ਸਰੋਆ ਫਾਊਂਡੇਸ਼ਨ ਵਲੋਂ ਬੂਟੇ ਲਾਗਾਉਣ ਦੀ ਮੁਹਿੰਮ ਵਿੱਚ ਲਿਆਂਦੀ ਤੇਜੀ: ਚੇਅਰਮੈਨ ਰਵਿੰਦਰ ਸਰੋਆ

ਸਰੋਆ ਫਾਊਂਡੇਸ਼ਨ ਵਲੋਂ ਬੂਟੇ ਲਾਗਾਉਣ ਦੀ ਮੁਹਿੰਮ ਵਿੱਚ ਲਿਆਂਦੀ ਤੇਜੀ: ਚੇਅਰਮੈਨ ਰਵਿੰਦਰ ਸਰੋਆ

ਆਦਮਪੁਰ (ਗਣੇਸ਼ ਸ਼ਰਮਾ)। ਪੰਜਾਬ ਵਿੱਚ ਪੈ ਰਹੀ ਅੱਤ ਦੀ ਗਰਮੀ ਨੂੰ ਦੇਖਦੇ ਹੋਏ ਸਰੋਆ ਫਾਊਂਡੇਸ਼ਨ ਦੀ ਟੀਮ ਵੱਲੋਂ ਪੂਰੇ ਪੰਜਾਬ ਭਰ ਵਿਚ ਪੌਦੇ ਲਗਾਏ ਜਾ ਰਹੇ ਹਨ | ਜਿਸ ਵਿੱਚ ਸਜਾਵਟੀ ਪੌਦੇ, ਛਾਂਦਾਰ, ਫਲਦਾਰ ਬੂਟੇ ਸ਼ਾਮਿਲ ਹਨ| ਜਿਸ ਦੇ ਤਹਿਤ ਸਰਕਾਰੀ ਪਰਾਇਮਰੀ ਸਕੂਲ ਪਿੰਡ ਖਿਆਲਾ ਵਿਖੇ , ਪਿੰਡ ਵਾਸੀਆਂ ਦੇ ਸਹਿਯੋਗ  ਅਤੇ  ਬੱਚਿਆਂ ਨੂੰ ਨਾਲ ਲੈਕੇ ਪੌਦੇ ਲਗਾਏ ਗਏ| ਇਸ ਮੌਕੇ ਸਰੋਆ ਫਾਊਂਡੇਸ਼ਨ ਦੇ ਚੇਅਰਮੈਨ ਰਵਿੰਦਰ ਸਿੰਘ ਸਰੋਆ ਨੇ ਕਿਹਾ ਕਿ ਉਹਨਾਂ ਦੀ  ਫਾਊਂਡੇਸ਼ਨ ਵਲੋਂ ਨਾ ਸਿਰਫ ਬੂਟੇ ਲਗਾਏ ਜਾ ਰਹੇ ਸਗੋਂ ਉਹਨਾਂ ਦੀ ਦੇਖ - ਭਾਲ ਵੀ ਕੀਤੀ ਜਾ ਰਹੀ ਹੈ।  ਜਿਸ ਵਿਚ ਫਲਦਾਰ, ਛਾਂਦਾਰ ਰੁੱਖ ਅਤੇ ਸਜਾਵਟੀ ਪੌਦੇ ਸ਼ਾਮਿਲ ਹਨ| ਇਸ ਮੁਹਿੰਮ ਨੂੰ ਲੈ ਕੇ ਪਿੰਡ ਵਾਸੀਆਂ, ਸਕੂਲ ਸਟਾਫ ਅਤੇ ਪਿੰਡ ਖਿਆਲਾ ਦੀ ਸਰਪੰਚ ਰਜਨੀ ਦੇਵੀ ਨੇ ਸਰੋਆ ਫਾਊਂਡੇਸ਼ਨ  ਦੀ ਸ਼ਲਾਘਾ ਕਰਦੇ ਹੋਏ ਕਿਹਾ ਚੇਅਰਮੈਨ ਰਵਿੰਦਰ ਸਰੋਆ ਵਲੋਂ ਕਿ ਵਾਤਾਵਰਨ ਵਿਚ ਪਾਏ ਜਾ ਰਹੇ ਯੋਗਦਾਨ ਨੂੰ ਲੈ ਬਹੁਤ ਵਧੀਆ ਕਾਰਜ ਕਰ ਰਹੇ ਹਨ ਅਤੇ ਅਸੀ ਸਾਰੇ  ਉਹਨਾਂ ਦੀ ਇਸ ਮੁਹਿੰਮ ਦਾ ਪੂਰਾ ਸਹਿਯੋਗ ਕਰ ਰਹੇ ਹਾਂ।  ਇਸ ਮੌਕੇ ਮਾਸਟਰ ਬਲਵੰਤ ਸਿੰਘ, ਮਾ ਬਲਵਿੰਦਰ ਸਿੰਘ, ਮਾ ਹਰਵਿੰਦਰ ਸਿੰਘ, ਸਰਬਜੀਤ ਸਿੰਘ ਲਾਡੀ, ਪੰਚ ਗੁਰਜੀਤ ਸਿੰਘ, ਗੁਰਦੀਪ ਸਿੰਘ, ਸਾਬਕਾ ਸਰਪੰਚ ਕੁਲਵੰਤ ਸਿੰਘ, ਰਘੁਵੀਰ ਸਿੰਘ, ਕਿਸ਼ਨ ਚੰਦ, ਪ੍ਰਵੀਨ ਲਾਲ, ਰਾਜੀਵ ਕੁਮਾਰ, ਆਸ਼ਾ, ਨਾਜ਼ੀਆ, ਸਲਮਾਨ, ਹਰਮਨ, ਅਤੇ ਹੋਰ ਹਾਜ਼ਿਰ ਸਨ।             

ਫੋਟੋ ਕੈਪਸ਼ਨ- ਸਰੋਆ ਫਾਊਂਡੇਸ਼ਨ ਵਲੋਂ ਪੰਜਾਬ ਭਰ ਵਿਚ ਪੌਦੇ ਲਗਾਉਣ ਦੀ ਮੁਹਿੰਮ ਤਹਿਤ ਸਰਕਾਰੀ ਪਰਾਇਮਰੀ ਸਕੂਲ ਪਿੰਡ ਖਿਆਲਾ ਵਿਖੇ, ਪੌਦੇ ਲਾਗਉਂਦੇ ਹੋਏ ਮਾ. ਬਲਬੰਤ ਸਿੰਘ, ਮਾ ਬਲਵਿੰਦਰ ਸਿੰਘ  ਅਤੇ ਚੇਅਰਮੈਨ ਰਵਿੰਦਰ ਸਰੋਆ।