ਹਲਕਾ ਕਪੂਰਥਲਾ ਤੋਂ ਕਾਂਗਰਸ ਹਾਈ ਕਮਾਂਡ ਨੇ ਕੀਤਾ ਇਕ ਬਾਰ ਫਿਰ ਰਾਣਾ ਗੁਰਜੀਤ ਸਿੰਘ ਤੇ ਵਿਸ਼ਵਾਸ ਲਗੀਆਂ ਅਫਵਾਹਾਂ ਤੇ ਵਿਰਾਮ

ਹਲਕਾ ਕਪੂਰਥਲਾ ਤੋਂ ਕਾਂਗਰਸ ਹਾਈ ਕਮਾਂਡ ਨੇ ਕੀਤਾ ਇਕ ਬਾਰ ਫਿਰ ਰਾਣਾ ਗੁਰਜੀਤ ਸਿੰਘ ਤੇ ਵਿਸ਼ਵਾਸ ਲਗੀਆਂ ਅਫਵਾਹਾਂ ਤੇ ਵਿਰਾਮ

ਕਪੂਰਥਲਾ/ਚੰਦਰ ਸ਼ੇਖਰ ਕਾਲੀਆ: ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਨੂੰ ਲੈ ਕੇ ਸਾਰਿਆਂ ਰਾਜਨੀਤਕ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੀਆਂ ਸੂਚੀਆਂ ਜਾਰੀ ਕਰਨ ਦਾ ਦੌਰ ਜਾਰੀ ਹੈ ਉਸੇ ਹੀ ਕੜੀ ਵਿੱਚ ਅੱਜ ਕਾਂਗਰਸ ਹਾਈ ਕਮਾਂਡ ਵੱਲੋਂ ਆਪਣੇ ਉਮੀਦਵਾਰਾਂ ਦੀ ਪਹਿਲੀ ਸੁੱਚੀ ਜਾਰੀ ਕੀਤੀ ਗਈ ਹੈ ਪਹਿਲੀ ਸੁੱਚੀ ਵਿਚੋਂ ਰਿਆਸਤੀ ਸ਼ਹਿਰ ਕਪੂਰਥਲਾ ਤੋਂ ਇਕ ਬਾਰ ਫਿਰ ਹਾਈ ਕਮਾਂਡ ਨੇ ਰਾਣਾ ਗੁਰਜੀਤ ਸਿੰਘ ਨੂੰ ਟਿਕਟ ਦੇਕੇ ਚੋਣ ਮੈਦਾਨ ਵਿੱਚ ਉਤਾਰਿਆ ਹੈ ਇਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਹਾਲਕਾ ਕਪੂਰਥਲਾ ਦੀ ਸਿੱਟ ਤੇ ਕਾਂਗਰਸ ਦਾ ਹੀ ਕਬਜ਼ਾ ਰਿਹਾ ਹੈ.

ਰਾਣਾ ਗੁਰਜੀਤ ਸਿੰਘ ਨੇ ਸੰਨ੍ਹ 2002 ਨੂੰ ਹਲਕਾ ਕਪੂਰਥਲਾ ਤੋਂ ਆਪਣੀ ਪਹਿਲੀ ਵਿਧਾਨ ਸਭਾ ਦੀ ਚੋਣ ਲੜ ਕੇ ਤੇ ਜਿੱਤ ਹਾਸਲ ਕਰਕੇ ਆਪਣੇ ਰਾਜਨੀਤਕ ਸਫਰ ਦੀ ਸ਼ੁਰੂਆਤ ਕੀਤੀ ਸੀ ਅਤੇ ਉਹ ਜਿੱਤ ਦਾ ਸਫਰ ਅੱਜ ਤੱਕ ਵੀ ਜਾਰੀ ਹੈ ਅੱਜ ਹਾਈ ਕਮਾਂਡ ਵੱਲੋਂ ਹਲਕਾ ਕਪੂਰਥਲਾ ਤੋਂ ਕਾਂਗਰਸ ਦੇ ਉਮੀਦਵਾਰ ਐਲਾਨੇ ਜਾਣ ਤੇ ਰਾਣਾ ਗੁਰਜੀਤ ਸਿੰਘ ਵੱਲੋਂ ਕਰੋਨਾ ਨਿਯਮਾਂ ਦੀਆਂ ਹਦਾਇਤਾਂ ਅਨੁਸਾਰ ਕਪੂਰਥਲਾ ਦੇ ਬਜਾਰਾ ਦਾ ਦੌਰਾ ਕੀਤਾ ਗਿਆ ਅਤੇ ਦੁਕਾਨਦਾਰਾਂ ਨਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਗਲਬਾਤ ਕੀਤੀ ਗਈ ਅੱਜ ਹਲਕਾ ਕਪੂਰਥਲਾ ਤੋਂ ਕਾਂਗਰਸ ਦੇ ਉਮੀਦਵਾਰ ਐਲਾਨੇ ਜਾਣ ਤੋਂ ਮਗਰੋਂ ਰਾਣਾ ਗੁਰਜੀਤ ਸਿੰਘ ਦੇ ਪਾਰਟੀ ਬਦਲਣ ਦੀਆਂ ਸਾਰੀਆਂ ਅਫਵਾਹਾਂ ਤੇ ਵੀ ਵਿਰਾਮ ਲੱਗਾ ਗਿਆ ਹੈ ਕੁਝ ਦਿਨ ਪਹਿਲਾਂ ਸਿਆਸੀ ਗਲਿਆਰਿਆਂ ਵਿਚ ਰਾਣਾ ਗੁਰਜੀਤ ਸਿੰਘ ਦੇ ਪਾਰਟੀ ਬਦਲਣ ਦੀਆਂ ਅਫਵਾਹਾਂ ਸਨ ਰਾਣਾ ਗੁਰਜੀਤ ਸਿੰਘ ਵੱਲੋਂ ਅੱਜ ਇਲੈਕਸ਼ਨ ਕਮਿਸ਼ਨ ਵੱਲੋਂ ਜਾਰੀ ਕਰੋਨਾ ਨਿਯਮਾਂ ਦੇ ਆਨੂਸਰ ਆਪਣਾਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ ਇਸ ਮੌਕੇ ਉਨ੍ਹਾਂ ਦੇ ਨਾਲ ਇੰਮਪਰੂਮਟ ਟਰੱਸਟ ਦੇ ਚੇਅਰਮੈਨ ਬੋਬੀ ਭਸੀਨ ਕਾਂਗਰਸੀ ਨੇਤਾ ਨਰਿੰਦਰ ਮਨਸੁ ਯੂੱਥ ਨੇਤਾ ਐਮ ਸੀ ਕਰਨ ਮਹਾਜਨ ਐਮ ਸੀ ਹੈਪੀ ਅਰੋੜਾ ਨਰਾਇਣ ਵਸ਼ਿਸ਼ਟ ਪ੍ਰਵੀਨ ਸ਼ਰਮਾ ਅਨਮੋਲ ਸ਼ਰਮਾ ਅਤੇ ਆਦਿ ਨਾਲ ਸਨ

Share