ਐਂਟੀ ਕੁਰੱਪਸ਼ਨ ਬਿਊਰੋ ਆਫ ਇੰਡੀਆ ਨੇ ਸੁਖਬੀਰ ਸਿੰਘ (ਇੰਸਪੈਕਟਰ, ਸੀ .ਆਈ.ਡੀ) ਨੂੰ ਸਨਮਾਨਿਤ ਕੀਤਾ

ਐਂਟੀ ਕੁਰੱਪਸ਼ਨ ਬਿਊਰੋ ਆਫ ਇੰਡੀਆ ਨੇ ਸੁਖਬੀਰ ਸਿੰਘ (ਇੰਸਪੈਕਟਰ, ਸੀ .ਆਈ.ਡੀ) ਨੂੰ ਸਨਮਾਨਿਤ ਕੀਤਾ

ਸ਼ਹੀਦਾਂ ਦੇ ਸੁਪਨੇ ਵਾਲੇ ਭਾਰਤ ਦਾ ਨਿਰਮਾਣ ਕਰਨ ਲਈ ਭ੍ਰਿਸ਼ਟਾਚਾਰ ਦਾ ਖ਼ਾਤਮਾ ਜ਼ਰੂਰੀ: ਚੀਫ ਬਿਊਰੋ

ਕਪੂਰਥਲਾ( ਚੰਦਰ ਸ਼ੇਖਰ ਕਾਲੀਆ)। ਵਧੀਆ ਕਾਰਜ ਸ਼ੈਲੀ ਅਤੇ ਇਮਾਨਦਾਰੀ ਨਾਲ ਨਿਭਾਈ ਗਈ ਡਿਊਟੀ ਵਾਲੇ ਅਧਿਕਾਰੀ ਦੂਸਰੇ ਵਿਅਕਤੀਆਂ ਲਈ ਪ੍ਰੇਰਨਾਸ੍ਰੋਤ ਅਤੇ ਰਾਹ ਦਸੇਰਾ ਹੁੰਦੇ ਹਨ ਅਤੇ ਦੇਸ਼ ਦੀ ਤਰੱਕੀ ਵਿਚ ਅਹਿਮ ਯੋਗਦਾਨ ਵੀ ਪਾਉਂਦੇ ਹਨ । ਜਿੰਨਾ ਵੀ ਵਿਅਕਤੀ ਆਪਣੀ ਡਿਊਟੀ ਪ੍ਰਤੀ ਜੁਆਬਦੇਹ, ਵਿਸ਼ਵਾਸਮਈ ਅਤੇ ਇਮਾਨਦਾਰੀ ਹੋਵੇਗਾ ਓਨਾ ਹੀ ਸਫਲਤਾ ਉਸਦੀ ਗੁਲਾਮ ਰਹੇਗੀ । ਸਾਨੂੰ ਆਪਣੇ ਚੰਗੇਰੇ ਫ਼ਰਜ਼ਾਂ ਅਤੇ ਅਸੂਲਾਂ ਨੂੰ ਪਹਿਲ ਦਿੰਦਿਆਂ ਜਨਤਾ ਦੀ ਸੇਵਾ ਕਰਨੀ ਚਾਹੀਦੀ ਹੈ ।

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮਨਦੀਪ ਸਿੰਘ ਗਿੱਲ ਬਿਊਰੋ ਚੀਫ ਨੇ ਇੰਸਪੈਕਟਰ ਸੁਖਬੀਰ ਸਿੰਘ (ਸੀ.ਆਈ. ਡੀ, ਕਪੂਰਥਲਾ) ਨੂੰ ਉਨ੍ਹਾਂ ਦੇ ਦੁਆਰਾ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸਨਮਾਨ ਚਿੰਨ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਵਰਗੇ ਭਾਰਤ ਦਾ ਨਿਰਮਾਣ ਕਰਨ ਲਈ ਭ੍ਰਿਸ਼ਟਾਚਾਰ ਦਾ ਖਾਤਮਾ ਕਰਨਾ ਜ਼ਰੂਰੀ ਹੈ। ਸਨਮਾਨਿਤ ਸ਼ਖ਼ਸੀਅਤ ਇੰਸਪੈਕਟਰ ਸੁਖਬੀਰ ਸਿੰਘ ਨੇ ਐਂਟੀ ਕੁਰੱਪਸ਼ਨ ਬਿਊਰੋ ਆਫ਼ ਇੰਡੀਆ ਦਾ ਧੰਨਵਾਦ ਕੀਤਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਵਰਜਿਤ ਹੋ ਕੇ ਰੁਜ਼ਗਾਰ ਪ੍ਰਤੀ ਸੁਚੇਤ ਹੋਣ ਦਾ ਸੁਨੇਹਾ ਦਿੱਤਾ। 

ਸਮਾਗਮ ਦੇ ਅੰਤ ਮੀਡੀਆ ਇੰਚਾਰਜ ਸੁਖਵਿੰਦਰ ਮੋਹਨ ਸਿੰਘ ਭਾਟੀਆ ਨੇ ਹਾਜ਼ਰ ਸਖਸ਼ੀਅਤਾਂ ਦਾ  ਧੰਨਵਾਦ ਕਰਦਿਆ ਕਿਹਾ ਕਿ ਐਂਟੀ ਕੁਰੱਪਸ਼ਨ ਬਿਊਰੋ ਆਫ ਇੰਡੀਆ ਨੇ   ਇਮਾਨਦਾਰ ਅਤੇ ਕਰਮਸ਼ੀਲ ਅਧਿਕਾਰੀਆਂ ਨੂੰ ਸਨਮਾਨਤ ਕੀਤਾ ਹੈ ਅ ਤੇ ਹਮੇਸ਼ਾਂ ਤਤਪਰ ਰਹੇਗੀ। ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ ਦਾ ਖਾਤਮਾ  ਲੋਕਾਂ ਦੇ ਸਹਿਯੋਗ ਤੋਂ ਬਿਨਾਂ ਅਧੂਰਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੁੱਖ ਸਿੰਘ, ਬਲਬੀਰ ਸਿੰਘ ਰਾਣਾ, ਸੁਖਵਿੰਦਰ ਮੋਹਨ ਸਿੰਘ ਭਾਟੀਆ‌ ਸਮੇਤ ਵੱਖ ਵੱਖ ਆਹੁਦੇਦਾਰ ਹਾਜ਼ਰ ਸਨ।