ਪੰਜਾਬ : ਬੱਚਿਆਂ ਦੇ ਸਿਰ ਤੋਂ ਉਠਿਆ ਮਾਂ ਬਾਪ ਦਾ ਸਾਇਆ, ਭੇਜਿਆ ਆਲ ਇੰਡਿਆ ਪਿੰਗਲਵਾੜਾ, ਦੇਖੋ ਵੀਡਿਓ

ਪੰਜਾਬ : ਬੱਚਿਆਂ ਦੇ ਸਿਰ ਤੋਂ ਉਠਿਆ ਮਾਂ ਬਾਪ ਦਾ ਸਾਇਆ, ਭੇਜਿਆ ਆਲ ਇੰਡਿਆ ਪਿੰਗਲਵਾੜਾ, ਦੇਖੋ ਵੀਡਿਓ

ਹੁਸ਼ਿਆਰਪੁਰ : ਤਸਵੀਰਾਂ ਹੁਸਿ਼ਆਰਪੁਰ ਦੇ ਵਾਰਡ ਨੰਬਰ 43 ਅਧੀਨ ਆਉਂਦੇ ਮੁਹੱਲਾ ਕਮਾਲਪੁਰ ਦੀਆਂ ਨੇ ਜਿੱਥੇ ਕਿ ਮੁਹੱਲੇ ਦੇ ਇਕ ਘਰ ਚ ਰਹਿੰਦੇ 2 ਦਿਵਆਂਗ ਬੱਚਿਆਂ ਦੀ ਉਨ੍ਹਾਂ ਦੇ ਮਾਂ ਬਾਪ ਦੀ ਮੌਤ ਤੋਂ ਬਾਅਦ ਮਾਸੀ ਵਲੋਂ ਦੇਖਭਾਲ ਕੀਤੀ ਜਾ ਰਹੀ ਸੀ। ਪਰੰਤੂ ਹੁਣ ਮਾਸੀ ਨੂੰ ਕੈਂਸਰ ਹੋਣ ਤੋਂ ਬਾਅਦ ਮੁਹੱਲਾ ਵਾਸੀਆਂ ਵਲੋਂ ਕੌਂਸਲਰ ਆਸ਼ਾ ਦੱਤਾ ਦੀ ਅਗਵਾਈ ਚ ਸਾਂਝੇ ਤੌਰ ਤੇ ਯਤਨ ਕਰਦਿਆਂ ਹੋਇਆਂ, ਦੋਹਾਂ ਹੀ ਬੱਚਿਆਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭਗਤ ਪੂਰਨ ਸਿੰਘ ਜੀ ਵਲੋਂ ਸਥਾਪਿਤ ਕੀਤੇ ਆਲ ਇੰਡਿਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਵਿਖੇ ਭੇਜ ਦਿੱਤਾ ਗਿਆ ।

ਹਾਲਾਂਕਿ ਇਸ ਦੌਰਾਟ ਦੋਹਾਂ ਬੱਚਿਆਂ ਦੇ ਚਿਹਰਿਆਂ ਤੇ ਮੁਸਕੁਰਾਹਟ ਨਜ਼ਰ ਆ ਰਹੀ ਸੀ । ਪਰੰਤੂ ਜਿਵੇਂ ਹੀ ਬੱਚਿਆਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭੇਜਣ ਲਈ ਐਂਬੂਲੈਂਸ ਚ ਬਿਠਾਇਆ ਗਿਆ ਤਾਂ ਮੌਕੇ ਤੇ ਮੌਜੂਦ ਹਰ ਇਕ ਵਿਅਕਤੀ ਦੀ ਅੱਖ ਨਮ ਨਜ਼ਰ ਆਈ ਤੇ ਮੁਹੱਲਾ ਵਾਸੀਆਂ ਵਲੋਂ ਪਿਆਰ ਦੇ ਕੇ ਬੱਚਿਆਂ ਨੂੰ ਘਰੋਂ ਰਵਾਨਾ ਕੀਤਾ ਗਿਆ। ਇਸ ਮੌਕੇ ਕੌਂਸਲਰ ਆਸ਼ਾ ਦੱਤਾ ਨੇ ਦੱਸਿਆ ਕਿ ਇਹ ਬੱਚੇ ਕੁੱਲ 4 ਭਰਾ ਨੇ ਜਿਨ੍ਹਾਂ ਚੋਂ 3 ਬੱਚੇ ਦਿਵਆਂਗ ਸਨ ਤੇ ਤੁਰਨ ਫਿਰਨ ਤੋਂ ਅਸਰੱਥ ਸਨ ਤੇ ਇਨ੍ਹਾਂ ਬੱਚਿਆਂ ਦੀ ਮਾਂ ਬਾਪ ਦੀ ਮੌਤ ਤੋਂ ਬਾਅਦ, ਮਾਸੀ ਵਲੋਂ ਦੇਖਭਾਲ ਕੀਤੀ ਜਾ ਰਹੀ ਸੀ।

ਪਰੰਤੂ ਹੁਣ ਮਾਸੀ ਨੂੰ ਕੈਂਸਰ ਦੀ ਬਿਮਾਰੀ ਹੋਣ ਕਾਰਨ ਉਹ ਵੀ ਬਿਮਾਰ ਰਹਿਣ ਲੱਗ ਗਈ। ਜਿਸ ਕਾਰਨ ਮੁਹੱਲਾ ਵਾਸੀਆਂ ਵਲੋਂ ਸਾਂਝੇ ਤੌਰ ਤੇ ਇਹ ਯਤਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਕ ਬੱਚੇ ਦੀ ਕੁਝ ਦਿਨ ਪਹਿਲਾਂ ਹੀ ਮੌਤ ਹੋ ਗਈ। ਜੱਦ ਕਿ ਉਸਨੂੰ ਵੀ ਇਨ੍ਹਾਂ ਦੇ ਨਾਲ ਹੀ ਭੇਜਿਆ ਜਾਣਾ ਸੀ। ਕੌਂਸਲਰ ਆਸ਼ਾ ਦੱਤਾ ਨੇ ਦੱਸਿਆ ਕਿ ਬੱਚਿਆਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੌਜੂਦ ਪਿੰਗਲਵਾੜਾ ਚ ਭੇਜਣ ਲਈ ਹੁਸਿ਼ਆਰਪੁਰ ਦੇ ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਬਹੁਤ ਜਿਆਦਾ ਮੱਦਦ ਕੀਤੀ ਗਈ ਹੈ।ਇਸ ਮੌਕੇ ਕਰ ਭਲਾ ਹੋ ਭਲਾ ਸੁਸਾਇਟੀ ਦੇ ਸੰਸਥਾਪਕ ਹਰਪਾਲ ਪੁਰੀ ਤੇ ਦੀਪਕ ਪੁਰੀ ਵੀ ਹਾਜ਼ਰ ਸਨ।