ ਵੱਲੋਂ ਅਜੇ ਤੱਕ ਕਰਮਚਾਰੀਆਂ ਦੇ ਹਾਲਾਤਾਂ ਨੁੰ ਸੁਧਾਰਨ ਸਬੰਧੀ ਕੋਈ ਫੈਸਲ ਨਹੀ ਲਿੱਤਾ ਗਿਆ।ਇੰਝ ਜਾਪਦਾ ਹੈ ਕਿ ਪੰਜਾਬ ਸਰਕਾਰ ਕਰੋਨਾ ਦੀ ਮਹਾਂਮਾਰੀ ਦੀ ਜੰਗ ਵਿੱਚ ਕੰਮ ਕਰ ਰਹੇ ਠੇਕਾ ਮੁਲਾਜ਼ਮਾਂ ਦਾ ਢਿੱਡ ਕੇਵਲ ਮਿੱਠੀਆਂ ਗੋਲੀਆਂ ਅਤੇ ਲੋਲੀਪੋਪ ਦੇ ਕੇ ਹੀ ਭਰਨਾ ਚਾਹੁੰਦਾ ਹੈ।

ਕੋਵਿਡ ਦੋਰਾਨ ਬਹੁਤ ਸਾਰੇ ਕਰਮਚਾਰੀ ਕੋਰਨਾ ਪੋਜਿਟਿਵ ਵੀ ਹੋਏ ਹਨ ਅਤੇ ਕਰੋਨਾ ਦੇ ਕਾਰਨ ਕਈਆਂ ਦੀ ਜਾਨ ਵੀ ਜਾ ਚੁੱਕੀ ਹੈ।ਐਨ ਐਚ ਐਮ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਨੁੰ ਆਖਰੀ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਤੁਰੰਤ 6ਵੇਂ ਵਿੱਤ ਕਮੀਸ਼ਨ ਦੀਆਂ ਸਿਫਾਰਿਸਾਂ ਦਾ ਲਾਭ ਠੇਕਾ ਕਰਮਚਾਰੀਆਂ ਨੁੰ ਦੇਣ ਸਬੰਧੀ ਖਰੜਾ ਤੁਰੰਤ ਪਾਸ ਕਰੇ ਅਤੇ ਰੈਗੂਲਰ ਮੁਲਾਜ਼ਮਾਂ ਦੇ ਨਾਲ ਇੱਕ ਜੁਲਾਈ ਤੋਂ ਇਸ ਦੀ ਅਦਾਇਗੀ ਕਰੇ। ਇਸ ਦੇ ਨਾਲ ਹੀ ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਨੁੰ ਉਨਾਂ ਦੇ ਆਪਣੇ ਮੁੰਹ ਦੇ ਸਬਦ ਜੋ ਕਿ ਪਿਛਲੀ ਕੋਵਿਡ ਲੜਾਈ ਦੋਰਾਨ ਬੋਲੇ ਗਏ ਸਨ ਕਿ ਕਰੋਨਾ ਦੀ ਜੰਗ ਜਿੱਤਣ ਤੋਂ ਬਾਅਦ ਸਮੁੱਚੇ ਠੇਕਾ ਕਰਮਚਾਰੀਆਂ ਨੂੰ ਰੈਗੂਲਰ ਕਰਨ ਦਾ ਬਣਦਾ ਇਨਾਮ ਦਿੱਤਾ ਜਾਵੇਗਾ।

ਇਹ ਗੱਲ ਯਾਦ ਕਰਵਾਉਣੇ ਹੋਏ ਇਨਾਂ ਕਰਮਚਾਰੀਆਂ ਨੁੰ ਤੁਰੰਤ ਰੈਗੂਲਰ ਕਰਨ ਦੀ ਮੰਗ ਕੀਤੀ ਜਾਂਦੀ ਹੈ ਤਾਂ ਜੋ ਕਰੋਨਾਂ ਦੀ ਮਾਰੂ ਦੁਜ਼ੀ ਲਹਿਰ ਦਾ ਖਾਤਮਾ ਕਰਨ ਵਿੱਚ ਇਹ ਠੇਕਾ ਮੁਲਾਜ਼ਮ ਜੰਗੀ ਪੱਧਰ ਤੇ ਲੜਦੇ ਹੋਏ ਪੂਰੀ ਤਨਦੇਹੀ ਅਤੇ ਸੱਚੇ ਦਿਲੋਂ ਪੰਜਾਬ ਸਰਕਾਰ ਦਾ ਸਾਥ ਦੇ ਸਕਣ। ਇਸ ਮੋਕੇ ਸੂਬਾ ਪ੍ਰਧਾਨ ਅਮਰਜੀਤ ਸਿੰਘ, ਰਮਨਪ੍ਰੀਤ ਕੌਰ, ਵਿੱਕੀ ਵਰਮਾ, ਹਰਦੀਪ ਸਿੰਘ, ਜਸਵੀਰ ਸਿੰਘ, ਅਵਤਾਰ ਸਿੰਘ ਊਪਵੈਦ, ਜਗਜੀਤ ਸਿੰਘ, ਗੁਰਤੇਜ ਸਿੰਘ, ਮਨਿੰਦਰ ਸਿੰਘ, ਅਮਰਜੀਤ ਕੌਰ, ਅਮਨਦੀਪ ਕੌਰ, ਡਿੰਪਲ ਬਾਲਾ, ਸਿਮਰਨਪ੍ਰੀਤ ਕੋਰ, ਮਹਿੰਦਰ ਸਿੰਘ, ਭੁਪਿੰਦਰ ਕੌਰ ਆਦਿ ਹਾਜ਼ਰ ਸਨ।

Share