ਖਾਨਪੁਰ, ਮਹਿਮਦਵਾਲ ਅਤੇ ਸੇਖੂਪੁਰ ਵਿਖੇ ਕੀਤੀ ਕੋਰੋਨਾ ਸੈਂਪਲਿੰਗ

ਖਾਨਪੁਰ, ਮਹਿਮਦਵਾਲ ਅਤੇ ਸੇਖੂਪੁਰ ਵਿਖੇ ਕੀਤੀ ਕੋਰੋਨਾ ਸੈਂਪਲਿੰਗ

ਫੱਤੂਢਿੰਗਾ/ਚੰਦਰ ਸ਼ੇਖਰ ਕਾਲੀਆ: ਸਿਵਲ ਸਰਜਨ ਡਾ.ਪਰਮਿੰਦਰ ਕੌਰ ਅਤੇ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ.ਫਤੱੂਢਿੰਗਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੋਵਿਡ ਦੇ ਮੱਦੇਨਜਰ ਸੈਂਪਲਿੰਗ ਪ੍ਰਕਿਰਿਆ ਜਾਰੀ ਹੈ। ਇਸੇ ਲੜੀ ਤਹਿਤ ਸੀ.ਐਚ.ਸੀ.ਫੱਤੂਢਿੰਗਾ ਦੇ ਅਧੀਨ ਪੈਂਦੇ ਪਿੰਡ ਖਾਨਪੁਰ ਅਤੇ ਮਹਿਮਦਵਾਲ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ ਸੈਂਪਲਿੰਗ ਕੀਤੀ ਗਈ। ਇਸ ਦੌਰਾਨ ਪਿੰਡ ਖਾਨਪੁਰ ਵਿਖੇ 46 ਅਤੇ ਮਹਿਮਦਵਾਲ ਅਤੇ ਸ਼ੇਖੂਪੁਰ ਵਿਖੇ 22 ਲੋਕਾਂ ਦੀ ਸੈਂਪਲਿੰਗ ਕੀਤੀ ਗਈ।ਸੀਨੀਅਰ ਮੈਡੀਕਲ ਅਫਸਰ ਡਾ.ਰਾਜੀਵ ਪਰਾਸ਼ਰ ਨੇ ਕਿਹਾ ਕਿ ਕੋਰੋਨਾ ਦੀ ਅਰਲੀ ਡਿਟੇਕਸ਼ਨ ਜਰੂਰੀ ਹੈ ਤਾਂ ਜੋ ਸਮੇਂ ਸਿਰ ਇਸ ਦਾ ਇਲਾਜ ਸ਼ੁਰੂ ਹੋ ਸਕੇ। ਨੋਡਲ ਅਫਸਰ ਡਾ.ਤਰਦੀਪ ਸਿੰਘ ਨੇ ਲੋਕਾਂ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਨੂੰ ਮਾਸਕ ਪਾ ਕੇ ਰੱਖਣ, ਸਾਮਾਜਿਕ ਦੂਰੀ ਬਣਾ ਕੇ ਰੱਖਣ ਦੀ ਵੀ ਅਪੀਲ ਕੀਤੀ ਹੈ।

Share