ਸਹਿਕਾਰਤਾ ਤੇ ਜੇਲ੍ਹਾਂ ਬਾਰੇ ਮੰਤਰੀ ਸ. ਰੰਧਾਵਾ ਸਵਾਮੀ ਸੰਤ ਦਾਸ ਜੀ ਉਦਾਸੀਨ ਆਸ਼ਰਮ ‘ਚ ਹੋਏ ਨਤਮਸਤਕ

ਸਹਿਕਾਰਤਾ ਤੇ ਜੇਲ੍ਹਾਂ ਬਾਰੇ ਮੰਤਰੀ ਸ. ਰੰਧਾਵਾ ਸਵਾਮੀ ਸੰਤ ਦਾਸ ਜੀ ਉਦਾਸੀਨ ਆਸ਼ਰਮ ‘ਚ ਹੋਏ ਨਤਮਸਤਕ

ਸੂਬੇ ਦੇ ਲੋਕਾਂ ਦੀ ਪੂਰੀ ਮਜ਼ਬੂਤੀ ਅਤੇ ਸਮਰਪਨ ਦੀ ਭਾਵਨਾ ਨਾਲ ਸੇਵਾ ਕਰਨ ਦਾ ਲਿਆ ਅਸ਼ੀਰਵਾਦ
ਜਲੰਧਰ (ਵਰੂਣ)।
ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹਾਂ ਬਾਰੇ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਅੱਜ ਸਵਾਮੀ ਸੰਤ ਦਾਸ ਉਦਾਸੀਨ ਆਸ਼ਰਮ ਗੋਪਾਲ ਨਗਰ ਵਿਖੇ ਨਤਮਸਤਕ ਹੋਏ ਅਤੇ ਸੂਬੇ ਦੇ ਲੋਕਾਂ ਦੀ ਪੂਰੀ ਲਗਨ ਤੇ ਸਮਰਪਨ ਭਾਵਨਾ ਨਾਲ ਸੇਵਾ ਕਰਨ ਲਈ ਪ੍ਰਾਪਤ ਕੀਤਾ ਅਸ਼ੀਰਵਾਦ ਇਸ ਮੌਕੇ ਸ. ਰੰਧਾਵਾ ਨਾਲ ਵਿਧਾਇਕ ਰਜਿੰਦਰ ਬੇਰੀ, ਅਵਤਾਰ ਸਿੰਘ ਬਾਵਾ ਹੈਨਰੀ ਵੀ ਮੌਜੂਦ ਸਨ ਜਿਨਾਂ ਵਲੋਂ ਆਸ਼ਰਮ ਵਿਖੇ ਇਕ ਘੰਟਾ ਸਮਾਂ ਬਿਤਾਇਆ ਗਿਆ। ਇਸ ਮੌਕੇ ਸ. ਰੰਧਾਵਾ ਵਲੋਂ ਲੋੜਵੰਦ ਵਿਦਿਆਰਥੀਆਂ ਨੂੰ ਆਸ਼ਰਮ ਵਲੋਂ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੀ ਸ਼ਲਾਘਾ ਕੀਤੀ ਗਈ। ਪੰਜਾਬ ਸਰਕਾਰ ਇਹ ਭਰੋਸਾ ਦੇਣ ਲਈ ਤਿਆਰ ਹੈ ਕਿ ਲੋਕਾਂ ਦੀ ਭਲਾਈ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਇਸ ਮੌਕੇ ਸੰਤ ਸ਼ਾਂਤਾਨੰਦ ਜੀ, ਸੰਤ ਰਾਮ ਦਾਸ ਜੀ ਵਲੋਂ ਕੈਬਨਿਟ ਮੰਤਰੀ ਸ. ਰੰਧਾਵਾ ਦਾ ਸਨਮਾਨ ਸ਼ਾਲ ਦੇ ਸਨਮਾਨ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਉਪ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸਨ ਬੌਬੀ ਸਹਿਗਲ,ਬਾਬਾ ਚਰਨ ਦਾਸ ਤੋਂ ਇਲਾਵਾ ਹੋਰ ਸਖਸ਼ੀਅਤਾਂ ਵੀ ਹਾਜ਼ਰ ਸਨ।

Share

Leave a Reply

Your email address will not be published. Required fields are marked *