ਪੰਜਾਬ : ਗਰੀਬਾਂ ਦੇ ਕਟੇ ਗਏ ਰਾਸ਼ਨ ਕਾਰਡ, ਸਮਾਰਟ ਕਾਰਡ ਤੇ ਮਿਲਦੀ ਕਣਕ ਨੂੰ ਤਰਸੇ ਲੋਕ, ਦੇਖੋਂ ਵੀਡਿਓ

ਪੰਜਾਬ : ਗਰੀਬਾਂ ਦੇ ਕਟੇ ਗਏ ਰਾਸ਼ਨ ਕਾਰਡ, ਸਮਾਰਟ ਕਾਰਡ ਤੇ ਮਿਲਦੀ ਕਣਕ ਨੂੰ ਤਰਸੇ ਲੋਕ, ਦੇਖੋਂ ਵੀਡਿਓ

ਫਿਰੋਜ਼ਪੁਰ: ਕੋਟਕਪੂਰਾ ਦੇ ਅਲੱਗ-ਅਲੱਗ ਵਾਰਡਾਂ ਵਿੱਚ ਗਰੀਬਾਂ ਦੇ ਰਾਸ਼ਣ ਕਾਰਡ ਕੱਟੇ ਗਏ ਹਨ। ਜਿਨ੍ਹਾਂ ਨੇ ਅੱਜ ਇਕੱਠੇ ਹੋ ਕੇ ਰੋਸ ਕੀਤਾ ਅਤੇ ਮੰਗ ਕੀਤੀ ਓਹਨਾਂ ਦੇ ਰਾਸ਼ਨ ਕਾਰਡ ਮੁੜ ਬਹਾਲ ਕੀਤੇ ਜਾਣ । ਇਸ ਮੌਕੇ ਓਹਨਾਂ ਨੇ ਨਾਰੇਬਾਜੀ ਵੀ ਕੀਤੀ। ਬ੍ਰਿਜ ਲਾਲ ਨੇ ਦੱਸਿਆ ਕਿ ਮੈਂ ਰੰਗ ਰੋਗਨ ਦਾ ਕੰਮ ਕਰਦਾ ਹਾਂ, ਮੇਰੇ ਚਾਰ ਬੱਚੇ ਹਨ। ਮੇਰਾ ਕਾਰਡ ਫਿਰ ਤੋਂ ਬਹਾਲ ਕੀਤਾ ਜਾਵੇ । ਉਥੇ ਹੀ ਅਜੈਬ ਸਿੰਘ ਨੇ ਦੱਸਿਆ ਮੇਰਾ ਰਾਸ਼ਨ ਕਾਰਡ ਕੱਟ ਦਿੱਤਾ ਗਿਆ ਮੈਂ ਬਲਾਇੰਡ ਪਰਸਨ ਹਾਂ। ਮੈਨੂ ਦੱਸਿਆ ਜਾਵੇ ਮੇਰਾ ਕਾਰਡ ਕੁਓੰ ਕੱਟ ਦਿੱਤਾ ਗਿਆ। ਮੇਰੇ ਕੋਲ ਕੋਈ ਕਮਾਈ ਦਾ ਸਾਧਨ ਨਹੀਂ ਹੈਂ। ਮੀਰਾ ਦੇਵੀ ਨੇ ਦੱਸਿਆ ਮੈਂ ਤੇ ਮੇਰਾ ਘਰ ਵਾਲਾ ਮੰਡੀ ਵਿੱਚ ਦਿਹਾੜੀ ਕਰਦੇ ਹਾਂ ਸਾਡੇ ਵਿੱਚ ਕੋਈ ਸਰਕਾਰੀ ਨੌਕਰੀ ਵਾਲਾ ਨਹੀਂ ਹੈ। ਉਹਨਾਂ ਨੇ ਕਿਹਾ ਨਾਂ ਸਾਡੇ ਕੋਈ ਐਸੀ ਨਾ ਕੋਈ ਚਾਰ ਪਈਆਂ ਵਾਲੀ ਗੱਡੀ ਫਿਰ ਵੀ ਰਾਸ਼ਨ ਕਾਰਡ ਕੱਟ ਦਿੱਤਾ ਗਿਆ।

ਜੈ ਪਾਲ ਨੇ ਦੱਸਿਆ ਮੇਰੇ ਘਰ ਵਿੱਚ ਦੋ ਕਾਰਡ ਹਨ ਸਾਡੇ ਦੋਵੇ ਕਾਰਡ ਕੱਟ ਦਿੱਤੇ ਗਿਏ ਹਨ ਮੈਂ ਤੇ ਮੇਰਾ ਭਰਾ ਦਿਹਾੜੀ ਕਰਦੇ ਹਨ ਸਾਨੂ ਸਾਡਾ ਹੱਕ ਦਿਤ ਜਾਵੇ। ਚਿਰੰਜੀ ਲਾਲ ਮੋਰੀਆ ਨੇ ਦੱਸਿਆ ਸਾਡੇ ਵਾਰਡ ਵਿਚੋਂ ਲੱਗਭੱਗ 100 ਦੇ ਕਰੀਬ ਕਾਰਡ ਕੱਟ ਦਿੱਤੇ ਗਿਏ ਹਨ। ਪਰ ਚੰਗੇ ਘਰਾਂ ਦੇ ਕਾਰਡ ਨਹੀਂ ਕੱਟੇ ਗਏ ਮੈਂ ਮੁੱਖ ਮੰਤਰੀ ਅਤੇ ਸਪੀਕਰ ਸਾਹਿਬ ਨੂੰ ਬੇਨਤੀ ਕਰਦਾ ਹਾਂ ਇਹ ਕਾਰਡ ਮੁੜ ਤੋਂ ਬਹਾਲ ਕੀਤੇ ਜਾਣ । ਤਹਿਸੀਲਦਾਰ ਪਰਮਜੀਤ ਬਰਾੜ ਨੇ ਦੱਸਿਆ ਇੱਕ ਕਾਮੇਟੀ ਬਣੀ ਸੀ। ਜਿਸ ਵਿੱਚ ਸਾਰੇ ਅਧਿਕਾਰੀ ਸਨ। ਪਰ ਹੁਣ ਸ਼ਿਕਾਈਤਾਂ ਆ ਰਹੀਆਂ ਹਨ ਅਤੇ ਇਹਨਾਂ ਦੀ ਮੁੜ ਚੈਕਿੰਗ ਕਰ ਜੋ ਜਰੂਰਮੰਦ ਹੋਣਗੇ ਓਹਨਾਂ ਦੇ ਕਾਰਡ ਮੁੜ ਬਹਾਲ ਕਰ ਦਿਤੇ ਜਾਣਗੇ ।