ਪੰਜਾਬ : ਕੇਂਦਰੀ ਮੰਤਰੀ ਗਜੇਂਦਰ ਸਿੰਘ ਸੇਖਵਾਤ 197 ਪਿੰਡਾਂ ਦਾ ਕੀਤਾ ਦੌਰਾ, ਦੇਖੋ ਵੀਡਿਓ

ਪੰਜਾਬ : ਕੇਂਦਰੀ ਮੰਤਰੀ ਗਜੇਂਦਰ ਸਿੰਘ ਸੇਖਵਾਤ 197 ਪਿੰਡਾਂ ਦਾ ਕੀਤਾ ਦੌਰਾ, ਦੇਖੋ ਵੀਡਿਓ

ਤਲਵਾੜਾ/ਸੌਨੂੰ ਥਾਪਰ: ਹੁਸ਼ਿਆਰਪੁਰ ਦੇ ਤਲਵਾੜਾ ਪਹੁੰਚੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸੇਖਵਾਤ ਨੇ ਜਿਥੇ 197 ਪਿੰਡ ਨੂੰ ਹੋਣ ਵਾਲੀ ਜਲ ਸਪਲਾਈ ਦਾ ਨਰੀਖਣ ਕੀਤਾ, ਉਥੇ ਹੀ ਉਨਾਂ ਪੰਜਾਬ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ।  ਉਨ੍ਹਾਂ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਧੀ ਦੀ ਅਗਵਾਈ ਵਿਚ ਜਿਸ ਤਰ੍ਹਾਂ 9 ਸਾਲਾਂ ਵਿਚ ਕੰਮ ਹੋ ਰਹੇ ਨੇ ਉਸੇ ਤਰਾਂ ਦੇਸ਼ ਦੇ ਹਰ ਘਰ ਵਿਚ ਪੀਣ ਵਾਲਾ ਪਾਣੀ ਪਹੁੰਚਾਉਣਾ ਇਕ ਲਕਸ਼ ਹੈ, ਜਿਸਦੇ ਚਲਦੇ ਅੱਜ ਦੇਸ਼ ਭਰ ਵਿਚ 63% ਸਾਫ ਪੀਨੇ ਵਾਲਾ ਪਾਣੀ ਲੋਕਾਂ ਦੇ ਘਰਾਂ ਪਾਣੀ ਪਹੁੰਚਿਆ ਜਾ ਰਿਹਾ ਹੈ। ਊਨਾ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ  197 ਪਿੰਡ ਨੂੰ ਪੀਣ ਵਾਲਾ ਪਾਣੀ ਉਪਲਬਧ ਕਰਵਾਉਣਾ ਕੇਦਰ ਸਰਕਾਰ ਦੀ ਯੋਜਨਾ ਹੈ। ਜਿਸ ਲਈ ਸਰਕਾਰ ਪੈਸਾ ਵੀ ਭੇਜ ਰਹੀ ਹੈ, ਪਰ ਇਹ ਯੋਜਨਾ ਨੂੰ ਚਾਲੂ ਰੱਖਣ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੈ।