ਕੋਟਕਪੂਰਾ: ਬਾਬਾ ਸ਼ੇਖ ਫ਼ਰੀਦ ਦੇ ਆਗਮਨ ਪੁਰਬ -2023 ਦੇ ਦਿਹਾੜੇ ਤੇ ਨਰਸਿੰਗ ਕਾਲਜ ਵਿਖੇ ਲੋਕ ਨਾਚ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਜ਼ਿਲ੍ਹਾ ਸੱਭਿਆਚਾਰਕ ਸੁਸਾਇਟੀ ਫ਼ਰੀਦਕੋਟ ਵੱਲੋਂ ਨਾਰਥ ਜੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਦੇ ਨਾਲ ਕਰਵਾਇਆ ਗਿਆ। ਜਿਸ ਵਿੱਚ ਭਾਰਤ ਦੇ ਵੱਖ – ਵੱਖ ਸਟੇਟਾਂ ਦੀਆਂ ਟੀਮਾਂ ਵੱਲੋਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ।